Birthday Special: ਆਪਣੀ ਗਾਇਕੀ ਨਾਲ ਬਾਲੀਵੁੱਡ 'ਚ ਨਾਂਅ ਕਮਾਉਣ ਵਾਲੇ ਅਰਿਜੀਤ ਸਿੰਘ ਅੱਜ ਮਨਾ ਰਹੇ ਨੇ ਆਪਣਾ ਜਨਮਦਿਨ
Birthday Special: ਆਪਣੀ ਗਾਇਕੀ ਨਾਲ ਬਾਲੀਵੁੱਡ 'ਚ ਨਾਂਅ ਕਮਾਉਣ ਵਾਲੇ ਅਰਿਜੀਤ ਸਿੰਘ ਅੱਜ ਮਨਾ ਰਹੇ ਨੇ ਆਪਣਾ ਜਨਮਦਿਨ
ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤਸਿੰਘ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਫਿਲਮ ਇੰਡਸਟਰੀ 'ਚ ਆਪਣੇ ਰੋਮਾਂਟਿਕ ਤੇ ਸੈਡ ਗੀਤਾਂ ਲਈ ਜਾਣੇ ਜਾਂਦੇ ਅਰਿਜੀਤ ਭਾਵੇਂ ਅੱਜ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ ਪਰ ਉਨ੍ਹਾਂ ਦੀ ਜ਼ਿੰਦਗੀ 'ਚ ਅਜਿਹਾ ਦੌਰ ਵੀ ਆਇਆ ਜਦੋਂ ਉਨ੍ਹਾਂ ਨੂੰ ਇਸ ਪਛਾਣ ਨੂੰ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ।

ਅਰਿਜੀਤ ਸਿੰਘ ਦਾ ਜਨਮ 25 ਅਪ੍ਰੈਲ 1987 ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿੱਚ ਹੋਇਆ। ਅਰਿਜੀਤ ਸਿੰਘ ਨੂੰ ਸੰਗੀਤ ਵਿਰਾਸਤ ਵਿੱਚ ਮਿਲਿਆ ਸੀ। ਅਸਲ ਵਿੱਚ ਅਰਿਜੀਤ ਦੀ ਦਾਦੀ ਇੱਕ ਗਾਇਕਾ ਸੀ, ਮਾਂ ਗਾਇਕੀ ਦੇ ਨਾਲ-ਨਾਲ ਤਬਲਾ ਵੀ ਵਜਾਉਂਦੀ ਸੀ। ਇਸ ਤੋਂ ਇਲਾਵਾ ਉਸ ਦੀ ਨਾਨੀ ਨੂੰ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਦਿਲਚਸਪੀ ਸੀ। ਅਰਿਜੀਤ ਸ਼ੁਰੂ ਤੋਂ ਹੀ ਪਰਿਵਾਰ ਦੀਆਂ ਔਰਤਾਂ ਦੇ ਇਨ੍ਹਾਂ ਗੁਣਾਂ ਤੋਂ ਪ੍ਰਭਾਵਿਤ ਸੀ ਅਤੇ ਉਸ ਨੇ ਫੈਸਲਾ ਕਰ ਲਿਆ ਸੀ ਕਿ ਉਹ ਵੀ ਸੰਗੀਤ ਵਿੱਚ ਆਪਣਾ ਕਰੀਅਰ ਬਣਾਏਗਾ।
ਸੰਗੀਤ ਦੀ ਦੁਨੀਆ ਵਿੱਚ ਅੱਜ ਇੱਕ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਅਰਿਜੀਤ ਸਿੰਘ ਲਈ ਇਹ ਰਾਹ ਆਸਾਨ ਨਹੀਂ ਸੀ। ਗਾਇਕ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਰਿਜੈਕਸ਼ਨਸ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਸਾਲ 2005 'ਚ ਅਰਿਜੀਤ ਨੇ ਆਪਣੇ ਗੁਰੂ ਰਾਜੇਂਦਰ ਪ੍ਰਸਾਦ ਹਜ਼ਾਰੀ ਦੇ ਕਹਿਣ 'ਤੇ ਮਿਊਜ਼ਿਕ ਰਿਐਲਿਟੀ ਸ਼ੋਅ 'ਫੇਮ ਗੁਰੂਕੁਲ' 'ਚ ਹਿੱਸਾ ਲਿਆ ਸੀ।

ਇਸ ਸ਼ੋਅ 'ਚ ਉਨ੍ਹਾਂ ਦੀ ਆਵਾਜ਼ ਨੂੰ ਸਾਰਿਆਂ ਨੇ ਪਸੰਦ ਕੀਤਾ ਪਰ ਉਹ ਸ਼ੋਅ ਜਿੱਤਣ 'ਚ ਅਸਫਲ ਰਹੇ। ਹਾਲਾਂਕਿ ਇਸ ਸ਼ੋਅ ਨਾਲ ਅਰਿਜੀਤ ਨੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀਆਂ ਨਜ਼ਰਾਂ 'ਚ ਆਪਣੀ ਥਾਂ ਬਣਾ ਲਈ ਅਤੇ ਉਨ੍ਹਾਂ ਨੂੰ ਫਿਲਮ 'ਸਾਂਵਰੀਆ' ਦਾ ਗੀਤ 'ਯੂੰ ਸ਼ਬਨਮੀ' ਗਾਉਣ ਦਾ ਮੌਕਾ ਮਿਲਿਆ, ਪਰ ਅਰਿਜੀਤ ਸਿੰਘ ਦਾ ਉਹ ਗੀਤ ਅੱਜ ਤੱਕ ਰਿਲੀਜ਼ ਨਹੀਂ ਹੋ ਸਕਿਆ।
ਇਸ ਤੋਂ ਬਾਅਦ ਟਿਪਸ ਦੇ ਮਾਲਕ ਰਮੇਸ਼ ਤੁਰਾਨੀ ਨੇ ਵੀ ਉਸ ਨੂੰ ਇੱਕ ਮਿਊਜ਼ਿਕ ਐਲਬਮ ਲਈ ਸਾਈਨ ਕੀਤਾ ਪਰ ਉਹ ਵੀ ਕਦੇ ਰਿਲੀਜ਼ ਨਹੀਂ ਹੋਇਆ। ਅਜਿਹੇ 'ਚ ਅਰਿਜੀਤ ਸਿੰਘ ਦੇ ਜੀਵਨ 'ਚ ਸੰਘਰਸ਼ ਦਾ ਦੌਰ ਜਾਰੀ ਰਿਹਾ, ਜਿਸ ਤੋਂ ਬਾਅਦ ਸਿੰਗਰ ਸਾਲ 2006 'ਚ ਮੁੰਬਈ ਸ਼ਿਫਟ ਹੋ ਗਏ ਅਤੇ ਇੱਥੇ ਉਨ੍ਹਾਂ ਨੂੰ ਬਾਲੀਵੁੱਡ ਗਾਇਕ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਉਸ ਨੇ ਫਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 2011 ਦੀ ਫਿਲਮ ਮਰਡਰ 2 ਦੇ ਗੀਤ ਫਿਰ ਮੁਹੱਬਤ ਨਾਲ ਕੀਤੀ ਸੀ।

ਹੋਰ ਪੜ੍ਹੋ : ਕਲਰਫੁੱਲ ਡੱਰੈਸ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਸ਼ਹਿਨਾਜ਼ ਗਿੱਲ, ਫੈਨਜ਼ ਨੂੰ ਪਸੰਦ ਆਇਆ ਅਦਾਕਾਰਾ ਦਾ ਦਿਲਕਸ਼ ਅੰਦਾਜ਼
ਹਾਲਾਂਕਿ, ਉਨ੍ਹਾਂ ਨੂੰ ਸਾਲ 2013 ਵਿੱਚ ਆਸ਼ਿਕੀ 2 ਦੇ ਇੱਕ ਗੀਤ ਨਾਲ ਇੰਡਸਟਰੀ ਵਿੱਚ ਪਛਾਣ ਮਿਲੀ। ਇਸ ਗੀਤ ਨੇ ਅਰਿਜੀਤ ਸਿੰਘ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਕਿਉਂਕਿ ਉਸ ਨੇ ਇਸ ਫਿਲਮ ਦੇ ਗੀਤ ਤੁਮ ਹੀ ਹੋ ਨੂੰ ਆਪਣੀ ਆਵਾਜ਼ ਦਿੱਤੀ ਸੀ। ਲੋਕਾਂ ਨੇ ਇਸ ਗੀਤ ਨੂੰ ਇੰਨਾ ਪਸੰਦ ਕੀਤਾ ਕਿ ਇਹ ਉਸ ਸਾਲ ਲਵ ਐਂਥਮ ਬਣ ਗਿਆ। ਇਸ ਗੀਤ ਲਈ ਗਾਇਕ ਨੂੰ ਫਿਲਮਫੇਅਰ ਐਵਾਰਡ ਵੀ ਮਿਲਿਆ ਸੀ। ਇਸ ਗੀਤ ਤੋਂ ਬਾਅਦ ਅਰਿਜੀਤ ਨੇ ਵਰਗੇ ਹਿੱਟ ਗੀਤਾਂ ਦੀ ਲਾਈਨ ਲੜੀ ਅੱਜ ਵੀ ਜਾਰੀ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
