ਮਾਨਵਤਾ ਦੀ ਸੇਵਾ ਲਈ ਹਮੇਸ਼ਾ ਅੱਗੇ ਰਹਿੰਦੀ ਹੈ ਖਾਲਸਾ ਏਡ, ਦੋ ਬੱਚਿਆਂ ਦੀ ਮਾਂ ਤੇ ਗਰੀਬ ਵਿਧਵਾ ਔਰਤ ਲਈ ਬਣੀ ਮਸੀਹਾ , ਬਣਵਾਇਆ ਪੱਕਾ ਘਰ

By  Lajwinder kaur May 27th 2020 02:04 PM -- Updated: May 27th 2020 02:14 PM

ਖਾਲਸਾ ਏਡ ਅਜਿਹੀ ਲੋਕ ਭਲਾਈ ਸੰਸਥਾ ਹੈ ਜੋ ਹਮੇਸ਼ਾਂ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਸਭ ਤੋਂ ਪਹਿਲਾਂ ਅੱਗੇ ਆਉਂਦੀ ਹੈ, ਭਾਵੇਂ ਉਹ ਦੇਸ਼ ਹੋਵੇ ਜਾਂ ਫਿਰ ਵਿਦੇਸ਼ ਹੋਵੇ । ਦੁਨੀਆ ਦਾ ਕੋਈ ਵੀ ਕੋਨਾ ਹੋਵੇ ਖਾਲਸਾ ਏਡ ਮਦਦ ਲਈ ਪਹੁੰਚ ਜਾਂਦੀ ਹੈ । ਇਸ ਮੁਸ਼ਕਿਲ ਸਮੇਂ ‘ਚ ਅੰਤਰਰਾਸ਼ਟਰੀ ਖਾਲਸਾ ਏਡ ਵੱਖ- ਵੱਖ ਦੇਸ਼ਾਂ ‘ਚ ਲੋਕਾਂ ਦੀ ਸੇਵਾ ਕਰ ਰਹੀ ਹੈ ।

View this post on Instagram

 

Charanjeet Kaur, a mother of two, belongs to district Tarn taran. Her husband passed away in 2016 due to blood cancer. After his demise, Charanjit Kaur and her elder daughter work as house help in their village as well as surrounding villages to sustain her family. Charanjeet Kaur lives in a dilapidated home with temporary roof made from wooden blocks and tarpaulin sheets. She along with her two children lived in that room which also served as the kitchen. Khalsa Aid got to know about the case and immediately decided to rebuild her home. Charanjit Kaur has a well furnished two bedroom, looby , kitchen set to call home. This has been possible becuase of your support. Thank you.

A post shared by Khalsa Aid India (@khalsaaid_india) on May 26, 2020 at 2:47am PDT

ਅਜਿਹੇ ‘ਚ ਖਾਲਸਾ ਏਡ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਲੋੜਵੰਦ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰ ਰਹੀ ਹੈ । ਪੰਜਾਬ ਦੇ ਤਰਨਤਾਰਨ ਦੇ ਛੋਟੇ ਜਿਹੇ ਪਿੰਡ ਝਾਮਕਾ ਕਲਾਂ ਦੀ ਵਸਨੀਕ ਚਰਨਜੀਤ ਕੌਰ ਜੋ ਕਿ ਬਹੁਤ ਗਰੀਬ ਹੈ ਤੇ ਦੋ ਬੱਚਿਆਂ ਦੇ ਨਾਲ ਟੁੱਟੀ ਹੋਈ ਛੱਤ ਦੇ ਹੇਠ ਰਹਿ ਰਹੀ ਸੀ । ਇਹ ਵਿਧਵਾ ਔਰਤ ਬੜੀ ਮੁਸ਼ਕਿਲ ਨਾਲ ਘਰ ਦਾ ਖਰਚਾ ਚਲਾ ਰਹੀ ਸੀ । ਉਸ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਆਪਣੀ ਘਰ ਦੀ ਖ਼ਸਤਾ ਹਾਲਤ ਨੂੰ ਠੀਕ ਕਰਵਾ ਸਕੇ । ਪਰ ਇਸ ਗਰੀਬੜੀ ਲਈ ਮਸੀਹਾ ਬਣੇ ਕੇ ਪਹੁੰਚੀ ਖਾਲਸਾ ਏਡ ਦੀ ਟੀਮ । ਇਸ ਸੰਸਥਾ ਨੇ ਇਸ ਲੋੜਵੰਦ ਮਹਿਲਾ ਦੀ ਮਦਦ ਕੀਤੀ ਤੇ ਘਰ ਨੂੰ ਮੁੜ ਨਵੇਂ ਸਿਰੇ ਤੋਂ ਬਣਾਇਆ । ਹੁਣ ਇਸ ਮਹਿਲਾ ਅਤੇ ਬੱਚਿਆਂ ਦੇ ਸਿਰ ‘ਤੇ ਪੱਕੀ ਛੱਤ ਪੈ ਗਈ ਹੈ ।

ਖਾਲਸਾ ਏਡ ਚੱਕਰਵਾਤੀ ਤੂਫਾਨ ਕਰਕੇ ਕੋਲਕਤਾ ‘ਚ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੇ ਨੇ । ਉਹ ਲੋਕਾਂ ਨੂੰ ਖਾਣ ਪੀਣ ਦੀ ਸਮੱਗਰੀ ਮੁਹੱਈਆ ਕਰਵਾ ਰਹੀ ਹੈ।

 

Related Post