Trending:
ਕੰਠ ਕਲੇਰ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਦੂਰੀਆਂ ਦਾ ਦਰਿਆ’, ਪੀਟੀਸੀ ਉੱਤੇ ਹੋਵੇਗਾ ਵਰਲਡ ਪ੍ਰੀਮੀਅਰ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਕੰਠ ਕਲੇਰ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਆਪਣੀ ਗਾਇਕੀ ਦੇ ਨਾਲ ਸਭ ਨੂੰ ਕੀਲ ਕੇ ਰੱਖਣ ਵਾਲੇ ਕੰਠ ਕਲੇਰ ਬਹੁਤ ਜਲਦ ਆਪਣਾ ਨਵਾਂ ਗੀਤ ‘ਦੂਰੀਆਂ ਦਾ ਦਰਿਆ’ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਦੇ ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਜਾਵੇਗਾ।
ਇਸ ਗਾਣੇ ਦੇ ਬੋਲ ਮਨ ਮਨਦੀਪ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦਿੱਤਾ ਹੈ ਕਮਲ ਕਿਸ਼ੋਰ ਤੇ ਜੱਸੀ ਬਰੋਸ ਹੋਰਾਂ ਨੇ। ਇਸ ਗਾਣੇ ਨੂੰ ਜਿੰਦ ਢਿੱਲੋਂ ਨੇ ਡਾਇਰੈਕਟ ਕੀਤਾ ਹੈ। ਗਾਣੇ ਦੇ ਨਾਂਅ ਤੋਂ ਲਗਦਾ ਹੈ ਇਹ ਗੀਤ ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ਸੈਡ ਸੌਂਗ ਹੋਵੇਗਾ। ਜਿਸ ਨੂੰ ਕੰਠ ਕਲੇਰ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ। ਉਨ੍ਹਾਂ ਦੇ ਫੈਨਜ਼ ਵੱਲੋਂ ਗਾਣੇ ਨੂੰ ਲੈ ਕੇ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਗਾਣਾ ਤਿੰਨ ਅਕਤੂਬਰ ਨੂੰ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ।