ਤਪਦੀ ਧੁੱਪ ‘ਚ ਪਲਾਈਨ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਖਾਲਸਾ ਏਡ ਕੁਝ ਇਸ ਤਰ੍ਹਾਂ ਕਰ ਰਹੀ ਹੈ ਮਦਦ, ਦੇਖੋ ਵੀਡੀਓ

By  Lajwinder kaur May 17th 2020 12:31 PM

ਦੇਸ਼ ‘ਚ ਲਾਕਡਾਊਨ ਦੇ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸਦੇ ਚਲਦੇ ਵੱਡੀ ਗਿਣਤੀ ‘ਚ ਪ੍ਰਵਾਸੀ ਮਜ਼ਦੂਰ ਆਪੋ ਆਪਣੇ ਘਰਾਂ ਵੱਲ ਮੁੜਣ ਲਈ ਮਜ਼ਬੂਰ ਨੇ । ਵੱਡੀ ਗਿਣਤੀ ‘ਚ ਵੱਖੋ ਵੱਖ ਰਾਜਾਂ ਤੋਂ ਪ੍ਰਵਾਸੀ ਮਜ਼ਦੂਰ ਯੂ.ਪੀ ਤੇ ਬਿਹਾਰ ਵੱਲ ਨੂੰ ਪੈਦਲ ਜਾਂ ਫਿਰ ਸਾਇਕਲਾਂ ਰਾਹੀਂ ਨਿਕਲ ਪਏ ਨੇ । ਮਈ ਦੀ ਤਪਦੀ ਧੁੱਪ ਏਨਾ ਲੰਬਾ ਸਫਰ ਤੈਅ ਕਰਨ ਬਹੁਤ ਮੁਸ਼ਕਿਲ ਹੈ ।

View this post on Instagram

 

ਜੋ ਪ੍ਰਵਾਸੀ ਮਜ਼ਦੂਰ ਪੈਦਲ, ਸਾਈਕਲਾਂ , ਰਿਕਸ਼ਿਆਂ ਤੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ ਉਹਨਾਂ ਲਈ ਨੈਸ਼ਨਲ ਹਾਈਵੇ -1 ਤੇ ਖਾਲਸਾ ਏਡ ਦੀ ਟੀਮ ਵੱਲੋਂ ਗੁਰੂ ਕਾ ਲੰਗਰ ਵਰਤਾਇਆ ਜਾ ਰਿਹਾ ਹੈ । ਸਾਰੀ ਸੰਗਤ ਦਾ ਇਸ ਸਹਿਯੋਗ ਲਈ ਧੰਨਵਾਦ ??

A post shared by Khalsa Aid India (@khalsaaid_india) on May 15, 2020 at 8:47am PDT

ਜਿਸਦੇ ਚੱਲਦੇ ਪੂਰੀ ਦੁਨੀਆ ‘ਚ ਆਪਣੀਆਂ ਸੇਵਾਵਾਂ ਦੇਣ ਵਾਲੀ ਖਾਲਸਾ ਏਡ ਦੇ ਮੈਂਬਰ ਲਗਾਤਾਰ ਲੋਕਾਂ ਦੀ ਸੇਵਾ ‘ਚ ਜੁਟੇ ਹੋਏ ਨੇ । ਇਨ੍ਹਾਂ ਮਜ਼ਦੂਰਾਂ ਦੀ ਮਦਦ ਲਈ ਵੀ ਖਾਲਸਾ ਏਡ ਅੱਗੇ ਆਈ ਹੈ । ਉਨ੍ਹਾਂ ਨੇ ਭੁੱਖ ਭਾਣੇ ਮਜ਼ਦੂਰਾਂ ਦੇ ਲਈ ਦਿਲੀ ਦੇ ਨੈਸ਼ਨਲ ਹਾਈਵੇ ਉੱਤੇ ਭੋਜਨ ਦਾ ਪ੍ਰਬੰਧ ਕੀਤਾ ਹੈ । ਉਹ ਉੱਥੋਂ ਲੰਘਣ ਵਾਲੇ ਸਾਰੇ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਖਵਾ ਰਹੇ ਨੇ । ਖਾਲਸਾ ਏਡ ਨੇ ਦੇਸ਼ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਇਸ ਮੁਸ਼ਕਿਲ ਸਮੇਂ ‘ਚ ਲੋੜਵੰਦ ਲੋਕਾਂ ਦੀ ਸਹਾਇਤਾ ਜ਼ਰੂਰ ਕਰੋ ।

 

View this post on Instagram

 

Recognise the whole human race as one ❤️❤️?? We are providing hot cooked meals to the workers who are travelling back to their families in UP and Bihar. The condition of these workers is heartbreaking, but their courage and strength is something to be inspired from. It is our collective failure if we ignore/forget their plight and they are forced to suffer like this! Please help/assist/aid them or the workers around you in whatever little ways possible. Remember they don’t have money to have food and are largely dependent on donations or assistance Thank you all sangat for your support ???? Support/Donate : https://www.onlinesbi.com/sbicollect/icollecthome.htm?corpID=897678

A post shared by Khalsa Aid India (@khalsaaid_india) on May 16, 2020 at 1:59am PDT

ਦੱਸ ਦਈਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਕਹਿਰ ਮਚਾਇਆ ਹੋਇਆ ਹੈ । ਇਸ ਮਹਾਂਮਾਰੀ ਨੇ ਲੱਖਾਂ ਹੀ ਲੋਕਾਂ ਦੀ ਜਾਨਾਂ ਲੈ ਲਈਆਂ ਨੇ । ਬਾਕੀ ਦੇਸ਼ਾਂ ਵਾਂਗ ਇੰਡੀਆ ‘ਚ ਵੀ ਲਾਕਡਾਊਨ ਚੱਲ ਰਿਹਾ ਹੈ ।

 

Related Post