ਵੀਡੀਓ ਬਨਾਉਂਦੇ ਕੌਰ ਬੀ ਨਾਲ ਵਾਪਰਿਆ ਇਹ ਹਾਦਸਾ,ਡਿੱਗੀ ਕਣਕ ਦੇ ਖੇਤ ‘ਚ, ਗਾਇਕਾ ਨੇ ਸਾਂਝਾ ਕੀਤਾ ਵੀਡੀਓ

By  Lajwinder kaur January 26th 2020 01:17 PM

ਪੰਜਾਬੀ ਗਾਇਕਾ ਕੌਰ ਬੀ ਜਿਨ੍ਹਾਂ ਨੂੰ ਆਪਣੀ ਗਾਇਕੀ ਦੇ ਨਾਲ ਖੁਸ਼ਦਿਲ ਇਨਸਾਨ ਕਰਕੇ ਵੀ ਜਾਣਿਆ ਜਾਂਦਾ ਹੈ। ਜੀ ਹਾਂ ਹਾਲ ਹੀ ‘ਚ ਉਹ ਪੀਟੀਸੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ ਨਜ਼ਰ ਆਏ ਸਨ। ਜੀ ਹਾਂ ਖੁਸ਼ਮਿਜਾਜ਼ ਕੌਰ ਬੀ ਨੇ ਸਤਿੰਦਰ ਸੱਤੀ ਦੇ ਨਾਲ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਕਈ ਦਿਲਚਸਪ ਕਿੱਸੇ ਵੀ ਸਾਂਝੇ ਕੀਤੇ।

View this post on Instagram

 

Action... Start.....????? Kabhi Kabhi Ye Bhi Hota Hai?? Saare Puchde C Waala Da Raaj?Kadi Kadi Sohne Dikhn Wale Hair Edha V Karwa Dinde ?Hawa E Eni Chaldi c Main v Ki krdi ????

A post shared by KaurB (@kaurbmusic) on Jan 25, 2020 at 3:20am PST

ਹੋਰ ਵੇਖੋ:ਸ਼ਹਿਨਾਜ਼ ਗਿੱਲ ਦਾ ਕਿਊਟ ਅਦਾਵਾਂ ਵਾਲਾ ਵੀਡੀਓ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

ਕੌਰ ਬੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਹੀਰੋ ਵਰਗਾ ਲੈ ਕੇ ਆ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਬੀਹਾਈਂਡ ਦਾ ਸੀਨ ਵਾਲਾ ਇੱਕ ਮਸਤੀ ਕਰਦੇ ਹੋਇਆ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੂਟ ਕਰਦੇ ਹੋਏ ਕੌਰ ਬੀ ਕਣਕ ਦੇ ਖੇਤ ‘ਚ ਡਿੱਗ ਗਈ। ਵੱਡਾ ਦਿਲ ਕਰਦੇ ਹੋਏ ਕੌਰ ਬੀ ਨੇ ਇਸ ਵੀਡੀਓ ਨੂੰ ਛੁਪਾਇਆ ਨਹੀਂ ਸਗੋਂ ਵੀਡੀਓ ਨੂੰ ਫੈਨਜ਼ ਦੇ ਨਾਲ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਐਕਸ਼ਨ...ਸਟਾਰਟ..... ਕਭੀ ਕਭੀ ਯੇ ਭੀ ਹੋਤਾ ਹੈ..ਸਾਰੇ ਪੁੱਛਦੇ ਸੀ ਵਾਲਾਂ ਦਾ ਰਾਜ..ਕਦੀ ਕਦੀ ਸੋਹਣੇ ਦਿਖਣ ਵਾਲੇ ਵਾਲ ਇੱਦਾਂ ਵੀ ਕਰਵਾ ਦਿੰਦੇ ਨੇ...ਹਵਾ ਈ ਇੰਨੀ ਚਲਦੀ ਸੀ ਮੈਂ ਵੀ ਕੀ ਕਰਦੀ..’ ਨਾਲ ਹੀ ਉਨ੍ਹਾਂ ਨੇ ਹਾਸਿਆਂ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਨੇ। ਇਸ ਵੀਡੀਓ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਵਾਰੀ ਇੰਸਟਾਗ੍ਰਾਮ ਉੱਤੇ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਤੇ ਦੱਸਿਆ ਕਿ ਉਹ ਆਪਣੇ ਨਵੇਂ ਗੀਤ ਹੀਰੋ ਵਰਗਾ ਲਈ ਇਹ ਵੀਡੀਓ ਬਣਾ ਰਹੇ ਸਨ।

 

View this post on Instagram

 

Surprise❤️? #2020????? @officialveemusic @rajranjodhofficial #Repost @bull18network ・・・ ?The Big Reveal Is Here? #NavrattanMusic in association with @ihimanshverma gives you a sneak peak of the upcoming track 'Hero Warga' motion poster featuring the ever so beautiful @kaurbmusic Don't forget to drop your views in the comments section and like, share and subscribe to #NavrattanMusic on #YouTube Digitally Powered by @bull18network

A post shared by KaurB (@kaurbmusic) on Jan 24, 2020 at 4:12am PST

ਜੇ ਗੱਲ ਕਰੀਏ ਕੌਰ ਬੀ ਦੇ ਕੰਮ ਦੀ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਗੀਤ ਜਿਵੇਂ ਲਾਹੌਰ ਦਾ ਪਰਾਂਦਾ, ਜੱਟੀ, ਕਾਫ਼ਿਰ, ਦੁਆਬੇ ਵਾਲਾ, ਕਾਲ, ਸੁਨੱਖੀ, ਫਿਲਿੰਗ, ਮਿਸ ਯੂ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਹਨ।

Related Post