ਟੀਵੀ ਜਗਤ ਦੇ ਇਸ ਜੋੜੇ ਨੇ ਪਹਿਲੀ ਵਾਰ ਦਿਖਾਇਆ ਆਪਣੀ ਨਵਜੰਮੀ ਧੀ ਦਾ ਚਿਹਰਾ, ਪ੍ਰਸ਼ੰਸਕਾਂ ਨੇ ਕਿਹਾ-'ਵਾਹ, ਬਹੁਤ ਪਿਆਰੀ ਹੈ'

written by Lajwinder kaur | July 03, 2022

Debina Bonnerjee-Gurmeet Choudhary's Shares First Pic Of Daughter Lianna: ਟੀਵੀ ਅਦਾਕਾਰ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਇਸ ਸਾਲ ਫਰਵਰੀ ਵਿੱਚ ਮਾਤਾ-ਪਿਤਾ ਬਣੇ ਸਨ। ਦੇਬੀਨਾ ਬੈਨਰਜੀ ਨੇ ਧੀ ਨੂੰ ਜਨਮ ਦਿੱਤਾ ਸੀ, ਜਿਸ ਦਾ ਨਾਮ ਉਨ੍ਹਾਂ ਨੇ ਲਿਆਨਾ ਰੱਖਿਆ ਹੈ। ਦੋਵੇਂ ਕਲਾਕਾਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਬੱਚੇ ਦੇ ਘਰ ਆਉਣ ਤੋਂ ਲੈ ਕੇ ਹਰ ਖਾਸ ਮੌਕੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।

debina and gurmeet choudhary baby girl

ਹਾਲਾਂਕਿ ਦੇਬੀਨਾ ਅਤੇ ਗੁਰਮੀਤ ਦੋਵਾਂ ਨੇ ਅਜੇ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਆਪਣੀ ਬੇਟੀ ਦਾ ਚਿਹਰਾ ਦੱਸਣ ਲਈ ਬੇਨਤੀ ਕਰ ਰਹੇ ਸਨ। ਅਖੀਰਕਾਰ ਗੁਰਮੀਤ ਅਤੇ ਦੇਬੀਨਾ ਨੇ ਆਪਣੀ ਬੇਟੀ ਦਾ ਚਿਹਰਾ ਦਿਖਾ ਦਿੱਤਾ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੇ ਜਨਮਦਿਨ ‘ਤੇ ਪਾਈ ਖ਼ਾਸ ਪੋਸਟ, ਪਤਨੀ ਗੀਤ ਗਰੇਵਾਲ ਦੇ ਨਾਲ ਸਾਂਝੀ ਕੀਤੀ ਕਿਊਟ ਜਿਹੀ ਤਸਵੀਰ

image From instagram

ਤਸਵੀਰ ਵਿੱਚ ਗੁਰਮੀਤ ਅਤੇ ਦੇਬੀਨਾ ਨੇ ਆਪਣੀ ਬੇਟੀ ਲਿਆਨਾ ਨੂੰ ਬਾਹਾਂ ਵਿੱਚ ਚੁੱਕਿਆ ਹੋਇਆ ਹੈ। ਦੋਵੇਂ ਆਪਣੀ ਧੀ ਨੂੰ ਪਿਆਰ ਦੇ ਨਾਲ ਚੁੰਮਦੇ ਹੋਏ ਦਿਖਾਈ ਦੇ ਰਹੇ ਹਨ। ਫੋਟੋ ਦੇ ਨਾਲ ਦੇਬੀਨਾ ਨੇ ਕੈਪਸ਼ਨ 'ਚ ਲਿਖਿਆ- ' Introducing lianna… our heart united into one....ਸਾਡਾ ਦਿਲ ਇਹ ਜਾਣ ਕੇ ਭਰ ਜਾਂਦਾ ਹੈ ਕਿ ਅਸੀਂ ਇਮਾਨਦਾਰ ਲੋਕਾਂ ਦੇ ਇੱਕ ਸੁੰਦਰ ਭਾਈਚਾਰੇ ਦਾ ਹਿੱਸਾ ਹਾਂ। ਜਿਨ੍ਹਾਂ ਨੇ ਉਸਦੇ ਲਈ ਪ੍ਰਾਰਥਨਾਵਾਂ ਕੀਤੀਆਂ ਅਤੇ ਉਸਦਾ ਚਿਹਰਾ ਵੇਖਣ ਦੀ ਉਡੀਕ ਕੀਤੀ।' ਇਸ ਪੋਸਟ ਉੱਤੇ ਪ੍ਰਸ਼ੰਸਕ ਅਤੇ ਕਲਾਕਾਰ ਪਿਆਰ ਲੁੱਟਾ ਰਹੇ ਹਨ।

gurmeet and debina's daughter first pic

ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵੱਲੋਂ ਕਾਫੀ ਕਮੈਂਟਸ ਵੀ ਆ ਰਹੇ ਹਨ। ਇਕ ਪ੍ਰਸ਼ੰਸਕ ਨੇ ਕਿਹਾ, 'ਬਹੁਤ ਪਿਆਰੀ ਬੱਚੀ।' ਇਕ ਯੂਜ਼ਰ ਨੇ ਲਿਖਿਆ, '3 ਮਹੀਨੇ ਮੁਬਾਰਕ। ਸਭ ਤੋਂ ਖੂਬਸੂਰਤ ਕੁੜੀ।’ ਇਕ ਨੇ ਕਿਹਾ, ‘ਸੋ ਸਵੀਟ ਐਂਜਲ।’ ਇਕ ਯੂਜ਼ਰ ਨੇ ਲਿਖਿਆ, ‘ਆਹ… ਬਹੁਤ ਪਿਆਰੀ ਹੈ।’ ਦੇਬੀਨਾ ਦੇ ਇਸ ਪੋਸਟ 'ਤੇ ਟੀਵੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵਧਾਈ ਦਿੱਤੀ ਹੈ। ਮੁਨਮੁਨ ਦੱਤਾ ਨੇ ਦਿਲ ਦਾ ਇਮੋਜੀ ਬਣਾਇਆ ਹੈ। ਕਿਸ਼ਵਰ ਮਰਚੈਂਟ ਟਿੱਪਣੀ ਕਰਦੀ ਹੈ, 'ਕਿਊਨੈੱਸ।' ਮਾਹੀ ਵਿਜ ਲਿਖਦੀ ਹੈ, 'ਕਿਊ.ਟੀ.' ।

 

View this post on Instagram

 

A post shared by Debina Bonnerjee (@debinabon)


 

You may also like