ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ 'ਤੇ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ

written by Pushp Raj | January 31, 2022

ਮਸ਼ਹੂਰ ਅਦਾਕਾਰਾ ਤੇ ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਮੁੜ ਇੱਕ ਵਾਰ ਫੇਰ ਬਿੱਗ ਬੌਸ ਵਿੱਚ ਨਜ਼ਰ ਆਈ। ਦਰਅਸਲ ਸ਼ਹਿਨਾਜ਼ ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ ਵਿੱਚ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੀ ਸੀ। ਸ਼ਹਿਨਾਜ਼ ਨੇ ਆਪਣੇ ਖ਼ਾਸ ਅੰਦਾਜ ਵਿੱਚ ਸਿਧਾਰਥ ਨੂੰ ਸ਼ਰਧਾਂਜਲੀ ਦਿੱਤੀ, ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਸ਼ਹਿਨਾਜ਼ ਨੇ ਸਿਧਾਰਥ ਲਈ ਦਿੱਤੀ ਗਈ ਖ਼ਾਸ ਪਰਫਾਰਮੈਂਸ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਉਸ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, "ਇੱਕ ਵਾਰ ਰਾਜਾ, ਹਮੇਸ਼ਾ ਲਈ ਰਾਜਾ 👑 BB G.O.A.T ਸਿਧਾਰਥ ਸ਼ੁਕਲਾ….ਸਮਝ ਵਿੱਚ ਆਇਆ ਨਾ? #SidharthShukla"

 

View this post on Instagram

 

A post shared by Shehnaaz Gill (@shehnaazgill)

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਪਹਿਲਾਂ ਇੱਕ ਬਲੈਕ ਡਰੈਸ ਵਿੱਚ ਦਮਦਾਰ ਪਰਫਾਰਮੈਂਸ ਦਿੰਦੀ ਹੋਈ ਨਜ਼ਰ ਆਈ। ਇਸ ਮਗਰੋਂ ਉਹ ਇੱਕ ਲਵੈਂਡਰ ਰੰਗ ਦੀ ਡਰੈਸ ਵਿੱਚ ਨਜ਼ਰ ਆ ਰਹੀ ਹੈ। ਉਹ ਆਪਣੇ ਗੀਤ ਮੇਰੇ ਦਿਲ ਕੋ ਪਤਾ ਹੈ ਤੂੰ ਯਹੀਂ ਹੈ, ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਨੇ ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ 'ਤੇ ਸਿਧਾਰਥ ਸ਼ੁਕਲਾ ਦੀ ਯਾਦਾਂ ਨੂੰ ਰੌਸ਼ਨ ਕਰਦੀ ਅਤੇ ਸ਼ੋਅ ਵਿੱਚ ਉਸ ਦੇ ਨਾਲ ਆਪਣੇ ਸਫ਼ਰ ਦੌਰਾਨ ਉਸ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੀ।

ਦੱਸਣਯੋਗ ਹੈ ਕਿ ਬਿੱਗ ਬੌਸ ਸ਼ਹਿਨਾਜ਼ ਲਈ ਕਾਫੀ ਖ਼ਾਸ ਸ਼ੋਅ ਰਿਹਾ ਹੈ। ਕਿਉਂਕਿ ਇਥੇ ਹੀ ਉਹ ਬਿੱਗ ਬੌਸ ਸੀਜ਼ਨ 13 ਵਿੱਚ ਪਹਿਲੀ ਵਾਰ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਨੂੰ ਮਿਲੀ ਸੀ। ਸਿਧਾਰਥ ਨਾਲ ਉਸ ਦੀਆਂ ਇਥੇ ਕਈ ਯਾਦਾਂ ਜੁੜੀਆਂ ਹਨ, ਤੇ ਬਿੱਗ ਬੌਸ 14 ਓਟੀਟੀ ਦੌਰਾਨ ਉਹ ਸਿਧਾਰਥ ਨਾਲ ਇਥੇ ਬਤੌਰ ਗੈਸਟ ਵੀ ਆਈ ਸੀ। ਸ਼ਹਿਨਾਜ਼ ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ ਵਿੱਚ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ।

ਹੋਰ ਪੜ੍ਹੋ : ਜਿਮ ਸੈਸ਼ਨ ਦੌਰਾਨ ਅਚਾਨਕ ਡਿੱਗੀ ਸ਼ਿਲਪਾ ਸ਼ੈੱਟੀ ਨੇ ਕਿਹਾ ਮਾਰ ਡਾਲਾ, ਵੇਖੋ ਵੀਡੀਓ

ਇਸ ਵੀਡੀਓ ਦੇ ਬੈਕਗ੍ਰਾਉਂਡ ਵਿੱਚ ਇੱਕ ਵੱਡੀ ਸਕ੍ਰੀਨ 'ਤੇ ਸਿਡਨਾਜ਼ ਦੇ ਖ਼ਾਸ ਪਲਾਂ ਨੂੰ ਮੁੜ ਦਰਸਾਇਆ ਗਿਆ ਹੈ। ਸ਼ਹਿਨਾਜ਼ ਦੀ ਇਹ ਪਰਫਾਰਮੈਂਸ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ। ਸ਼ਹਿਨਾਜ਼ ਤੇ ਸਲਮਾਨ ਖ਼ਾਨ ਦੋਵੇਂ ਹੀ ਸਿਧਾਰਥ ਸ਼ੁਕਲਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਸਲਮਾਨ ਖ਼ਾਨ ਨੇ ਸ਼ਹਿਨਾਜ਼ ਨੂੰ ਹੌਸਲਾਂ ਦਿੰਦੇ ਹੋਏ ਉਸ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਕਿਹਾ।

ਸ਼ਹਿਨਾਜ਼ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ। ਇਸ ਪੋਸਟ ਉੱਤੇ ਫੈਨਜ਼ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਵੇਖ ਕੇ ਮੇਰਾ ਦਿਲ ਟੁੱਟ ਗਿਆ , ਕਾਸ਼ ਸਿਧਾਰਥ ਤੇ ਸ਼ਹਿਨਾਜ਼ ਦੀ ਇਹ ਜੋੜੀ ਟੀਵੀ ਦੇ ਨਾਲ-ਨਾਲ ਅਸਲ ਜ਼ਿੰਦਗੀ ਵਿੱਚ ਵੀ ਇੱਕਠੇ ਹੁੰਦੀ।" ਇੱਕ ਹੋਰ ਯੂਜ਼ਰ ਨੇ ਸਿਡਾਨਜ਼ ਲਈ ਲਿਖਿਆ, " ਕਿੰਗ ਅਤੇ ਕੁਈਨ ਆਫ਼ BB, ਤੁਹਾਡੇ ਦੋਹਾਂ ਦੀ ਥਾਂ ਕੋਈ ਵੀ ਨਹੀਂ ਲੈ ਸਕਦਾ।"

You may also like