
ਬਾਲੀਵੁੱਡ ਗਾਇਕ ਆਦਿਤਿਆ ਨਰਾਇਣ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾ ਅਗਰਵਾਲ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਤਿਵੀਸ਼ਾ ਰੱਖਿਆ ਹੈ। ਉਨ੍ਹਾਂ ਦੀ ਬੇਟੀ ਅੱਜ 2 ਮਹੀਨਿਆਂ ਦੀ ਹੋ ਗਈ ਹੈ।

ਧੀ ਦੇ ਦੋ ਮਹੀਨੇ ਦੇ ਹੋਣ 'ਤੇ ਇਸ ਖ਼ਾਸ ਮੌਕੇ 'ਤੇ ਆਦਿਤਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਇੱਕ ਸ਼ਾਨਦਾਰ ਫੈਮਲੀ ਫੋਟੋ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਗਾਇਕ ਆਪਣੀ ਪਤਨੀ ਸ਼ਵੇਤਾ ਅਗਰਵਾਲ ਅਤੇ ਬੇਟੀ ਤਵੀਸ਼ਾ ਨਾਲ ਨਜ਼ਰ ਆ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਆਦਿਤਿਆ ਨੇ ਸ਼ਵੇਤਾ ਅਤੇ ਤਿਵੀਸ਼ਾ ਨਾਲ ਆਪਣੀ ਫੋਟੋ ਪੋਸਟ ਕੀਤੀ ਹੈ। ਤਿਵੀਸ਼ਾ ਦਾ ਜਨਮ ਇਸ ਸਾਲ 24 ਫਰਵਰੀ ਨੂੰ ਹੋਇਆ ਸੀ।

ਤਸਵੀਰ ਸ਼ੇਅਰ ਕਰਦੇ ਹੋਏ ਆਦਿਤਿਆ ਨੇ ਲਿਖਿਆ, 'ਦੋ ਮਹੀਨੇ ਪਹਿਲਾਂ ਸਾਡੀ ਖੁਸ਼ੀ ਦਾ ਛੋਟਾ ਬੰਡਲ ਤਵਿਸ਼ਾ ਇਸ ਦੁਨੀਆ 'ਚ ਆਈ ਸੀ। ਫੋਟੋ 'ਚ ਸ਼ਵੇਤਾ ਤਿਵੀਸ਼ਾ ਨੂੰ ਹੱਥ 'ਚ ਫੜੀ ਨਜ਼ਰ ਆ ਰਹੀ ਹੈ। ਜਦੋਂ ਕਿ ਆਦਿਤਿਆ ਆਪਣੀ ਪਤਨੀ ਦੇ ਪਿੱਛੇ ਬੈਠੇ ਨਜ਼ਰ ਆ ਰਹੇ ਹਨ।
ਇਸ ਪੋਸਟ 'ਤੇ ਸੈਲੇਬਸ ਕਾਫੀ ਪਿਆਰ ਦੇ ਰਹੇ ਹਨ। ਇਸ ਫੋਟੋ 'ਤੇ ਕਮੈਂਟ ਕਰਦੇ ਹੋਏ, ਅਭਿਨੇਤਾ ਅਤੇ ਗਾਇਕ ਅਧਿਆਣ ਸੁਮਨ ਨੇ ਲਿਖਿਆ, 'ਬੇਬੀ।' ਦੂਜੇ ਪਾਸੇ ਸੁਨਿਧੀ ਚੌਹਾਨ, ਪ੍ਰਿਯਾਂਕ ਸ਼ਰਮਾ, ਜੈਸਮੀਨ ਭਸੀਨ ਅਤੇ ਅਲੀ ਅਸਗਰ ਨੇ ਵੀ ਇਸ ਪੋਸਟ ਨੂੰ ਲਾਈਕ ਕੀਤਾ ਹੈ।

ਹੋਰ ਪੜ੍ਹੋ : Birthday Special: ਆਪਣੀ ਗਾਇਕੀ ਨਾਲ ਬਾਲੀਵੁੱਡ 'ਚ ਨਾਂਅ ਕਮਾਉਣ ਵਾਲੇ ਅਰਜੀਤ ਸਿੰਘ ਅੱਜ ਮਨਾ ਰਹੇ ਨੇ ਆਪਣਾ ਜਨਮਦਿਨ
ਮਸ਼ਹੂਰ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਇਸ ਫੋਟੋ 'ਤੇ ਜ਼ਬਰਦਸਤ ਕਮੈਂਟ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, 'ਇਸ ਖੂਬਸੂਰਤ ਤਸਵੀਰ ਨਾਲ ਸਾਡੇ ਦਿਨ ਦੀ ਸ਼ੁਰੂਆਤ ਕਰਨ ਲਈ ਤੁਹਾਡਾ ਧੰਨਵਾਦ।' ਇਸ ਦੇ ਨਾਲ ਹੀ ਇਕ ਪ੍ਰਸ਼ੰਸਕ ਨੇ ਕਿਹਾ, 'ਇਹ ਇੰਟਰਨੈਟ 'ਤੇ ਅੱਜ ਦੀ ਸਭ ਤੋਂ ਵਧੀਆ ਤਸਵੀਰ ਹੈ'। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਸਵਾਲ ਕੀਤਾ ਕਿ ਤੁਸੀਂ ਆਪਣੀ ਬੇਟੀ ਦਾ ਚਿਹਰਾ ਕਦੋਂ ਦਿਖਾ ਰਹੇ ਹੋ?
View this post on Instagram