ਪਿਆਰ ‘ਚ ਧੋਖੇ ਦੀ ਕਹਾਣੀ ਨੂੰ ਪੇਸ਼ ਕਰ ਰਹੇ ਨੇ ਕੌਰ ਬੀ ਆਪਣੇ ਨਵੇਂ ਗੀਤ ‘ਕਾਫ਼ਿਰ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖ਼ੂਬਸੂਰਤ ਗਾਇਕਾ ਕੌਰ ਬੀ ਆਪਣੇ ਨਵੇਂ ਗੀਤ ‘ਕਾਫ਼ਿਰ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਕਾਫ਼ਿਰ ਗਾਣਾ ਸੈਡ ਸੌਂਗ ਜ਼ੌਨਰ ਦਾ ਹੈ, ਜਿਸ ਨੂੰ ਕੌਰ ਬੀ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗਾਣੇ ‘ਚ ਪਿਆਰ ‘ਚ ਧੋਖੇ ਦੀ ਕਹਾਣੀ ਨੂੰ ਪੇਸ਼ ਕੀਤਾ ਹੈ।
ਹੋਰ ਵੇਖੋ:ਲਖਵਿੰਦਰ ਵਡਾਲੀ ਦੇ ਨਵੇਂ ਗੀਤ ‘ਮਸਤ ਨਜ਼ਰੋਂ ਸੇ’ ਦਾ ਖ਼ੂਬਸੂਰਤ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ
ਦਰਸ਼ਕਾਂ ਦੇ ਦਿਲਾਂ ਨੂੰ ਛੂਹ ਜਾਣ ਵਾਲੇ ਬੋਲ ਜੰਗ ਸੰਧੂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਗਾਣੇ ਦੇ ਵੀਡੀਓ ਦੀ ਤਾਂ ਨਵਜੀਤ ਬੁੱਟਰ ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
View this post on Instagram
ਕੌਰ ਬੀ ਇਸ ਤੋਂ ਪਹਿਲਾਂ ਵੀ ਬਜਟ, ਸੰਧੂਰੀ ਰੰਗ, ਖੁਦਗਰਜ਼ ਮੁਹੱਬਤ, ਪਰਾਂਦਾ, ਅਗੈਂਜ਼ਡ ਜੱਟੀ, ਫੀਲਿੰਗ, ਮਹਾਰਾਣੀ, ਫੁਲਕਾਰੀ ਸਣੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।