Kishore Kumar Birthday: ਬਾਲੀਵੁੱਡ ਦੇ ਇਸ ਗਾਇਕ ਨੇ ਆਪਣੀ ਗਾਇਕੀ ਤੇ ਅਦਾਕਾਰੀ ਦੇ ਵੱਖ-ਵੱਖ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਿਲ

By  Pushp Raj August 4th 2022 02:16 PM

Kishore Kumar Birthday: ਜਦੋਂ ਵੀ ਬਾਲੀਵੁੱਡ ਦੇ ਦਿੱਗਜ ਗਾਇਕਾਂ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਇਨ੍ਹਾਂ 'ਚ ਮੁਹਮੰਦ ਰਫੀ ਤੋਂ ਬਾਅਦ ਕਿਸ਼ੋਰ ਕੁਮਾਰ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਅੱਜ ਬਾਲੀਵੁੱਡ ਦੇ ਦਿੱਗਜ ਗਾਇਕ ਕਿਸ਼ੋਰ ਕੁਮਾਰ ਦੇ ਜਨਮਦਿਨ ਦੀ 93 ਵਰ੍ਹੇਗੰਢ ਹੈ। ਆਓ ਇਸ ਮੌਕੇ 'ਤੇ ਜਾਣਦੇ ਹਾਂ ਕਿਸ਼ੋਰ ਕੁਮਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ।

image From Goggle

ਕਿਸ਼ੋਰ ਕੁਮਾਰ ਦਾ ਜਨਮ 4 ਅਗਸਤ 1929 ਨੂੰ ਮੱਧ ਪ੍ਰਦੇਸ਼ ਦੇ ਖਾਂਡਵਾ ਵਿਖੇ ਹੋਇਆ ਸੀ। ਕਿਸ਼ੋਰ ਕੁਮਾਰ ਇੱਕ ਮੱਧ ਵਰਗੀ ਬੰਗਾਲੀ ਪਰਿਵਾਰ ਨਾਲ ਸਬੰਧਤ ਸਨ। ਕਿਸ਼ੋਰ ਕੁਮਾਰ ਦਾ ਅਸਲ ਨਾਂਅ ਆਭਾਸ ਕੁਮਾਰ ਗਾਂਗੂਲੀ ਸੀ। ਕਿਸ਼ੋਰ ਕੁਮਾਰ ਬਚਪਨ ਤੋਂ ਹੀ ਕੇ.ਐਲ ਸਹਿਗਲ ਦੇ ਗੀਤਾਂ ਨੂੰ ਸੁਣਦੇ ਸੀ ਤੇ ਉਨ੍ਹਾਂ ਦੇ ਗੀਤਾਂ ਤੋਂ ਕਾਫੀ ਪ੍ਰਭਾਵਿਤ ਵੀ ਸਨ।

image From Goggle

ਕਿਸ਼ੋਰ ਕੁਮਾਰ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ, ਉਹ ਕੇ.ਐਲ ਸਹਿਗਲ ਵਾਂਗ ਇੱਕ ਮਸ਼ਹੂਰ ਗਾਇਕ ਬਨਣਾ ਚਾਹੁੰਦੇ ਸੀ। ਕੇ.ਐਲ ਸਹਿਗਲ ਨੂੰ ਮਿਲਣ ਲਈ ਕਿਸ਼ੋਰ 18 ਸਾਲ ਦੀ ਉਮਰ ਵਿੱਚ ਮੁੰਬਈ ਪਹੁੰਚਿਆ, ਪਰ ਸਹਿਗਲ ਨੂੰ ਮਿਲਣ ਦਾ ਉਨ੍ਹਾਂ ਦਾ ਇਹ ਸੁਫਨਾ ਪੂਰਾ ਨਹੀਂ ਹੋ ਸਕਿਆ। ਉਸ ਸਮੇਂ ਤੱਕ, ਉਨ੍ਹਾਂ ਦੇ ਵੱਡੇ ਭਰਾ ਅਸ਼ੋਕ ਕੁਮਾਰ ਨੇ ਇੱਕ ਅਦਾਕਾਰ ਵਜੋਂ ਇੰਡਸਟਰੀ ਵਿੱਚ ਆਪਣੀ ਪਛਾਣ ਬਣਾ ਲਈ ਸੀ। ਅਸ਼ੋਕ ਕੁਮਾਰ ਚਾਹੁੰਦੇ ਸਨ ਕਿ ਕਿਸ਼ੋਰ ਇੱਕ ਅਦਾਕਾਰ ਬਣੇ, ਪਰ ਕਿਸ਼ੋਰ ਨੂੰ ਸੰਗੀਤ ਦਾ ਸ਼ੌਂਕ ਸੀ, ਉਹ ਗਾਇਕ ਬਨਣਾ ਚਾਹੁੰਦੇ ਸੀ।

ਕਿਸ਼ੋਰ ਕੁਮਾਰ ਬਾਰੇ ਅਜਿਹਾ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਕਦੇ ਵੀ ਸੰਗੀਤ ਦੀ ਸਿੱਖਿਆ ਨਹੀਂ ਲਈ। ਉਨ੍ਹਾਂ ਦੀ ਆਵਾਜ਼ ਰੱਬ ਦਾ ਵਰਦਾਨ ਸੀ। ਕਿਸ਼ੋਰ ਨੂੰ ਆਪਣੇ ਵੱਡੇ ਭਰਾ ਅਸ਼ੋਕ ਕੁਮਾਰ ਦੀਆਂ ਫਿਲਮਾਂ ਵਿੱਚ ਗੀਤ ਗਾਉਣ ਦਾ ਮੌਕਾ ਮਿਲਿਆ। ਸਾਲ 1948 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਦੇਵਾਨੰਦ ਲਈ ਫਿਲਮ ‘ਜ਼ਿੱਦੀ’ ਵਿੱਚ ਗਾਇਆ। ਇਸ ਤੋਂ ਬਾਅਦ ਕਿਸ਼ੋਰ ਕੁਮਾਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕਿਸ਼ੋਰ ਕੁਮਾਰ 1969 ਦੀ ਫਿਲਮ ਅਰਾਧਨਾ ਰਾਹੀਂ ਗਾਇਕੀ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਬਣ ਗਏ।

image From Goggle

ਹੋਰ ਪੜ੍ਹੋ: ਪਤੀ ਦੇ ਪੈਰਾਂ 'ਚ ਬੈਠ ਕੇ ਪੂਜਾ ਕਰਨ 'ਤੇ ਟ੍ਰੋਲ ਹੋਈ ਸਾਊਥ ਅਦਾਕਾਰਾ ਪ੍ਰਣੀਤਾ, ਅਦਾਕਾਰਾ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ

ਕਿਸ਼ੋਰ ਕੁਮਾਰ ਅਦਾਕਾਰੀ ਵਿੱਚ ਵੀ ਹੱਥ ਅਜ਼ਮਾਉਣਾ ਚਾਹੁੰਦੇ ਸਨ। ਉਨ੍ਹਾਂ ਨੇ 1951 ਦੀ ਫਿਲਮ ਅੰਦੋਲਨ ਨਾਲ ਇੱਕ ਮੁੱਖ ਅਦਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜੰਕ', 'ਬਾਪ ਸੇ ਬਾਪ', 'ਚਲਤੀ ਕਾ ਨਾਮ ਗੱਡੀ', 'ਦਿੱਲੀ ਕਾ ਠੱਗ', 'ਬੇਵਕੂਫ', 'ਝੁਮਰੂ', 'ਪੜੋਸਨ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਏ। ਇੱਕ ਚੰਗਾ ਗਾਇਕ ਹੋਣ ਦੇ ਨਾਲ ਕਿਸ਼ੋਰ ਕੁਮਾਰ ਇੱਕ ਚੰਗੇ ਅਦਾਕਾਰ ਤੇ ਕਾਮੇਡੀਅਨ ਵੀ ਸਨ। ਹਾਲਾਂਕਿ ਉਸ ਨੂੰ ਆਪਣੀ ਅਸਲੀ ਪਛਾਣ ਗਾਇਕ ਵਜੋਂ ਹੀ ਮਿਲੀ।

 

Related Post