
Pranitha Subhash reacts after trolled: ਸਾਊਥ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਪ੍ਰਣੀਤਾ ਸੁਭਾਸ਼ ਹਾਲ ਹੀ ਵਿੱਚ ਆਪਣੀ ਇੱਕ ਤਸਵੀਰ ਦੇ ਚੱਲਦੇ ਸੁਰਖੀਆਂ ਵਿੱਚ ਆ ਗਈ ਹੈ। ਪ੍ਰਣੀਤਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਪਤੀ ਦੇ ਪੈਰਾਂ 'ਚ ਬੈਠੀ ਹੋਈ ਵਿਖਾਈ ਦਿੱਤੀ। ਇਸ ਤਸਵੀਰ ਕਾਰਨ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਸੀ, ਹੁਣ ਅਦਾਕਾਰਾ ਨੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।

ਦੱਸ ਦਈਏ ਕਿ ਤੇਲਗੂ ਅਦਾਕਾਰਾ ਪ੍ਰਣੀਤਾ ਸੁਭਾਸ਼ ਬੀਤੇ ਕਾਫੀ ਦਿਨਾਂ ਤੋਂ ਟ੍ਰੋਲਰਸ ਦਾ ਸਾਹਮਣਾ ਕਰ ਰਹੀ ਹੈ। ਅਦਾਕਾਰਾ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਦੇ ਵਿੱਚ ਪ੍ਰਣੀਤਾ ਸੁਭਾਸ਼ ਆਪਣੇ ਪਤੀ ਨਿਤਿਨ ਰਾਜੂ ਦੇ ਪੈਰਾਂ 'ਚ ਬੈਠੀ ਹੋਈ ਨਜ਼ਰ ਆ ਰਹੀ ਸੀ। ਇਸ ਤਸਵੀਰ ਨੂੰ ਲੈ ਕੇ ਉਸ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ।
ਕੀ ਹੈ ਮਾਮਲਾ
ਮਾਮਲਾ ਅਸਲ 'ਚ ਇਹ ਹੈ ਕਿ ਅਦਾਕਾਰਾ ਨੇ ਸਾਊਥ ਰੀਤੀ ਰਿਵਾਜ਼ਾਂ ਮੁਤਾਬਕ 'ਭੀਮ ਅਮਾਵਸਿਆ' ਦੇ ਦਿਨ ਆਪਣੇ ਪਤੀ ਦੇ ਚਰਨਾਂ 'ਚ ਪੂਜਾ ਕੀਤੀ ਅਤੇ ਫਿਰ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕੀਤੀਆਂ। ਹੁਣ ਕੁਝ ਲੋਕ ਅਭਿਨੇਤਰੀ ਨੂੰ ਇਸ ਤਰ੍ਹਾਂ ਆਪਣੇ ਪਤੀ ਦੇ ਪੈਰਾਂ 'ਤੇ ਬੈਠੇ ਦੇਖ ਕੇ ਸਮਝ ਨਹੀਂ ਸਕੇ ਹਨ ਅਤੇ ਉਹ ਉਸ ਨੂੰ ਟ੍ਰੋਲ ਕਰਨ ਲੱਗ ਪਏ।

ਅਦਾਕਾਰਾ ਦੀ ਇਸ ਤਸਵੀਰ ਨੂੰ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਉਸ ਕੁੜੀ ਨਾਲ ਵਿਆਹ ਕਰੋ ਜੋ ਤੁਹਾਡੇ ਲਈ ਇਹ ਕਰ ਸਕੇ।' ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ''ਕਦੇ ਵੀ ਅਜਿਹੇ ਵਿਅਕਤੀ ਨਾਲ ਵਿਆਹ ਨਾ ਕਰੋ ਜੋ ਆਪਣੀ ਪਤਨੀ ਤੋਂ ਅਜਿਹੀ ਉਮੀਦ ਕਰਦਾ ਹੈ"। ਇੱਕ ਹੋਰ ਨੇ ਲਿਖਿਆ, "ਕੀ ਸੱਭਿਆਚਾਰ ਅਤੇ ਪਰੰਪਰਾ ਦੇ ਨਾਂਅ 'ਤੇ ਪਾਰਟਨਰ ਨਾਲ ਇਹ ਸਭ ਕੁਝ ਕਰਨ ਨਾਲੋਂ ਸਿੰਗਲ ਮਰਨਾ ਬਿਹਤਰ ਹੋਵੇਗਾ।"

ਹੋਰ ਪੜ੍ਹੋ: ਜਸਬੀਰ ਜੱਸੀ ਨੇ ਕਪਿਲ ਦੇਵ ਨਾਲ ਅਮਰੀਕਾ 'ਚ ਕੀਤੀ ਮੁਲਾਕਾਤ, ਸ਼ੇਅਰ ਕੀਤੀਆਂ ਤਸਵੀਰਾਂ
ਅਦਾਕਾਰਾ ਦਾ ਟ੍ਰੋਲਰਸ ਨੂੰ ਕਰਾਰਾ ਜਵਾਬ
ਹੁਣ ਜਦੋਂ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਗਰਮਾ ਗਿਆ ਹੈ ਤਾਂ ਇਸ 'ਤੇ ਕੰਨੜ ਅਦਾਕਾਰਾ ਪ੍ਰਣੀਤਾ ਦਾ ਜਵਾਬ ਵੀ ਆ ਗਿਆ ਹੈ। ਅਦਾਕਾਰਾ ਨੇ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਜੇਕਰ ਮੈਂ ਸੈਲੇਬ੍ਰਿਟੀ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਰੀਤੀ-ਰਿਵਾਜਾਂ ਨੂੰ ਨਜ਼ਰਅੰਦਾਜ਼ ਕਰਾਂ। ਮੈਂ ਪਹਿਲਾਂ ਵੀ ਆਪਣੇ ਰੀਤੀ-ਰਿਵਾਜਾਂ ਨੂੰ ਮੰਨਦੀ ਸੀ, ਮੰਨਦੀ ਹਾਂ ਤੇ ਅੱਗੇ ਵੀ ਇਸ ਨੂੰ ਜਾਰੀ ਰੱਖਾਂਗੀ।
View this post on Instagram