ਫ਼ਿਲਮ ਟਾਈਗਰ -3 ਦੀ ਸ਼ੂਟਿੰਗ ਪੂਰੀ ਕਰਕੇ ਮੁੰਬਈ ਪਰਤੇ ਸਲਮਾਨ ਖਾਨ, ਇਮਰਾਨ ਹਾਸ਼ਮੀ ਤੇ ਕੈਟਰੀਨਾ ਕੈਫ

written by Pushp Raj | February 19, 2022

ਬਾਲੀਵੁੱਡ ਦੇ ਦਬੰਗ ਖ਼ਾਨ ਤੇ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਟਾਈਗਰ-3 ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਸਲਮਾਨ ਖਾਨ, ਕੈਟਰੀਨਾ ਕੈਫ, ਅਤੇ ਇਮਰਾਨ ਹਾਸ਼ਮੀ ਆਪਣੀ ਆਉਣ ਵਾਲੀ ਫਿਲਮ ਟਾਈਗਰ 3 ਦੀ ਸ਼ੂਟਿੰਗ ਕਰ ਰਹੇ ਸਨ। ਹੁਣ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ 'ਤੇ ਇਹ ਮੁੰਬਈ ਪਰਤ ਆਏ ਹਨ।

ਤਿੰਨਾਂ ਕਲਾਕਾਰਾਂ ਨੂੰ ਅੱਜ ਮੁੰਬਈ ਦੇ ਕਾਲੀਨਾ ਏਅਪੋਰਟ 'ਤੇ ਪਾਪਾਰਾਜ਼ੀਸ ਵੱਲੋਂ ਸਪਾਟ ਕੀਤਾ ਗਿਆ। ਇਸ ਤੋਂ ਪਹਿਲਾਂ ਇਨ੍ਹਾਂ ਕਲਾਕਾਰਾਂ ਨੂੰ ਮੁੰਬਈ ਏਅਰਪੋਰਟ 'ਤੇ ਦਿੱਲੀ ਲਈ ਯਾਤਰਾ ਕਰਦੇ ਹੋਏ ਵੇਖਿਆ ਗਿਆ ਸੀ।

ਏਅਰਪੋਰਟ ਤੋਂ ਬਾਹਰ ਨਿਕਲਦੇ ਹੀ ਪਾਪਰਾਜ਼ੀ ਨੇ ਸਲਮਾਨ ਦਾ ਸਵਾਗਤ ਕੀਤਾ। ਦੂਰੋਂ, ਸੁਪਰਸਟਾਰ ਨੇ ਉਨ੍ਹਾਂ ਦੇ ਸਲਾਮ ਨੂੰ ਸਵੀਕਾਰ ਕੀਤਾ ਅਤੇ ਆਪਣੀ ਕਾਰ ਵੱਲ ਚੱਲੇ ਗਏ। ਇਸ ਦੌਰਾਨ ਸਲਮਾਨ ਇੱਕ ਜੀਨਸ ਤੇ ਟੀ-ਸ਼ਰਟ ਵਿੱਚ ਨਜ਼ਰ ਆਏ। ਧੁੱਪ ਤੋਂ ਬੱਚਣ ਲਈ ਉਨ੍ਹਾਂ ਨੇ ਸਨਗਲਾਸਿਸ ਲਾਏ ਹੋਏ ਸਨ।

ਕੈਟਰੀਨਾ ਨੇ ਦੂਰੋਂ ਹੀ ਪਾਪਰਾਜ਼ੀ ਨੂੰ ਹੱਥ ਹਿਲਾ ਦਿੱਤਾ। ਉਸ ਨੇ ਇੱਕ ਗੁਲਾਬੀ ਟਰੈਕਸੂਟ, ਸਨਗਲਾਸ ਅਤੇ ਇੱਕ ਮਾਸਕ ਪਾਇਆ ਹੋਇਆ ਸੀ। ਇਮਰਾਨ ਹਾਸ਼ਮੀ ਨੂੰ ਵੀ ਕੈਟਰੀਨਾ ਕੈਫ ਦੇ ਪਿੱਛੇ ਤੁਰਦਿਆਂ ਦੇਖਿਆ ਗਿਆ।
katrina kaif and salman khan romantic video

ਹੋਰ ਪੜ੍ਹੋ : ਦਿ ਕਪਿਲ ਸ਼ਰਮਾ ਸ਼ੋਅ 'ਚ ਪਹੁੰਚੀ ਨੇਹਾ ਧੂਪੀਆ ਨੇ ਦੱਸੇ ਆਪਣੇ ਕਈ ਰਾਜ਼, ਦਰਸ਼ਕ ਸੁਣ ਕੇ ਰਹਿ ਗਏ ਹੈਰਾਨ

ਸ਼ੂਟ ਦੀ ਲੋਕੇਸ਼ਨ ਦੀਆਂ ਕੁਝ ਤਸਵੀਰਾਂ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਲੀਕ ਹੋਈਆਂ ਫੋਟੋਆਂ ਵਿੱਚ ਕੈਟਰੀਨਾ ਅਤੇ ਸਲਮਾਨ ਜ਼ਬਰਦਸਤ ਸੀਨਸ ਸ਼ੂਟ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਫੈਨਜ਼ ਮੁੜ ਇੱਕ ਵਾਰ ਫੇਰ ਤੋਂ ਫ਼ਿਲਮ ਟਾਈਗਰ 3' ਵਿੱਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਆਨ-ਸਕ੍ਰੀਨ ਕੈਮਿਸਟਰੀ ਨੂੰ ਦੇਖਣ ਲਈ ਬੇਤਾਬ ਹਨ। ਇਸ ਜੋੜੀ ਤੋਂ ਇਲਾਵਾ, ਫ਼ਿਲਮ ਵਿੱਚ ਇਮਰਾਨ ਹਾਸ਼ਮੀ ਵੀ ਸ਼ਾਮਲ ਹੈ ਜੋ ਪਹਿਲੀ ਵਾਰ ਏਕ ਥਾ ਟਾਈਗਰ ਫਰੈਂਚਾਈਜ਼ੀ ਵਿੱਚ ਕੰਮ ਕਰ ਰਹੇ ਹਨ।

 

View this post on Instagram

 

A post shared by Viral Bhayani (@viralbhayani)

You may also like