ਦਾਦੇ ਤੇ ਪਿਤਾ ਵਾਂਗ ਮਿਹਨਤੀ ਹੈ ਸਨੀ ਦਿਓਲ ਦਾ ਪੁੱਤਰ ਕਰਣ ਦਿਓਲ, ਦੇਖੋ ਵੀਡੀਓ
ਬਾਲੀਵੁੱਡ ‘ਚ ਦਿਓਲ ਪਰਿਵਾਰ ਦੀ ਤੀਜੀ ਪੀੜੀ ਆਪਣਾ ਕਦਮ ਰੱਖਣ ਜਾ ਰਹੀ ਹੈ। ਜੀ ਹਾਂ, ਕਰਣ ਦਿਓਲ ਜੋ ਬਹੁਤ ਜਲਦ ਵੱਡੇ ਪਰਦੇ ਉੱਤੇ ਦਿਖਾਈ ਦੇਣ ਵਾਲੇ ਹਨ। ਹਾਲ ਹੀ ‘ਚ ਪਿਤਾ ਸਨੀ ਦਿਓਲ, ਦਾਦੇ ਧਰਮਿੰਦਰ ਦਿਓਲ ਤੇ ਚਾਚੇ ਬੌਬੀ ਦਿਓਲ ਨੇ ਆਪਣੇ ਆਪਣੇ ਸੋਸ਼ਲ ਅਕਾਊਂਟ ਦੇ ਰਾਹੀਂ ਕਰਣ ਦਿਓਲ ਦੀ ਪਹਿਲੀ ਮੂਵੀ ‘ਪਲ ਪਲ ਦਿਲ ਕੇ ਪਾਸ’ ਦੀ ਫਸਟ ਲੁੱਕ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ।
View this post on Instagram
ਹੋਰ ਵੇਖੋ:ਦੇਖੋ ਹਰਫ਼ ਚੀਮਾ ਦੀ ਪ੍ਰੀਵੈਡਿੰਗ ਵੀਡੀਓ, ਬਹੁਤ ਸ਼ਾਨਦਾਰ ਨਜ਼ਰ ਆ ਰਹੀ ਹੈ ਹਰਫ਼ ਚੀਮਾ ਤੇ ਜੈਸਮੀਨ ਦੀ ਜੋੜੀ
ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਪੋਤੇ ਕਰਣ ਦੀ ਕਸਰਤ ਕਰਦਿਆਂ ਦੀ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ਕਰਣ ਆਪਣੇ ਪਿਤਾ ਵਾਂਗ ਹੈ, ਜਿਉਂਦਾ ਰਹੇ’। ਵੀਡੀਓ 'ਚ ਦੇਖ ਸਕਦੇ ਹੋ ਕਿ ਕਰਣ ਦਿਓਲ ਕਿੰਨੀ ਸਖਤ ਮਿਹਨਤ ਕਰ ਰਹੇ ਹਨ।
View this post on Instagram
ਧਰਮਿੰਦਰ ਕਰਣ ਦੀ ਬਾਲੀਵੁੱਡ ਡੈਬਿਊ ਨੂੰ ਲੈ ਕੇ ਬਹੁਤ ਖੁਸ਼ ਹਨ। ਧਰਮਿੰਦਰ ਅਕਸਰ ਆਪਣੇ ਵਧੀਆ ਪਲਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਦੇ ਰਹਿੰਦੇ ਹਨ। ਦੱਸ ਦਈਏ ਪਲ ਪਲ ਦਿਲ ਕੇ ਪਾਸ ਮੂਵੀ ਨੂੰ ਸਨੀ ਦਿਓਲ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਕਰਣ ਦਿਓਲ ਦੀ ਇਹ ਫ਼ਿਲਮ 19 ਜੁਲਾਈ ਨੂੰ ਸਰੋਤਿਆਂ ਦੇ ਰੁਬਰੂ ਹੋਵੇਗੀ।