ਵੀਡੀਓ ਬਨਾਉਂਦੇ ਕੌਰ ਬੀ ਨਾਲ ਵਾਪਰਿਆ ਇਹ ਹਾਦਸਾ,ਡਿੱਗੀ ਕਣਕ ਦੇ ਖੇਤ ‘ਚ, ਗਾਇਕਾ ਨੇ ਸਾਂਝਾ ਕੀਤਾ ਵੀਡੀਓ

written by Lajwinder kaur | January 26, 2020

ਪੰਜਾਬੀ ਗਾਇਕਾ ਕੌਰ ਬੀ ਜਿਨ੍ਹਾਂ ਨੂੰ ਆਪਣੀ ਗਾਇਕੀ ਦੇ ਨਾਲ ਖੁਸ਼ਦਿਲ ਇਨਸਾਨ ਕਰਕੇ ਵੀ ਜਾਣਿਆ ਜਾਂਦਾ ਹੈ। ਜੀ ਹਾਂ ਹਾਲ ਹੀ ‘ਚ ਉਹ ਪੀਟੀਸੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ ਨਜ਼ਰ ਆਏ ਸਨ। ਜੀ ਹਾਂ ਖੁਸ਼ਮਿਜਾਜ਼ ਕੌਰ ਬੀ ਨੇ ਸਤਿੰਦਰ ਸੱਤੀ ਦੇ ਨਾਲ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਕਈ ਦਿਲਚਸਪ ਕਿੱਸੇ ਵੀ ਸਾਂਝੇ ਕੀਤੇ।

ਹੋਰ ਵੇਖੋ:ਸ਼ਹਿਨਾਜ਼ ਗਿੱਲ ਦਾ ਕਿਊਟ ਅਦਾਵਾਂ ਵਾਲਾ ਵੀਡੀਓ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ ਕੌਰ ਬੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਹੀਰੋ ਵਰਗਾ ਲੈ ਕੇ ਆ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਬੀਹਾਈਂਡ ਦਾ ਸੀਨ ਵਾਲਾ ਇੱਕ ਮਸਤੀ ਕਰਦੇ ਹੋਇਆ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੂਟ ਕਰਦੇ ਹੋਏ ਕੌਰ ਬੀ ਕਣਕ ਦੇ ਖੇਤ ‘ਚ ਡਿੱਗ ਗਈ। ਵੱਡਾ ਦਿਲ ਕਰਦੇ ਹੋਏ ਕੌਰ ਬੀ ਨੇ ਇਸ ਵੀਡੀਓ ਨੂੰ ਛੁਪਾਇਆ ਨਹੀਂ ਸਗੋਂ ਵੀਡੀਓ ਨੂੰ ਫੈਨਜ਼ ਦੇ ਨਾਲ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਐਕਸ਼ਨ...ਸਟਾਰਟ..... ਕਭੀ ਕਭੀ ਯੇ ਭੀ ਹੋਤਾ ਹੈ..ਸਾਰੇ ਪੁੱਛਦੇ ਸੀ ਵਾਲਾਂ ਦਾ ਰਾਜ..ਕਦੀ ਕਦੀ ਸੋਹਣੇ ਦਿਖਣ ਵਾਲੇ ਵਾਲ ਇੱਦਾਂ ਵੀ ਕਰਵਾ ਦਿੰਦੇ ਨੇ...ਹਵਾ ਈ ਇੰਨੀ ਚਲਦੀ ਸੀ ਮੈਂ ਵੀ ਕੀ ਕਰਦੀ..’ ਨਾਲ ਹੀ ਉਨ੍ਹਾਂ ਨੇ ਹਾਸਿਆਂ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਨੇ। ਇਸ ਵੀਡੀਓ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਵਾਰੀ ਇੰਸਟਾਗ੍ਰਾਮ ਉੱਤੇ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਤੇ ਦੱਸਿਆ ਕਿ ਉਹ ਆਪਣੇ ਨਵੇਂ ਗੀਤ ਹੀਰੋ ਵਰਗਾ ਲਈ ਇਹ ਵੀਡੀਓ ਬਣਾ ਰਹੇ ਸਨ।
ਜੇ ਗੱਲ ਕਰੀਏ ਕੌਰ ਬੀ ਦੇ ਕੰਮ ਦੀ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਗੀਤ ਜਿਵੇਂ ਲਾਹੌਰ ਦਾ ਪਰਾਂਦਾ, ਜੱਟੀ, ਕਾਫ਼ਿਰ, ਦੁਆਬੇ ਵਾਲਾ, ਕਾਲ, ਸੁਨੱਖੀ, ਫਿਲਿੰਗ, ਮਿਸ ਯੂ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਹਨ।

0 Comments
0

You may also like