ਏਅਰਪੋਰਟ 'ਤੇ ਸਪੌਟ ਹੋਈ ਕੈਟਰੀਨਾ ਕੈਫ, ਬਲੈਕ ਰੰਗ ਦੀ ਡਰੈਸ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ

By  Pushp Raj January 31st 2022 06:18 PM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨੂੰ ਮੁੰਬਈ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ। ਉਹ ਆਪਣੇ ਅਗਲੇ ਪ੍ਰੋਜੈਕਟ ਦੀ ਸ਼ੂਟਿੰਗ ਲਈ ਸ਼ਹਿਰ ਤੋਂ ਬਾਹਰ ਗਈ ਹੋਈ ਸੀ। ਕੈਟਰੀਨਾ ਨੂੰ ਏਅਰਪੋਰਟ ਤੇ ਬਲੈਕ ਰੰਗ ਦੀ ਕੈਜ਼ੂਅਲ ਡਰੈਸ ਵਿੱਚ ਵੇਖਿਆ ਗਿਆ, ਇਸ ਵਿੱਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਕੈਟਰੀਨਾ ਕੈਫ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਚੋਂ ਇੱਕ ਹੈ, ਜਿਨ੍ਹਾਂ ਆਪਣੇ ਪ੍ਰੋਜੈਕਟਸ ਨੂੰ ਸਮੇਂ ਸਿਰ ਪੂਰਾ ਕਰਨ ਲਈ ਜਾਣਿਆ ਜਾਂਦਾ ਹੈ। ਕੈਟਰੀਨਾ ਪਿਛਲੇ ਸਮੇਂ ਤੋਂ ਆਪਣੇ ਅਗਲੇ ਪ੍ਰੋਜੈਕਟਸ ਨੂੰ ਲੈ ਕੇ ਕਾਫ਼ੀ ਵਿਅਸਤ ਹੈ ਅਤੇ ਉਨ੍ਹਾਂ ਨੂੰ ਅਕਸਰ ਹੀ ਏਅਰਪੋਰਟ 'ਤੇ ਸਪਾਟ ਕੀਤਾ ਜਾਂਦਾ ਹੈ।

ਕੈਟਰੀਨਾ ਦੀ ਇਹ ਵੀਡੀਓ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਤੁਸੀ ਕੈਟਰੀਨਾ ਕੈਫ ਨੂੰ ਮੁੰਬਈ ਏਅਰਪੋਰਟ ਤੋਂ ਬਾਹਰ ਨਿਕਲਦੇ ਹੋਏ ਵੇਖਿਆ ਜਾ ਸਕਦਾ ਹੈ।ਜੇਕਰ ਕੈਟਰੀਨਾ ਦੇ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਉਹ ਅਕਸਰ ਹੀ ਕੈਜ਼ੂਅਲ ਤੇ ਆਪਣੇ ਕੰਮਫਰਟ ਦੇ ਹਿਸਾਬ ਨਾਲ ਡਰੈਸਅਪ ਹੁੰਦੀ ਹੈ। ਉਹ ਜ਼ਿਆਦਾਤਰ ਇਸ ਨੂੰ ਸਧਾਰਨ ਰੱਖਣ ਵਿੱਚ ਵਿਸ਼ਵਾਸ ਰੱਖਦੀ ਹੈ।

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੁੰਬਈ ਏਅਰਪੋਰਟ 'ਤੇ ਸਪੌਟ ਕੀਤੇ ਜਾਣ ਸਮੇਂ ਕੈਟਰੀਨਾ ਨੇ ਬਲੈਕ ਰੰਗ ਦਾ ਡਰੈਸਅਪ ਕੀਤਾ ਹੈ। ਉਸ ਨੇ ਆਪਣੇ ਲੈਦਰ ਪੈਂਟ ਦੇ ਨਾਲ ਉੱਚੇ ਸ਼ੂਜ਼ ਮੈਚ ਕੀਤੇ ਹਨ। ਇਸ ਤੋਂ ਇਲਾਵਾ ਉਸ ਨੇ ਕਾਲੇ ਰੰਗ ਦੀ ਹੂਡੀ ਪਹਿਨੀ ਹੋਈ ਹੈ।

ਹੋਰ ਪੜ੍ਹੋ : ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ 'ਤੇ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ

ਇਸ ਦੌਰਾਨ ਕੈਟਰੀਨਾ ਨੇ ਕੋਵਿਡ -19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇੱਕ ਫੇਸ ਮਾਸਕ ਅਤੇ ਇੱਕ ਫੇਸ ਸ਼ੀਲਡ ਵੀ ਪਾਏ ਹੋਏ ਸਨ। ਉਸ ਨੇ ਪਿਆਰ ਨਾਲ ਪਾਪਰਾਜ਼ੀ ਦੀ ਬੇਨਤੀ ਨੂੰ ਮੰਨ ਲਿਆ ਅਤੇ ਕੈਮਰੇ ਲਈ ਪੋਜ਼ ਦਿੱਤੇ। ਫੋਟੋਜ਼ ਖਿੱਚਵਾਉਂਦੇ ਹੋਏ ਉਹ ਮੁਸਕਰਾਉਂਦੀ ਹੋਈ ਨਜ਼ਰ ਆਈ।

ਕੈਟਰੀਨਾ ਕੈਫ ਦੇ ਫੈਨਜ਼ ਨੂੰ ਉਨ੍ਹਾਂ ਦੀ ਇਹ ਤਸਵੀਰਾਂ ਬਹੁਤ ਪਸੰਦ ਆ ਰਹੀਆਂ ਹਨ। ਫੈਨਜ਼ ਨੇ ਕੈਟਰੀਨਾ ਵੱਲੋਂ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੇ ਜਾਣ 'ਤੇ ਉਸ ਦੀ ਸ਼ਲਾਘਾ ਕੀਤੀ ਹੈ। ਦੱਸ ਦਈਏ ਕਿ ਵਿੱਕੀ ਕੌਸ਼ਲ ਵੀ ਇੰਦੌਰ ਤੋਂ ਸ਼ੂਟਿੰਗ ਖ਼ਤਮ ਕਰਕੇ ਵਾਪਿਸ ਮੁੰਬਈ ਪਰਤ ਆਏ ਹਨ। ਵਿੱਕੀ ਤੇ ਕੈਟਰੀਨਾ ਦੋਹਾਂ ਨੂੰ ਮੁੜ ਇੱਕਠੇ ਕੁਆਲਟੀ ਟਾਈਮ ਬਤੀਤ ਕਰਨ ਦਾ ਸਮਾਂ ਮਿਲੇਗਾ।

Related Post