ਕੈਟਰੀਨਾ ਕੈਫ ਦੀ ਮਾਂ ਗਰੀਬ ਬੱਚਿਆਂ ਲਈ ਚਲਾ ਰਹੀ ਹੈ ਸਕੂਲ, ਦਿੱਤੀ ਜਾ ਰਹੀ ਹੈ ਮੁਫਤ ਸਿੱਖਿਆ

By  Rupinder Kaler December 30th 2020 02:59 PM

ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਹ ਵੀਡੀਓ ਕੈਟਰੀਨਾ ਕੈਫ ਦੀ ਮਾਂ ਵੱਲੋਂ ਚਲਾਏ ਜਾ ਰਹੇ ਸਕੂਲ ਦੀ ਹੈ ਜਿੱਥੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ । ਇਹ ਸਕੂਲ ਤਾਮਿਲਨਾਡੂ ਵਿੱਚ ਚਲਾਇਆ ਜਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਕੇ ਕੈਟਰੀਨਾ ਨੇ ਹੋਰ ਲੋਕਾਂ ਨੂੰ ਵੀ ਇਸ ਵਿੱਚ ਯੋਗਦਾਨ ਪਾਉਣ ਲਈ ਕਿਹਾ ਹੈ ।

ਹੋਰ ਪੜ੍ਹੋ :

ਰਾਜੇਸ਼ ਖੰਨਾ ਨੇ ਬ੍ਰੇਕਅਪ ਤੋਂ ਬਾਅਦ ਕਰ ਲਿਆ ਸੀ ਵਿਆਹ, ਐਕਸ ਗਰਲ ਫ੍ਰੈਂਡ ਤੋਂ ਇਸ ਤਰ੍ਹਾਂ ਲਿਆ ਬਦਲਾ

ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ, ਗਾਇਕ ਸਤਵਿੰਦਰ ਬੁੱਗਾ ਨੇ ਸਾਂਝੀ ਕੀਤੀ ਪੋਸਟ

katrina-kaif

ਅਦਾਕਾਰਾ ਨੇ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਕਿਹਾ ਹੈ ‘ ਮੈਂ ਆਪਣੀ ਮਾਂ ਵੱਲੋਂ ਚਲਾਏ ਜਾ ਰਹੇ ਸਕੂਲ ਦੀ ਵੀਡੀਓ ਸਾਂਝਾ ਕਰਕੇ ਮਾਣ ਮਹਿਸੂਸ ਕਰ ਰਹੀ ਹਾਂ । ਉਹ ਗਰੀਬ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਵਿੱਚ ਸਿੱਖਿਆ ਦੇਣ ਦਾ ਕੰਮ ਕਰ ਰਹੀ ਹੈ’ । ਕੈਟਰੀਨਾ ਨੇ ਦੱਸਿਆ ਕਿ ‘ਮੌਜੂਦਾ ਸਮੇਂ ਵਿੱਚ ਇਸ ਸਕੂਲ ਵਿੱਚ 200ਵਿਦਿਆਰਥੀ ਪੜ੍ਹਦੇ ਹਨ ।

ਇੱਥੇ ਚੌਥੀ ਤੱਕ ਕਲਾਸਾਂ ਲਗਾਉਣ ਦੀ ਸੁਵਿਧਾ ਹੈ । ਇਸ ਨੂੰ 14 ਤੱਕ ਲਿਜਾਣ ਦੀ ਜਰੂਰਤ ਹੈ । ਸਾਨੂੰ ਵੀ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੇ ਸੁਫ਼ਨੇ ਪੂਰੇ ਕਰ ਸਕਣ’ ।

Related Post