ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਨੇ ਖਰੀਦੀ ਨਵੀਂ 'Mercedes' ਕਾਰ, ਨੰਨ੍ਹਾ ਜੇਹ ਨਵੀਂ ਗੱਡੀ ‘ਤੇ ਘੁੰਮਦਾ ਆਇਆ ਨਜ਼ਰ, ਦੇਖੋ ਵੀਡੀਓ

written by Lajwinder kaur | October 02, 2022 03:14pm

Kareena-Saif New Car: ਬਾਲੀਵੁੱਡ ਸੈਲੇਬਸ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੇ ਹਨ। ਇਸ ਦੌਰਾਨ, ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਦੀ ਕਾਰ ਕਲੈਕਸ਼ਨ ਵਿੱਚ ਇੱਕ ਚਿੱਟੇ ਰੰਗ ਦੀ ਮਰਸਡੀਜ਼ ਸ਼ਾਮਲ ਕੀਤੀ ਗਈ ਹੈ। ਕਰੀਨਾ ਤੇ ਸੈਫ ਦੀ ਨਵੀਂ ਮਰਸੀਡੀਜ਼ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਕਮੈਂਟ ਕਰਕੇ ਮੁਬਾਰਕਾਂ ਦੇ ਰਹੇ ਹਨ।

ਹੋਰ ਪੜ੍ਹੋ : ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਏ ਬਾਲੀਵੁੱਡ ਐਕਟਰ ਅਨੂੰ ਕਪੂਰ, ਠੱਗਾਂ ਨੇ ਬੈਂਕ ਖਾਤੇ ‘ਚੋਂ ਉੱਡਾਏ ਲੱਖਾਂ ਦੀ ਰਕਮ, ਜਾਣੋ ਪੂਰਾ ਮਾਮਲਾ

kareena kapoor viral video image source instagram

ਮਸ਼ਹੂਰ ਫੋਟੋਗ੍ਰਾਫਰ ਵਰਿੰਦਰ ਚਾਵਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਆਪਣੀ ਨਵੀਂ ਮਰਸੀਡੀਜ਼ ਨਾਲ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਰੀਨਾ ਨੇ ਆਪਣੇ ਬੇਟੇ ਨੂੰ ਗੋਦ 'ਚ ਚੁੱਕਿਆ ਹੋਇਆ ਹੈ ਅਤੇ ਅਦਾਕਾਰਾ ਇਕ ਹੱਥ ਨਾਲ ਕਾਰ ਉੱਤੇ ਪਿਆ ਕੱਪੜੇ ਨੂੰ  ਉਤਾਰ ਰਹੀ ਹੈ। ਇਸ ਤੋਂ ਬਾਅਦ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਜੇਹ ਆਪਣੀ ਨੈਨੀ ਨਾਲ ਕਾਰ 'ਚ ਨਵੀਂ ਕਾਰ ਦੀ ਸਵਾਰੀ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ।

saif ali khan and kareena kapoor new car image source instagram

ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਨੂੰ ਆਖਰੀ ਵਾਰ ਫਿਲਮ 'ਲਾਲ ਸਿੰਘ ਚੱਢਾ' 'ਚ ਦੇਖਿਆ ਗਿਆ ਸੀ। ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਇਹ ਫ਼ਿਲਮ ਬਾਕਸ ਆਫਿਸ 'ਤੇ ਕੁਝ ਜ਼ਿਆਦਾ ਵਧੀਆ ਕਮਾਲ ਨਹੀਂ ਦਿਖਾ ਪਾਈ। ਕਰੀਨਾ ਤੋਂ ਇਲਾਵਾ ਜੇਕਰ ਸੈਫ ਦੀ ਗੱਲ ਕਰੀਏ ਤਾਂ ਸੈਫ ਇਨ੍ਹੀਂ ਦਿਨੀਂ ਵਿਕਰਮ ਵੇਦ ਨੂੰ ਲੈ ਕੇ ਚਰਚਾ 'ਚ ਹਨ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

kareena kapoor viral video image source Instagram

 

View this post on Instagram

 

A post shared by @varindertchawla

You may also like