ਲਓ ਜੀ ਨੱਚਣ ਲਈ ਹੋ ਜਾਓ ਤਿਆਰ ਕਿਉਂਕਿ ਆ ਰਿਹਾ ਹੈ ‘ਮਿੰਦੋ ਤਸੀਲਦਾਰਨੀ’ ਦਾ ਪਹਿਲਾ ਗੀਤ

By  Lajwinder kaur June 7th 2019 10:17 AM -- Updated: June 7th 2019 10:24 AM

ਕਰਮਜੀਤ ਅਨਮੋਲ ਦੀ ਆਉਣ ਵਾਲੀ ਫ਼ਿਲਮ ਮਿੰਦੋ ਤਸੀਲਦਾਰਨੀ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਹਾਲ ਹੀ ‘ਚ ਹਾਸਿਆਂ ਦੇ ਨਾਲ ਭਰਪੂਰ ਫ਼ਿਲਮ ਦਾ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟਰੇਲਰ ਤੋਂ ਬਾਅਦ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ‘ਮਿੰਦੋ ਤਸੀਲਦਾਰਨੀ’ ਫ਼ਿਲਮ ਦਾ ਪਹਿਲਾ ਗੀਤ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ‘ਵੀਰੇ ਦੀਏ ਸਾਲੀਏ’ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

View this post on Instagram

 

After Huge Response To The Trailer❤ We Are Coming Up With 1st Song Of @mindotaseeldarni ? VEERE DIYE SALIYE Releasing On 8 June at 5pm Sung By The One & Only @gippygrewal with @rajvirjawandaofficial & @mannatnoormusic ?? #mindotaseeldarni Releasing On 28 June 2019 @karamjitanmol @isharikhi @ikavitakaushik #karamjitanmol #isharikhi #kavitakaushik #rajvirjawanda #ranjivsingla #avtarsingh #happyraikoti #gurmeetsingh #munishsahni #omjeegroup #musicon #jassrecords

A post shared by Karamjit Anmol (@karamjitanmol) on Jun 6, 2019 at 9:19am PDT

ਹੋਰ ਵੇਖੋ:ਹਰ ਥਾਂ ਪਰਮਾਤਮਾ ਦੇ ਦੀਦਾਰ ਨੂੰ ਪੇਸ਼ ਕਰ ਰਿਹਾ ਹੈ ਹਸ਼ਮਤ ਸੁਲਤਾਨਾ ਦਾ ਨਵਾਂ ਗੀਤ ‘ਮੇਰੇ ਅੱਲ੍ਹਾ’, ਵੇਖੋ ਵੀਡੀਓ

ਇਸ ਗੀਤ ਨੂੰ ਹੋਰ ਕੋਈ ਨਹੀਂ ਸਗੋਂ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਗਿੱਪੀ ਗਰੇਵਾਲ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਨਗੇ। ਇਸ ਗੀਤ ‘ਚ ਉਨ੍ਹਾਂ ਦਾ ਸਾਥ ਦੇਣਗੇ ਰਾਜਵੀਰ ਜਵੰਦਾ ਤੇ ਮੰਨਤ ਨੂਰ। ‘ਵੀਰੇ ਦੀਏ ਸਾਲੀਏ’ ਗੀਤ ਦੇ ਬੋਲ ਨਾਮੀ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ। ਇਹ ਗੀਤ ਜੱਸ ਰਿਕਾਰਡਸ ਦੇ ਲੇਬਲ ਹੇਠ 8 ਜੂਨ ਨੂੰ ਰਿਲੀਜ਼ ਹੋ ਜਾਵੇਗਾ। ਅਵਤਾਰ ਸਿੰਘ ਵੱਲੋਂ ਡਾਇਰੈਕਟ ਕੀਤੀ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਈਸ਼ਾ ਰਿਖੀ ਤੇ ਕਵਿਤਾ ਕੌਸ਼ਿਕ ਨਜ਼ਰ ਆਉਣਗੇ। ਹਾਸਿਆਂ ਦੇ ਰੰਗਾਂ ਨਾਲ ਭਰੀ ਇਹ ਫ਼ਿਲਮ 28 ਜੂਨ ਨੂੰ ਦਰਸ਼ਕਾਂ ਦੇ ਰੂਬਰੂ ਹੋ ਜਾਵੇਗੀ।

Related Post