ਕਪਿਲ ਸ਼ਰਮਾ ਦੀ ਵੈਡਿੰਗ ਰਿਸੈਪਸ਼ਨ ‘ਚ ਗਾਇਬ ਰਹੇ ਸਲਮਾਨ ਤੇ ਸ਼ਾਹਰੁਖ

By  Lajwinder kaur December 25th 2018 11:54 AM -- Updated: December 25th 2018 01:25 PM

ਕਪਿਲ ਸ਼ਰਮਾ ਤੇ ਗਿੰਨੀ ਚਤਰਥ ਜੋ ਕੇ ਇਸੇ ਮਹੀਨੇ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਵਿਆਹ ਤੋਂ ਬਾਅਦ ਰਿਸੈਪਸ਼ਨ ਦਾ ਸਿਲਸਿਲਾ ਚੱਲ ਰਿਹਾ ਹੈ। ਪਹਿਲੀ ਰਿਸੈਪਸ਼ਨ ਪਾਰਟੀ ਕਪਿਲ ਸ਼ਰਮਾ ਨੇ ਅੰਮ੍ਰਿਤਸਰ ‘ਚ ਦਿੱਤੀ ਸੀ ਜਿਸ ‘ਚ ਕਪਿਲ ਦੇ ਨਜ਼ਦੀਕੀ ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਸ਼ਾਮਿਲ ਹੋਏ ਸਨ। ਜਿਸ ਦੇ ਚਲਦੇ ਬਾਲੀਵੁੱਡ ਸਿਤਾਰਿਆਂ ਲਈ ਉਹਨਾਂ ਨੇ ਮੁੰਬਈ ‘ਚ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ, ਜਿਸ ‘ਚ ਬਾਲੀਵੁੱਡ ਸਤਾਰਿਆਂ ਦੀ ਮਹਿਫਿਲ ਤਾਂ ਲੱਗੀ ਪਰ ਇਸ ਪਾਰਟੀ ‘ਚ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਗਾਇਬ ਨਜ਼ਰ ਆਏ।

https://www.instagram.com/p/Brx-Yk2DHFl/

ਦੱਸ ਦਈਏ ਇਸ ਪਾਰਟੀ ‘ਚ ਬਾਲੀਵੁੱਡ ਦੇ ਦਿੱਗਜ ਸਿਤਾਰੇ ਧਰਮਿੰਦਰ ਸਿੰਘ ਅਤੇ ਜਤਿੰਦਰ ਕਪੂਰ, ਰੇਖਾ, ਜੋਨੀ ਲੀਵਰ, ਸੋਹੇਲ ਖਾਨ ਜੋ ਕੇ ਆਪਣੇ ਪਿਤਾ ਸਲੀਮ ਖਾਨ ਨਾਲ ਸ਼ਾਮਿਲ ਹੋਏ, ਤੇ ਹੋਰ ਸਟਾਰ ਜਿਵੇਂ ਦੀਪਿਕਾ ਪਦੂਕੋਣ, ਰਣਵੀਰ ਸਿੰਘ, ਕਰਨ ਜੌਹਰ, ਕਾਰਤਿਕ ਆਰਿਅਨ, ਕਰੀਤੀ ਸੈਨਨ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਪੰਜਾਬੀ ਗਾਇਕੀ ਜੈਜ਼ੀ ਬੀ, ਗੁਰੂ ਰੰਧਾਵਾ, ਯੋ ਯੋ ਹਨੀ ਸਿੰਘ, ਪੰਜਾਬੀ ਰੈਪ ਸਟਾਰ ਬੋਹੇਮੀਆ ਵੀ ਆਪਣੀ ਪਤਨੀ ਨਾਲ ਪਹੁੰਚੇ ਸਨ।

Kapil Sharma, Ginni Chatrath's Mumbai Reception Party ਕਪਿਲ ਸ਼ਰਮਾ ਦੀ ਵੈਡਿੰਗ ਰਿਸੈਪਸ਼ਨ ‘ਚ ਗਾਇਬ ਰਹੇ ਸਲਮਾਨ ਤੇ ਸ਼ਾਹਰੁਖ

 

 

ਕਪਿਲ ਦੇ ਕਾਮੇਡਿਅਨ ਦੋਸਤ ਕੀਕੂ ਸ਼ਾਰਦਾ,  ਭਾਰਤੀ ਸਿੰਘ, ਰਾਜੂ ਸ਼੍ਰੀਵਾਸਤਵ ਤੇ ਕਈ ਹੋਰ ਸੁਪਰ ਸਟਾਰ ਵੀ ਇਸ ਪਾਰਟੀ ਸ਼ਾਮਿਲੇ ਹੋਏ।

Kapil Sharma, Ginni Chatrath's Mumbai Reception Party ਕਪਿਲ ਸ਼ਰਮਾ ਦੀ ਵੈਡਿੰਗ ਰਿਸੈਪਸ਼ਨ ‘ਚ ਗਾਇਬ ਰਹੇ ਸਲਮਾਨ ਤੇ ਸ਼ਾਹਰੁਖ

 

ਹੋਰ ਵੇਖੋ: ਇਸ ਤਰੀਕ ਨੂੰ ਨਜ਼ਰ ਆਉਣਗੇ ਦੇਵ ਖਰੌੜ ‘ਡੀ.ਐਸ.ਪੀ.’ ਦੀ ਵਰਦੀ ‘ਚ

ਇਸ ਪਾਰਟੀ ‘ਚ ਨਵਾਂ ਵਿਆਹਿਆ ਜੋੜਾ ਕਪਿਲ-ਗਿੰਨੀ ਬਹੁਤ ਖੂਬਸੂਰਤ ਨਜ਼ਰ ਆਏ। ਕਪਿਲ-ਗਿੰਨੀ ਦੀ ਰਿਸੈਪਸ਼ਨ ਪਾਰਟੀ ਬਹੁਤ ਹੀ ਸ਼ਾਨਦਾਰ ਰਹੀ। ਕਪਿਲ ਸ਼ਰਮਾ ਜੋ ਕੇ 29 ਦਸੰਬਰ ਨੂੰ ਟੀ.ਵੀ. ‘ਤੇ ਆਪਣੇ ਨਵੇਂ ਸ਼ੋਅ ਨਾਲ ਵਾਪਸੀ ਕਰ ਰਹੇ ਹਨ।

Related Post