ਕੈਟਰੀਨਾ ਕੈਫ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਕਿਊਟਨੈੱਸ ਅਤੇ ਸਟਾਈਲ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

By  Lajwinder kaur October 30th 2022 10:17 AM

Katrina Kaif News: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਜੋ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਫੋਨ ਭੂਤ’ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਕੈਟਰੀਨਾ ਕੈਫ ਨੇ ਇੰਡੋ-ਵੈਸਟਰਨ ਲੁੱਕ ‘ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਦੇਖ ਸਕਦੇ ਹੋ ਉਨ੍ਹਾਂ ਨੇ ਪਿੰਕ ਕਲਰ ਦੀ ਸਾੜ੍ਹੀ ਅਤੇ ਕਾਲਰਡ ਬਲਾਊਜ਼ ਦੇ ਨਾਲ ਪੈਰਾਂ ‘ਚ ਸਨੀਕਰ ਪਾਏ ਹੋਏ ਹਨ।

ਹੋਰ ਪੜ੍ਹੋ : ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਨੇ ਖਰੀਦੀ ਨਵੀਂ 'Mercedes' ਕਾਰ, ਨੰਨ੍ਹਾ ਜੇਹ ਨਵੀਂ ਗੱਡੀ ‘ਤੇ ਘੁੰਮਦਾ ਆਇਆ ਨਜ਼ਰ, ਦੇਖੋ ਵੀਡੀਓ

Katrina Kaif new pics image Source : Instagram

ਫੋਟੋ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਰਾਗਿਨੀ ਡੇਅ ਆਊਟ #ਫੋਨਭੂਤ’। ਫ਼ਿਲਮ 'ਚ ਕੈਟਰੀਨਾ ਦੇ ਕਿਰਦਾਰ ਦਾ ਨਾਂ ਰਾਗਿਨੀ ਹੈ। ਤਸਵੀਰਾਂ ‘ਚ ਦੇਖ ਸਕਦੇ ਹੋਏ ਕੈਟਰੀਨਾ ਕੈਫ ਮਸਤੀ ਦੇ ਨਾਲ ਸਾੜ੍ਹੀ ‘ਚ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।

film Phone Bhoot image Source : Instagram

ਕੈਟਰੀਨਾ ਕੈਫ ਦੇ ਸਹਿ-ਅਦਾਕਾਰ ਈਸ਼ਾਨ ਖੱਟਰ ਨੇ ਵੀ ਉਸ ਦੀ ਪੋਸਟ 'ਤੇ ਟਿੱਪਣੀ ਕੀਤੀ ਹੈ। ਅਭਿਨੇਤਾ ਨੇ ਹੈਰਾਨ ਹੋਏ ਚਿਹਰੇ ਦੇ ਇਮੋਜੀ ਨਾਲ ਲਿਖਿਆ, "ਫ੍ਰਿੰਗਨੀ ਵਾਪਸ ਆ ਗਈ ਹੈ"। ਇਸ ਫ਼ਿਲਮ ‘ਚ ਕੈਟਰੀਨਾ ਤੋਂ ਇਲਾਵਾ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਵੀ ਮੁੱਖ ਭੂਮਿਕਾ ਵਿੱਚ ਹਨ।

Vicky Kaushal And Katrina Kaif image Source : Instagram

ਜੇ  ਗੱਲ ਕਰੀਏ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਤਾਂ ਫੋਨ ਭੂਤ ਤੋਂ ਇਲਾਵਾ ਉਨ੍ਹਾਂ ਕੋਲ ਟਾਈਗਰ 3 ‘ਚ ਵੀ ਹੈ, ਜਿਸ 'ਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾ 'ਚ ਹਨ। ਇਸ ਦੇ ਨਾਲ ਹੀ ਕੈਟਰੀਨਾ ਕੈਫ ਸ਼੍ਰੀਰਾਮ ਰਾਘਵਨ ਦੀ ਮੈਰੀ ਕ੍ਰਿਸਮਸ 'ਚ ਨਜ਼ਰ ਆਵੇਗੀ। ਸਾਊਥ ਸਟਾਰ ਵਿਜੇ ਸੇਤੂਪਤੀ ਨਾਲ ਇਹ ਉਸ ਦੀ ਪਹਿਲੀ ਫ਼ਿਲਮ ਹੋਵੇਗੀ।

 

 

View this post on Instagram

 

A post shared by Katrina Kaif (@katrinakaif)

Related Post