94 ਸਾਲ ਦੀ ਇਸ ਦਾਦੀ ਨੇ ਕਰ ਦਿਖਾਇਆ ਕਮਾਲ, ਵਿਸ਼ਵ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2022 ‘ਚ ਜਿੱਤਿਆ ਸੋਨ ਤਗਮਾ, ਅਦਾਕਾਰਾ ਕੰਗਨਾ ਰਣੌਤ ਨੇ ਵੀ ਕੀਤੀ ਤਾਰੀਫ਼

By  Lajwinder kaur July 4th 2022 12:57 PM -- Updated: July 4th 2022 01:01 PM

ਅੱਜ ਇਸ ਦਾਦੀ ਉੱਤੇ ਪੂਰੇ ਦੇਸ਼ ਨੂੰ ਮਾਣ ਹੋ ਰਿਹਾ ਹੈ। ਜੀ ਹਾਂ 94 ਸਾਲਾਂ ਅਥਲੀਟ ਭਗਵਾਨੀ ਦੇਵੀ ਨੇ ਆਪਣੀ ਉਮਰ ਦੀ ਇਸ ਦਹਿਲੀਜ਼ ਉੱਤੇ ਉਹ ਕਮਾਲ ਕਰ ਦਿਖਾਇਆ ਹੈ, ਜਿਸ ਦੀ ਚਾਰੇ-ਪਾਸੇ ਚਰਚਾ ਹੋ ਰਹੀ ਹੈ। ਜਿਸ ਕਰਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾਈ।

ਹੋਰ ਪੜ੍ਹੋ :ਟੀਵੀ ਜਗਤ ਦੇ ਇਸ ਜੋੜੇ ਨੇ ਪਹਿਲੀ ਵਾਰ ਦਿਖਾਇਆ ਆਪਣੀ ਨਵਜੰਮੀ ਧੀ ਦਾ ਚਿਹਰਾ, ਪ੍ਰਸ਼ੰਸਕਾਂ ਨੇ ਕਿਹਾ-'ਵਾਹ, ਬਹੁਤ ਪਿਆਰੀ ਹੈ'

Nonagenarian Bhagwani Deswal wins gold medal at World Masters Athletics Championships 2022 Image Source: Twitter

ਵਿਸ਼ਵ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2022 ਵਿੱਚ ਟੈਂਪੇਰੇ, ਫਿਨਲੈਂਡ ਵਿੱਚ ਭਾਰਤ ਦੀ ਨਾਨਜੈਨਰੀਅਨ ਭਗਵਾਨੀ ਦੇਸਵਾਲ ਉਰਫ਼ ਭਗਵਾਨੀ ਦੇਵੀ ਨੇ 100 ਮੀਟਰ ਵਿੱਚ 24.74 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ। ਜਿਸ ਕਰਕੇ ਭਗਵਾਨੀ ਦੇਵੀ ਦੀ ਸੋਸ਼ਲ ਮੀਡੀਆ ਉੱਤੇ ਖੂਬ ਤਾਰੀਫ ਹੋ ਰਹੀ ਹੈ।

Nonagenarian Bhagwani Deswal wins gold medal at World Masters Athletics Championships 2022

ਬਾਲੀਵੁਡ ਅਭਿਨੇਤਰੀ ਕੰਗਨਾ ਰਣੌਤ ਨੇ ਇੰਸਟਾਗ੍ਰਾਮ 'ਤੇ ਵਧਾਈ ਦਿੰਦੇ ਹੋਏ ਲਿਖਿਆ: "ਭਾਰਤ ਦੀ 94 ਸਾਲ ਦੀ ਭਗਵਾਨੀ ਦੇਵੀ ਨੇ ਵਿਸ਼ਵ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ  Tampere, ਫਿਨਲੈਂਡ ਵਿੱਚ 24.74 ਸਕਿੰਟ ਦੇ ਸਮੇਂ ਨਾਲ 100 ਮੀਟਰ ਵਿੱਚ ਸੋਨ ਤਗਮਾ ਜਿੱਤਿਆ।"ਅਦਾਕਾਰਾ ਨੇ ਇਸ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਵਿੱਚ ਸਾਂਝਾ ਕੀਤਾ ਹੈ ਤੇ ਨਾਲ ਹੀ ਭਗਵਾਨੀ ਦੇਵੀ ਦੀ ਗੋਲਡ ਮੈਡਲ ਵਾਲੀ ਤਸਵੀਰ ਵੀ ਸਾਂਝੀ ਕੀਤੀ ਹੈ।

Nonagenarian Bhagwani Deswal wins gold medal at World Masters Athletics Championships 2022

ਜਾਣਕਾਰੀ ਅਨੁਸਾਰ ਭਗਵਾਨੀ ਦੇਵੀ ਨੇ 100 ਮੀਟਰ ਦੌੜ ਵਿੱਚ ਸੋਨ ਤਗ਼ਮਾ ਹਾਸਲ ਕੀਤਾ ਜਦਕਿ ਸ਼ਾਟ ਪੁਟ ਖੇਡ ਵਿੱਚ ਵੀ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਭਗਵਾਨੀ ਦੇਵੀ ਇੱਕ ਗੈਰ-ਉਮਰ ਅਥਲੀਟ ਹੈ ਜਿਸਨੇ ਚੇਨਈ ਵਿੱਚ ਆਯੋਜਿਤ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਿੰਨ ਸੋਨ ਤਗਮੇ ਜਿੱਤੇ ਸਨ। ਇਸ ਦੇ ਨਾਲ, ਭਗਵਾਨੀ ਦੇਵੀ ਨੇ ਵਿਸ਼ਵ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਕੁਆਲੀਫਾਈ ਕੀਤਾ।

'ਦਾਦੀ' ਭਗਵਾਨੀ ਦੇਵੀ ਨੇ ਇਸ ਤੋਂ ਪਹਿਲਾਂ ਦਿੱਲੀ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਮੀਟਰ ਦੌੜ, ਸ਼ਾਟ ਪੁਟ ਅਤੇ ਜੈਵਲਿਨ ਥਰੋਅ ਵਿੱਚ ਤਿੰਨ ਸੋਨ ਤਗਮੇ ਜਿੱਤੇ ਸਨ।

Related Post