ਕੈਟਰੀਨਾ ਕੈਫ ਨੇ ਵਿਜੇ ਸੇਤੂਪਤੀ ਨਾਲ ਨਵੀਂ ਫ਼ਿਲਮ ਮੈਰੀ ਕ੍ਰਿਸਮਸ ਦੀ ਸ਼ੂਟਿੰਗ ਕੀਤੀ ਸ਼ੁਰੂ, ਵੇਖੋ ਪਹਿਲੀ ਝਲਕ

By  Pushp Raj March 12th 2022 06:44 PM -- Updated: March 12th 2022 06:46 PM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕੈਟਰੀਨਾ ਕੈਫ ਨੇ ਜਦੋਂ ਤੋਂ ਵਿੱਕੀ ਕੌਸ਼ਲ ਨਾਲ ਵਿਆਹ ਕਰਵਾਇਆ ਹੈ ਉਦੋਂ ਤੋਂ ਹੀ ਉਹ ਸੁਰਖੀਆਂ ਵਿੱਚ ਬਣੀ ਹੋਈ ਹੈ। ਕੈਟਰੀਨਾ ਨੇ ਹਾਲ ਹੀ 'ਚ ਫਿਮਲ ਟਾਈਗਰ 3 ਦੇ ਟੀਜ਼ਰ 'ਚ ਐਕਸ਼ਨ ਸੀਨ 'ਚ ਨਜ਼ਰ ਆਈ ਸੀ।

ਹੁਣ ਕੈਟਰੀਨਾ ਨੇ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਦੱਸਿਆ ਕਿ ਉਹ ਆਪਣੀ ਅਗਲੀ ਫਿਲਮ ਮੈਰੀ ਕ੍ਰਿਸਮਸ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੀ ਹੈ।

ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਆਪਣੀ ਫ਼ਿਲਮ ਮੈਰੀ ਕ੍ਰਿਸਮਸ ਦੀ ਸ਼ੂਟਿੰਗ ਦੀ ਤਸਵੀਰਾਂ ਸ਼ੇਅਰ ਕੀਤੀਆਂ ਹਨ।

 

ਇਸ ਫ਼ਿਲਮ ਵਿੱਚ ਕੈਟਰੀਨਾ ਸਾਊਥ ਸੁਪਰ ਸਟਾਰ ਵਿਜੇ ਸੇਤੂਪਤੀ ਦੇ ਨਾਲ ਕੰਮ ਕਰੇਗੀ।

ਤਸਵੀਰ ਵਿੱਚ ਕਲੈਪਬੋਰਡ ਨੂੰ ਵਿਨਾਇਲ ਰਿਕਾਰਡ ਪਲੇਅਰ ਦੇ ਨਾਲ ਦਰਸਾਇਆ ਗਿਆ ਹੈ। ਜਿਵੇਂ ਹੀ ਅਭਿਨੇਤਰੀ ਨੇ ਸ਼ੂਟਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ, ਉਸ ਦੀ ਦੋਸਤ ਨੇਹਾ ਧੂਪੀਆ ਨੇ ਆਪਣਾ ਉਤਸ਼ਾਹ ਜ਼ਾਹਰ ਕੀਤਾ ਅਤੇ ਕੈਟਰੀਨਾ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਹੋਰ ਪੜ੍ਹੋ : ਫ਼ਿਲਮ ਟਾਈਗਰ -3 ਦੀ ਸ਼ੂਟਿੰਗ ਪੂਰੀ ਕਰਕੇ ਮੁੰਬਈ ਪਰਤੇ ਸਲਮਾਨ ਖਾਨ, ਇਮਰਾਨ ਹਾਸ਼ਮੀ ਤੇ ਕੈਟਰੀਨਾ ਕੈਫ

ਦਸੰਬਰ 2021 ਵਿੱਚ, ਫਿਲਮ ਦਾ ਰਸਮੀ ਤੌਰ 'ਤੇ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਅਤੇ ਨਿਰਮਾਤਾ ਰਮੇਸ਼ ਤੋਰਾਨੀ ਨਾਲ ਕੈਟਰੀਨਾ ਅਤੇ ਵਿਜੇ ਦੀ ਤਸਵੀਰ ਨਾਲ ਖੁਲਾਸਾ ਕੀਤਾ ਗਿਆ ਸੀ। ਖਬਰਾਂ ਮੁਤਾਬਕ ਕੈਟਰੀਨਾ ਮੈਰੀ ਕ੍ਰਿਸਮਸ ਦੀ ਸ਼ੂਟਿੰਗ ਨੂੰ ਇਕ ਬੈਠਕ 'ਚ ਪੂਰਾ ਕਰੇਗੀ।

Image SOurce: Instagram

ਸੂਤਰਾਂ ਮੁਤਾਬਕ ਫਿਲਮ ਇਸ ਸਾਲ ਰਿਲੀਜ਼ ਹੋਵੇਗੀ। ਕੈਟਰੀਨਾ ਕੈਫ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਕੈਟਰੀਨਾ ਪਹਿਲੀ ਵਾਰ ਮਸ਼ਹੂਰ ਫਿਲਮ ਨਿਰਮਾਤਾ ਸ਼੍ਰੀਰਾਮ ਰਾਘਵਨ ਅਤੇ ਅਭਿਨੇਤਾ ਵਿਜੇ ਸੇਤੂਪਤੀ ਨਾਲ ਕੰਮ ਕਰੇਗੀ।

 

View this post on Instagram

 

A post shared by Katrina Kaif (@katrinakaif)

Related Post