ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਅੱਜ ਮਸ਼ਹੂਰ ਹੈ ਆਪਣੇ ਹਾਸਿਆਂ ਦੇ ਠਹਾਕਿਆਂ ਲਈ, ਦੱਸੋ ਕੌਣ ਹੈ ਇਹ ਅਦਾਕਾਰਾ?

Written by  Lajwinder kaur   |  September 26th 2019 12:43 PM  |  Updated: September 26th 2019 12:43 PM

ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਅੱਜ ਮਸ਼ਹੂਰ ਹੈ ਆਪਣੇ ਹਾਸਿਆਂ ਦੇ ਠਹਾਕਿਆਂ ਲਈ, ਦੱਸੋ ਕੌਣ ਹੈ ਇਹ ਅਦਾਕਾਰਾ?

ਤਸਵੀਰ ‘ਚ ਨਜ਼ਰ ਆ ਰਿਹਾ ਗੋਲੂ-ਮੋਲੂ ਜਾ ਜਵਾਕ ਕੋਈ ਹੋਰ ਨਹੀਂ ਹਾਸਿਆਂ ਦੀ ਰਾਣੀ ਅਰਚਨਾ ਪੂਰਨ ਸਿੰਘ ਹੈ। ਜੀ ਹਾਂ ਇਹ ਤਸਵੀਰ ਅਰਚਨਾ ਪੂਰਨ ਸਿੰਘ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਉੱਤੇ ਸਾਂਝੇ ਕਰਦੇ ਹੋਏ ਲਿਖਿਆ ਹੈ,  ‘ਉਦੋ ਬਚਪਨ ਸੀ..ਹੱਸਦੇ ਸੀ..ਅੱਜ ਵੀ ਬੱਚੀ ਵਾਂਗ ਹੀ ਹੱਸਦੀ ਹਾਂ...ਕਿੰਨੀ ਵਧੀਆ ਲੰਘ ਰਹੀ ਹੈ ਇਹ ਜ਼ਿੰਦਗੀ ਹੱਸਦੇ ਹੱਸਦੇ ‘ਤੇ, ਹੋਰਾਂ ਨੂੰ ਹਸਾਉਂਦੇ ਹਸਾਉਂਦੇ..’

ਹੋਰ ਵੇਖੋ:ਪੰਜਾਬੀ ਫ਼ਿਲਮ 'ਜਾਨ ਤੋਂ ਪਿਆਰਾ' ਦੀ ਰਿਲੀਜ਼ ਡੇਟ ਆਈ ਸਾਹਮਣੇ

ਜੇ ਗੱਲ ਕਰੀਏ ਅਰਚਨਾ ਪੂਰਨ ਸਿੰਘ ਦੇ ਕੰਮ ਦੀ ਤਾਂ ਉਹ ਫ਼ਿਲਮਾਂ ‘ਚ ਅਦਾਕਾਰੀ ਤੋਂ ਇਲਾਵਾ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਨਜ਼ਰ ਆਉਂਦੇ ਨੇ। ਸ਼ੋਅ ‘ਚ ਆਪਣੇ ਹਾਸਿਆਂ ਦੇ ਠਹਾਕਿਆਂ ਨਾਲ ਸਭ ਨੂੰ ਹੱਸਣ ਦੇ ਲਈ ਮਜ਼ਬੂਰ ਕਰ ਦਿੰਦੇ ਹਨ। ਇਸ ਤੋਂ ਇਲਾਵਾ ‘ਐਂਗਰੀ ਬਰਡ ਮੂਵੀ 2’ ‘ਚ ਆਪਣੀ ਆਵਾਜ਼ ਦਾ ਜਾਦੂ ਵੀ ਬਿਖੇਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network