ਅਰਚਨਾ ਪੂਰਨ ਸਿੰਘ ਦੇ ਚਿਹਰੇ ਦਾ ਉਡਿਆ ਰੰਗ ਜਦੋਂ ਕਪਿਲ ਸ਼ਰਮਾ ਨੇ ਫੜਿਆ ਰੰਗੀ ਹੱਥੀ, ਵੀਡੀਓ ਹੋਈ ਵਾਇਰਲ

By  Lajwinder kaur October 10th 2019 02:53 PM -- Updated: October 10th 2019 02:56 PM

ਅਰਚਨਾ ਪੂਰਨ ਸਿੰਘ ਜੋ ਕਿ ਇਨੀਂ ਦਿਨੀਂ ਕਪਿਲ ਸ਼ਰਮਾ ਦੇ ਟੀਵੀ ਸ਼ੋਅ ‘ਚ ਹਾਸਿਆਂ ਦੇ ਠਹਾਕਿਆਂ ਦੇ ਨਾਲ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰਦੇ ਹੋਏ ਨਜ਼ਰ ਆਉਂਦੇ ਹਨ। ਜਿਸਦੇ ਚੱਲਦੇ ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਦੀ ਨੋਕ-ਝੋਕ ਵਾਲੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੇ ਰਹਿੰਦੇ ਹਨ।

 

View this post on Instagram

 

PARDE KE PEECHHE: Caught red handed ? by @kapilsharma eating production ke 'gol gappe' with @ayushmaansethi Earrings: @azotiique ❤ @guunjanvm #pardekepeeche #backstagesecrets #pakdegaye #golgappe #freekakhana? #shootdiaries #candidcamera

A post shared by Archana Puran Singh (@archanapuransingh) on Oct 9, 2019 at 11:07pm PDT

ਹੋਰ ਵੇਖੋ:ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਅੱਜ ਮਸ਼ਹੂਰ ਹੈ ਆਪਣੇ ਹਾਸਿਆਂ ਦੇ ਠਹਾਕਿਆਂ ਲਈ, ਦੱਸੋ ਕੌਣ ਹੈ ਇਹ ਅਦਾਕਾਰਾ?

ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਕਪਿਲ ਸ਼ਰਮਾ ਨੇ ਅਰਚਨਾ ਪੂਰਨ ਸਿੰਘ ਨੂੰ ਗੋਲ-ਗੱਪੇ ਖਾਂਦੇ ਹੋਏ ਰੰਗੀ ਹੱਥੀ ਫੜ ਲਿਆ। ਜੀ ਹਾਂ ਵੀਡੀਓ ‘ਚ ਦੇਖ ਸਕਦੇ ਹੋ, ਕਪਿਲ ਸ਼ਰਮਾ ਇਹ ਕਹਿੰਦੇ ਨੇ ਅਰਚਨਾ ਸ਼ੂਟ ਤੋਂ ਬ੍ਰੇਕ ਲੈ ਕੇ ਤੇ ਬਹਾਨਾ ਮਾਰ ਕਿ ਪ੍ਰੋਡਕਸ਼ਨ ਵਾਲਿਆਂ ਵੱਲੋਂ ਲਾਈ ਗੋਲ-ਗੱਪੇ ਦੇ ਸਟਾਲ ਉੱਤੇ ਗੋਲ-ਗੱਪੇ ਖਾਣ ਪਹੁੰਚ ਗਏ। ਇਸ ਵੀਡੀਓ ‘ਚ ਉਨ੍ਹਾਂ ਦੇ ਪੁੱਤਰ ਆਯੂਸ਼ਮਾਨ ਸੇਠੀ ਵੀ ਗੋਲ ਗੱਪੇ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Related Post