
Jasbir Jassi meet with Kapil Dev: ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਮਹਿਜ਼ ਪੰਜਾਬ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਗਾਇਕ ਜਸਬੀਰ ਜੱਸੀ ਨੇ ਦਿੱਗਜ ਕ੍ਰਿਕਟਰ ਕਪਿਲ ਦੇਵ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਦੱਸ ਦਈਏ ਕਿ ਜਸਬੀਰ ਜੱਸੀ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਆਪਣੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸ਼ੇਅਰ ਕਰਦੇ ਹਨ। ਉਨ੍ਹਾਂ ਦੇ ਫ਼ੈਨਜ਼ ਵੀ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਭਰਵਾਂ ਹੁੰਗਾਰਾ ਦਿੰਦੇ ਹਨ।
ਹਾਲ ਹੀ ਵਿੱਚ ਜਸਬੀਰ ਜੱਸੀ ਅਮਰੀਕਾ ਵਿਖੇ ਆਪਣੀ ਵਕੇਸ਼ਨਸ ਮਨਾ ਕੇ ਵਾਪਿਸ ਪਰਤੇ ਹਨ। ਇਨ੍ਹਾਂ ਵਕੇਸ਼ਨਸ ਦੇ ਦੌਰਾਨ ਗਾਇਕ ਜਸਬੀਰ ਜੱਸੀ ਨੇ ਅਮਰੀਕਾ ਵਿੱਚ ਕ੍ਰਿਕਟ ਦੇ ਦਿੱਗਜ ਖਿਡਾਰੀ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨਾਲ ਮੁਲਾਕਾਤ ਕੀਤੀ।

ਹੁਣ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਕਪਿਲ ਦੇਵ ਨਾਲ ਆਪਣੀ ਇਸ ਖ਼ਾਸ ਮੁਲਾਕਾਤ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰਾਂ ਦੇ ਵਿੱਚ ਕਪਿਲ ਦੇਵ ਜਸਬੀਰ ਨੂੰ ਦੇ ਮੋਢੇ 'ਤੇ ਹੱਥ ਰੱਖ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।
ਕਪਿਲ ਦੇਵ ਨਾਲ ਆਪਣੀਆਂ ਇਨ੍ਹਾਂ ਖ਼ਾਸ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜਸਬੀਰ ਜੱਸੀ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਆਪਣੀ ਪੋਸਟ ਦੇ ਕੈਪਸ਼ਨ ਵਿੱਚ ਜਸਬੀਰ ਜੱਸੀ ਨੇ ਲਿਖਿਆ, "Thank u for Love Living Legend @therealkapildev bhajiii"
ਜਾਣਕਾਰੀ ਮੁਤਾਬਕ ਜਸਬੀਰ ਜੱਸੀ ਅਤੇ ਕਪਿਲ ਦੇਵ ਇਹ ਮੁਲਾਕਾਤ ਕੈਲੀਫ਼ੋਰਨੀਆ ਦੇ ਪੈਬਲ ਬੀਚ ਗੋਲਫ਼ ਮੈਦਾਨ ਵਿਖੇ ਹੋਈ ਸੀ। ਇਸ ਦੌਰਾਨ ਕਪਿਲ ਦੇਵ ਨੂੰ ਮਿਲ ਕੇ ਜਸਬੀਰ ਜੱਸੀ ਬੇਹੱਦ ਖੁਸ਼ ਹੋਏ, ਗਾਇਕ ਦੀ ਇਹ ਖੁਸ਼ੀ ਤਸਵੀਰਾਂ ਵਿੱਚ ਸਾਫ ਤੌਰ 'ਤੇ ਵੇਖੀ ਜਾ ਸਕਦੀ ਹੈ।

ਜਸਬੀਰ ਜੱਸੀ ਦੇ ਫੈਨਜ਼ ਦੋਹਾਂ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਪੋਸਟ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰਸ ਨੇ ਲਿਖਿਆ, " Legends in one frame 👍❤️"। ਇੱਕ ਹੋਰ ਯੂਜ਼ਰ ਨੇ ਲਿਖਿਆ, "Looking great 🔥"। ਵੱਡੀ ਗਿਣਤੀ ਵਿੱਚ ਫੈਨਜ਼ ਨੇ ਇਸ ਤਸਵੀਰ ਉੱਤੇ ਹਾਰਟ ਸ਼ੇਪ ਈਮੋਜੀ ਬਣਾ ਕੇ ਆਪਣੀ ਖੁਸ਼ੀ ਪ੍ਰਗਟਾਈ ਹੈ।
View this post on Instagram