ਕੌਰ ਬੀ ਦਾ ਚੱਕਵੀਂ ਬੀਟ ਵਾਲਾ ਗੀਤ ‘ਜੱਟੀ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur November 17th 2019 11:26 AM -- Updated: November 17th 2019 11:29 AM

ਪੰਜਾਬੀ ਗਾਇਕਾ ਕੌਰ ਬੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਨੇ। ਜੀ ਹਾਂ ਇੱਕ ਵਾਰ ਫਿਰ ਤੋਂ ਕੌਰ ਬੀ ਚੱਕਵੀਂ ਬੀਟ ਵਾਲੇ ਗੀਤ ‘ਜੱਟੀ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਪਤਾ ਚੱਲਦਾ ਹੈ ਕਿ ਗੀਤ ਰਿਲੀਜ਼ ਤੋਂ ਬਾਅਦ ਕੁਝ ਹੀ ਘੰਟਿਆਂ ‘ਚ ਟਰੈਂਡਿੰਗ ਚੱਲ ਰਿਹਾ ਹੈ।

ਹੋਰ ਵੇਖੋ:ਇੱਕ ਔਰਤ ਦੀ ਸੰਘਰਸ਼ ਤੇ ਮੁਸੀਬਤਾਂ ‘ਚੋਂ ਬਚ ਕੇ ਨਿਕਲਣ ਦੀ ਕਹਾਣੀ ਨੂੰ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਰਣਜੀਤ’

‘ਜੱਟੀ’ ਗਾਣੇ ਦੇ ਬੋਲ ਜੀਤਾ ਸਮਰੋ ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ ਪ੍ਰੀਤ ਰੋਮਾਣਾ ਨੇ ਦਿੱਤਾ ਹੈ। ਇਸ ਗਾਣੇ ‘ਚ ਕੌਰ ਬੀ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ ਜਿਸ ‘ਚ ਉਹ ਮੁਟਿਆਰ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਹੈ। ਗਾਣੇ ਦਾ ਵੀਡੀਓ ਡਾਇਰੈਕਟਰ ਸਾਵਿਓ ਤੇ ਯੁਗ ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਚੱਲਦੇ ਗੀਤ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

ਕੌਰ ਬੀ ਇਸ ਤੋਂ ਪਹਿਲਾਂ ਵੀ ਬਜਟ, ਸੰਧੂਰੀ ਰੰਗ, ਖੁਦਗਰਜ਼ ਮੁਹੱਬਤ, ਪਰਾਂਦਾ, ਅਗੈਂਜ਼ਡ ਜੱਟੀ, ਫੀਲਿੰਗ, ਮਹਾਰਾਣੀ, ਫੁਲਕਾਰੀ, ਕਾਫ਼ਿਰ ਸਣੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post