ਕਪਿਲ ਸ਼ਰਮਾ ਬਣੇ ਸਿੱਧੂ, ਅਰਚਨਾ ਪੂਰਨ ਸਿੰਘ ਲਈ ਆਖੀ ਇਹ ਗੱਲ, ਦੇਖੋ ਵੀਡੀਓ

By  Lajwinder kaur October 1st 2019 03:41 PM -- Updated: October 1st 2019 04:03 PM

ਕਪਿਲ ਸ਼ਰਮਾ ਨੇ ਸਰਦਾਰ ਬਣ ਕੇ ਆਪਣੀ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਨਵਜੋਤ ਸਿੰਘ ਸਿੱਧੂ ਬਣੇ ਹੋਏ ਨਜ਼ਰ ਆ ਰਹੇ ਨੇ ਤੇ ਸਿੱਧੂ ਦੇ ਹੀ ਸਟਾਇਲ ‘ਚ ਬੋਲਦੇ ਹੋਏ ਅਰਚਨਾ ਪੂਰਨ ਸਿੰਘ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ‘ਇਹ ਵੀਡੀਓ ਬਸ ਮਨੋਰੰਜਨ ਲਈ #ਨਵਜੋਤ ਸਿੰਘ ਸਿੱਧੂ @archanapuransingh #comedy #fun’

 

View this post on Instagram

 

Jus for #fun guys ? #navjotsinghsidhu @archanapuransingh #comedy #fun #laughter #thekapilsharmashow #tkss ???

A post shared by Kapil Sharma (@kapilsharma) on Oct 1, 2019 at 1:44am PDT

ਹੋਰ ਵੇਖੋ:ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਅੱਜ ਮਸ਼ਹੂਰ ਹੈ ਆਪਣੇ ਹਾਸਿਆਂ ਦੇ ਠਹਾਕਿਆਂ ਲਈ, ਦੱਸੋ ਕੌਣ ਹੈ ਇਹ ਅਦਾਕਾਰਾ?

ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿਸਦੇ ਚੱਲਦੇ ਵੀਡੀਓ ਨੇ ਇੱਕ ਘੰਟੇ ‘ਚ ਚਾਰ ਲੱਖ ਤੋਂ ਵੱਧ ਵਿਊਜ਼ ਨੂੰ ਪਾਰ ਕਰ ਚੁੱਕੇ ਹਨ। ਇਸ ਵੀਡੀਓ ਉੱਤੇ ਬਾਲੀਵੁੱਡ ਅਦਾਕਾਰ ਮਨਜੋਤ ਸਿੰਘ ਤੋਂ ਲੈ ਕੇ ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਜਾਨੀ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦਈਏ ਕਪਿਲ ਸ਼ਰਮਾ ਅਜਿਹੇ ਕਮੇਡੀਅਨ ਨੇ ਜਿਨ੍ਹਾਂ ਨੇ ਆਪਣੀ ਕਮੇਡੀ ਨਾਲ ਇੱਕ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਇਸ ਵਾਰ ਅਰਚਨਾ ਪੂਰਨ ਸਿੰਘ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣੇ ਨੇ ਤੇ ਆਪਣੇ ਹੱਸਿਆਂ ਦੇ ਠਹਾਕੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।

 

Related Post