ਕੰਠ ਕਲੇਰ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਦੂਰੀਆਂ ਦਾ ਦਰਿਆ’, ਪੀਟੀਸੀ ਉੱਤੇ ਹੋਵੇਗਾ ਵਰਲਡ ਪ੍ਰੀਮੀਅਰ

By  Lajwinder kaur September 24th 2019 01:35 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਕੰਠ ਕਲੇਰ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਆਪਣੀ ਗਾਇਕੀ ਦੇ ਨਾਲ ਸਭ ਨੂੰ ਕੀਲ ਕੇ ਰੱਖਣ ਵਾਲੇ ਕੰਠ ਕਲੇਰ ਬਹੁਤ ਜਲਦ ਆਪਣਾ ਨਵਾਂ ਗੀਤ ‘ਦੂਰੀਆਂ ਦਾ ਦਰਿਆ’ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਦੇ ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਜਾਵੇਗਾ।

 

View this post on Instagram

 

ਸਤਿ ਸ੍ਰੀ ਅਕਾਲ ਜੀ ਲਉ ਜੀ ਦੋਸਤੋ ਕਾਫ਼ੀ ਲੰਬੇ ਅਰਸੇ ਤੋਂ ਬਾਅਦ ਆਪਣਾ ਨਵਾਂ ਗਾਣਾ ਆ ਰਿਹਾ “ਦੂਰੀਆਂ ਦਾ ਦਰਿਆ” 3 ਅੱਕਤੂਬਰ ਨੂੰ Worldwide Rlz ਹੋਏ ਗਾ ਆਪਣਾ ਪਿਆਰ ਤੇ ਅਸ਼ੀਰਵਾਦ ਜ਼ਰੂਰ ਦੇਣਾ ??? https://youtu.be/MTzttWtEPto

A post shared by Kanth Kaler (@kanthkalerofficial) on Sep 23, 2019 at 7:38pm PDT

ਹੋਰ ਵੇਖੋ:ਪਿਆਰ ‘ਚ ਧੋਖੇ ਦੀ ਕਹਾਣੀ ਨੂੰ ਪੇਸ਼ ਕਰ ਰਹੇ ਨੇ ਕੌਰ ਬੀ ਆਪਣੇ ਨਵੇਂ ਗੀਤ ‘ਕਾਫ਼ਿਰ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਸ ਗਾਣੇ ਦੇ ਬੋਲ ਮਨ ਮਨਦੀਪ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦਿੱਤਾ ਹੈ ਕਮਲ ਕਿਸ਼ੋਰ ਤੇ ਜੱਸੀ ਬਰੋਸ ਹੋਰਾਂ ਨੇ। ਇਸ ਗਾਣੇ ਨੂੰ ਜਿੰਦ ਢਿੱਲੋਂ ਨੇ ਡਾਇਰੈਕਟ ਕੀਤਾ ਹੈ। ਗਾਣੇ ਦੇ ਨਾਂਅ ਤੋਂ ਲਗਦਾ ਹੈ ਇਹ ਗੀਤ ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ਸੈਡ ਸੌਂਗ ਹੋਵੇਗਾ। ਜਿਸ ਨੂੰ ਕੰਠ ਕਲੇਰ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ। ਉਨ੍ਹਾਂ ਦੇ ਫੈਨਜ਼ ਵੱਲੋਂ ਗਾਣੇ ਨੂੰ ਲੈ ਕੇ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਗਾਣਾ ਤਿੰਨ ਅਕਤੂਬਰ ਨੂੰ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ।

 

Related Post