ਕੰਗਨਾ ਰਣੌਤ ਨਾਲ ਹੋਇਆ ਸੀ 'ਜਿਨਸੀ ਸ਼ੋਸ਼ਣ', ਲੌਕ-ਅੱਪ ਦੌਰਾਨ ਕੀਤਾ ਵੱਡਾ ਖੁਲਾਸਾ

By  Pushp Raj April 25th 2022 01:10 PM -- Updated: April 25th 2022 02:04 PM

ਮਸ਼ਹੂਰ ਰਿਐਲਟੀ ਸ਼ੋਅ ਦੇ ਵਿੱਚ ਇੰਨ੍ਹੀਂ ਦਿਨੀਂ ਇੱਕ ਗੰਭੀਰ ਮੁੱਦੇ 'ਤੇ ਚਰਚਾ ਹੋ ਰਹੀ ਹੈ। ਇਸ ਸ਼ੋਅ ਵਿੱਚ ਸ਼ਾਮਲ ਪ੍ਰਤਿਭਾਗੀ  ਆਪਣੇ ਕਈ ਰਾਜ ਦਰਸ਼ਕਾਂ ਦੇ ਸਾਹਮਣੇ ਖੋਲ੍ਹਦੇ ਨਜ਼ਰ ਆਏ। ਦਰਅਸਲ, ਲੱਖਾਂ ਲੋਕਾਂ ਦੇ ਸਾਹਮਣੇ ਆਪਣੇ ਰਾਜ਼ ਖੋਲ੍ਹਣਾ ਆਸਾਨ ਨਹੀਂ ਹੈ ਪਰ ਕਈ ਮਸ਼ਹੂਰ ਹਸਤੀਆਂ ਹਨ ਜਿਨ੍ਹਾਂ ਨੇ ਰਿਐਲਿਟੀ ਸ਼ੋਅ ਲੌਕ-ਅੱਪ ਦੇ ਦੌਰਾਨ ਸਭ ਤੋਂ ਗਹਿਰੇ ਰਾਜ਼ ਖੋਲ੍ਹੇ ਹਨ।

Image Source: Instagram

ਇਸ ਸ਼ੋਅ ਵਿੱਚ ਮੁਨੱਵਰ ਫਾਰੂਕੀ ਤੋਂ ਇਲਾਵਾ, ਕੰਗਨਾ ਰਣੌਤ ਨੇ ਵੀ ਉਸ ਨਾਲ ਹੋਏ 'ਜਿਨਸੀ ਸ਼ੋਸ਼ਣ' 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਜਿਸ ਦਾ ਉਸ ਨੇ ਬਚਪਨ ਵਿੱਚ ਸਾਹਮਣਾ ਕੀਤਾ ਸੀ।

ਮਾਤਾ-ਪਿਤਾ ਬਾਰੇ ਬੋਲਣ ਲਈ ਅਤੇ ਜਿਨਸੀ ਸ਼ੋਸ਼ਣ 'ਤੇ ਖੁੱਲ੍ਹ ਗੱਲ ਕਰਨ ਲਈ, ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਦੇ ਲੌਕ-ਅੱਪ ਪ੍ਰਤਿਭਾਗੀ ਆਂ ਨੇ ਵੱਡੇ ਰਾਜ਼ ਖੋਲ੍ਹੇ ਹਨ।

ਹਾਲ ਹੀ ਵਿੱਚ, ਮੁਨੱਵਰ ਫਾਰੂਕੀ ਦੀ ਕਹਾਣੀ ਨੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ,ਜਦੋਂ ਉਸ ਨੇ ਕਿਹਾ ਕਿ ਬਚਪਨ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਹੋਇਆ ਸੀ। ਉਸ ਨੇ ਆਪਣੇ ਬਚਪਨ ਦਾ ਰਾਜ਼ ਸਾਂਝਾ ਕੀਤਾ। ਫਾਰੂਕੀ ਨੇ ਕਿਹਾ ਕਿ 11 ਸਾਲ ਦੀ ਉਮਰ ਤੱਕ ਉਸ ਦਾ ਲਗਤਾਰ ਕਈ ਸਾਲਾਂ ਤੱਕ ਜਿਨਸੀ ਸ਼ੋਸ਼ਣ ਕੀਤਾ ਗਿਆ।

ਉਸ ਨੇ ਅੱਗੇ ਕਿਹਾ, “ਉਹ ਮੇਰੇ ਰਿਸ਼ਤੇਦਾਰ ਸਨ,” ਇਹ ਲਗਭਗ 4-5 ਸਾਲਾਂ ਤੱਕ ਜਾਰੀ ਰਿਹਾ। "ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਮੈਂ ਇਹ ਕਦੇ ਕਿਸੇ ਨਾਲ ਸਾਂਝਾ ਨਹੀਂ ਕੀਤਾ। ਕਿਉਂਕਿ ਮੈਨੂੰ ਉਨ੍ਹਾਂ ਪਰਿਵਾਰਕ ਮੈਂਬਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ।"

ਕੰਗਨਾ ਰਣੌਤ, ਜੋ ਕਿਲੌਕ-ਅੱਪ ਸ਼ੋਅ ਨੂੰ ਹੋਸਟ ਕਰ ਰਹੀ ਹੈ, ਉਸ ਨੇ ਮੁਨੱਵਰ ਫਾਰੂਕੀ ਦੀ ਸ਼ਲਾਘਾ ਕੀਤੀ ਅਤੇ 'ਜਿਨਸੀ ਸ਼ੋਸ਼ਣ' ਦਾ ਆਪਣਾ ਅਨੁਭਵ ਸਾਂਝਾ ਕੀਤਾ। 'ਧਾਕੜ' ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਸ ਨੂੰ ਬਚਪਨ 'ਚ 'ਗ਼ਲਤ' ਤਰੀਕੇ ਨਾਲ ਛੂਹਿਆ ਗਿਆ ਸੀ।

Image Source: Instagram

ਹੋਰ ਪੜ੍ਹੋ : ਆਦਿਤਯਾ ਨਰਾਇਣ ਨੇ ਆਪਣੀ ਦੋ ਮਹੀਨੇ ਦੀ ਧੀ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਤਸਵੀਰ

ਕੰਗਨਾ ਨੇ ਅੱਗੇ ਦੱਸਦੇ ਹੋਏ ਕਿਹਾ ਕਿ "ਕਈ ਬੱਚੇ ਇੱਕੋ ਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਅਜਿਹੀ ਘਟਨਾਵਾਂ ਵਾਪਰਦੀਆਂ ਹਨ,ਪਰ ਉਹ ਜਨਤਕ ਪਲੇਟਫਾਰਮ 'ਤੇ ਇਸ ਬਾਰੇ ਗੱਲ ਕਰਨ ਤੋਂ ਪਰਹੇਜ਼ ਕਰਦੇ ਹਨ। ਹਰ ਕਿਸੇ ਨੂੰ ਕਿਸੇ ਸਮੇਂ ਗ਼ਲਤ ਢੰਗ ਨਾਲ ਛੂਹਿਆ ਗਿਆ ਹੁੰਦਾ ਹੈ। ਮੈਂ ਵੀ ਇਸ ਦਾ ਸਾਹਮਣਾ ਕੀਤਾ ਸੀ। ਜਦੋਂ ਮੈਂ ਬੱਚੀ ਸੀ, ਮੇਰੇ ਜੱਦੀ ਸ਼ਹਿਰ ਦਾ ਇੱਕ ਨੌਜਵਾਨ ਲੜਕਾ ਮੈਨੂੰ ਗ਼ਲਤ ਢੰਗ ਨਾਲ ਛੂਹਦਾ ਅਤੇ ਮੈਨੂੰ ਉਸ ਸਮੇਂ ਇਸ ਦਾ ਮਤਲਬ ਨਹੀਂ ਪਤਾ ਸੀ। ਸ਼ਾਇਦ, ਉਹ ਆਪਣੀ ਕਾਮੁਕਤਾ ਦੀ ਪੜਚੋਲ ਕਰ ਰਿਹਾ ਸੀ ਪਰ ਮੈਨੂੰ ਉਸ ਦੇ ਇਰਾਦਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸਾਨੂੰ ਉਸ ਸਮੇਂ ਵਿੱਚ ਕੁਝ ਵੀ ਸਮਝ ਨਹੀਂ ਆਇਆ। "

ਕੰਗਨਾ ਨੇ ਅੱਗੇ ਕਿਹਾ, "ਮੁਨਵਰ, ਇਹ ਤੁਹਾਡੀ ਬਹਾਦਰੀ ਹੈ ਕਿ ਤੁਸੀਂ ਦੂਜਿਆਂ ਦੇ ਸਾਹਮਣੇ ਇਸ ਬਾਰੇ ਗੱਲ ਕੀਤੀ।"

 

View this post on Instagram

 

A post shared by kangnaranaut (DHAAKAD) (@kngnaranaut)

Related Post