ਕਰੀਨਾ ਕਪੂਰ ਲਾਡਲੇ ਜੇਹ ਅਲੀ ਖ਼ਾਨ ਨਾਲ ਮਾਲਦੀਵ ਤੋਂ ਮੁੰਬਈ ਪਰਤੀ, ਤਸਵੀਰਾਂ ਵਾਇਰਲ

By  Shaminder August 23rd 2021 11:56 AM

ਕਰੀਨਾ ਕਪੂਰ ਅਲੀ ਖ਼ਾਨ (Kareena Kapoor Ali Khan )ਜੋ ਕਿ ਪਿਛਲੇ ਕਈ ਦਿਨਾਂ ਤੋਂ ਮਾਲਦੀਵ ‘ਚ ਛੁੱਟੀਆਂ ਮਨਾ ਰਹੀ ਸੀ ਮਾਲਦੀਵ (Maldives) ਤੋਂ ਮੁੰਬਈ ਪਰਤ ਆਈ ਹੈ । ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ ।ਪਰ ਇਸ ਸਭ ਤੋਂ ਜ਼ਿਆਦਾ ਸਭ ਦੇ ਆਕ੍ਰਸ਼ਣ ਦਾ ਕੇਂਦਰ ਰਿਹਾ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦਾ ਛੋਟਾ ਲਾਡਲਾ  (Jeh Ali Khan)ਜੇਹ ।

Kareena Kapoor Ali khan pp-min Image From Instagram

ਹੋਰ ਪੜ੍ਹੋ : ਸੋਨੂੰ ਸੂਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਇਸ ਗਾਣੇ ਨਾਲ ਕੀਤੀ ਸੀ

ਜਿਸ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਤੈਮੂਰ ਅਲੀ ਖ਼ਾਨ ਵੀ ਨਜ਼ਰ ਆ ਰਿਹਾ ਹੈ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Voompla (@voompla)

ਕਰੀਨਾ ਦੇ ਲਾਡਲੇ ਜੇਹ ਅਲੀ ਖ਼ਾਨ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਤੈਮੂਰ ਵੀ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ । ਕਰੀਨਾ ਕਪੂਰ ਆਪਣੇ ਪਰਿਵਾਰ ਦੇ ਨਾਲ ਸੈਫ ਅਲੀ ਖ਼ਾਨ ਦੇ ਜਨਮ ਦਿਨ ‘ਤੇ ਮਾਲਦੀਵ ‘ਚ ਗਈ ਹੋਈ ਸੀ ।

Kareena Kapoor,-min Image From Instagram

ਕਰੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਵਿੱਚ ਨਜ਼ਰ ਆਏਗੀ । ਉੱਥੇ ਹੀ ਉਨ੍ਹਾਂ ਦੇ ਪਤੀ ਸੈਫ ਅਲੀ ਖ਼ਾਨ ਵੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

 

Related Post