
Laung Laachi 2 trailer: ਫਿਲਮ ਲੌਂਗ ਲਾਚੀ ਦੀ ਸਫਲਤਾ ਤੋਂ ਬਾਅਦ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜਲਦ ਹੀ ਇਸ ਫਿਲਮ ਦੇ ਸੀਕਵਲ ਵਿੱਚ ਨਜ਼ਰ ਆਵੇਗੀ। ਨੀਰੂ ਬਾਜਵਾ ਜਲਦ ਹੀ ਫਿਲਮ ਲੌਂਗ ਲਾਚੀ 2 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਵੇਗੀ। ਇਸ ਫਿਲਮ ਵਿੱਚ ਨੀਰੂ ਬਾਜਵਾ ਦੇ ਨਾਲ ਐਮੀ ਵਿਰਕ ਅਤੇ ਅੰਬਰਦੀਪ ਵੀ ਨਜ਼ਰ ਆਉਣਗੇ। ਹੁਣ ਇਸ ਫਿਲਮ ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ।

ਫਿਲਮ ਮੇਕਰਸ ਵੱਲੋਂ ਪੋਸਟਰ ਤੋਂ ਬਾਅਦ ਇਸ ਫਿਲਮ ਦਾ ਟ੍ਰੇਲਰ ਲਾਂਚ ਕਰ ਦਿੱਤਾ ਗਿਆ ਹੈ। ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਫਿਲਮ ਦੇ ਵਿੱਚ ਐਮੀ ਵਿਰਕ, ਅੰਬਰਦੀਪ ਸਿੰਘ ਅਤੇ ਨੀਰੂ ਬਾਜਵਾ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ।
ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦੇ ਟ੍ਰੇਲਰ ਦੀ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਟ੍ਰੇਲਰ ਆ ਗਿਆ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ –‘ਟ੍ਰੇਲਰ ਆ ਗਿਆ ਹੈ...Laung Laachi 2💕’। ਇਸ ਪੋਸਟ ਉੱਤੇ ਕਲਾਕਾਰ 'ਤੇ ਫੈਨਜ਼ ਕਮੈਂਟ ਕਰਕੇ ਫਿਲਮ ਟੀਮ ਨੂੰ ਵਧਾਈਆਂ ਦੇ ਰਹੇ ਹਨ।

ਇਹ ਤਿੰਨ ਲੋਕਾਂ ਦੇ ਲਵ ਟ੍ਰਾਈਐਂਗਲ ਨੂੰ ਦਰਸਾਉਂਦੀ ਹੈ। ਫਿਲਮ ਦੇ ਟ੍ਰੇਲਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋ ਮੁੰਡੇ ਇੱਕੋ ਕੁੜੀ ਦੇ ਪਿਆਰ ਵਿੱਚ ਪੈ ਜਾਂਦੇ ਹਨ। ਇਨ੍ਹਾਂ ਦੋ ਪ੍ਰੇਮੀਆਂ ਦਾ ਕਿਰਦਾਰ ਐਮੀ ਵਿਰਕ ਤੇ ਅੰਬਰਦੀਪ ਨਿਭਾ ਰਹੇ ਹਨ ਤੇ ਨੀਰੂ ਬਾਜਵਾ ਉਸ ਮੁਟਿਆਰ ਦਾ ਕਿਰਦਾਰ ਨਿਭਾ ਰਹੀ ਹੈ।
ਇਸ ਫਿਲਮ ਵਿੱਚ ਨੀਰੂ ਬਾਜਵਾ, ਐਮੀ ਵਿਰਕ, ਅੰਬਰਦੀਪ ਸਣੇ ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ ਅਤੇ ਸਾਹਿਬ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ 19 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।

ਹੋਰ ਪੜ੍ਹੋ: ਸੁਹਾਨਾ ਖਾਨ ਨੇ ਸ਼ੇਅਰ ਕੀਤੀ ਸੈਲਫੀ, ਬੇਹੱਦ ਖੂਬਸੂਰਤ ਨਜ਼ਰ ਆਈ ਸ਼ਾਹਰੁਖ ਖ਼ਾਨ ਦੀ ਲਾਡਲੀ
ਪਿਛਲੀ ਫਿਲਮ ਵਾਂਗ ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਵੀ ਬਹੁਤ ਉਤਸ਼ਾਹਿਤ ਹਨ। ਇਸ ਫਿਲਮ ਦੇ ਟੀਜ਼ਰ ਅਤੇ ਟ੍ਰੇਲਰ ਦੋਹਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਹੁਣ ਤੱਕ ਇਸ ਫਿਲਮ ਦੇ ਟ੍ਰੇਲਰ ਨੂੰ 1.1 ਮਿਲਿਅਨ ਵਿਊਜ਼ ਮਿਲ ਚੁੱਕੇ ਹਨ। ਪਿਛਲੇ ਸੀਕਵਲ ਫਿਮਲ ਲੌਂਗ ਲਾਚੀ ਦੇ ਟਾਈਟਲ ਗੀਤ 'ਲੌਂਗ ਲਾਚੀ' ਨੇ YouTube 'ਤੇ ਇੱਕ ਬਿਲੀਅਨ ਵਿਊਜ਼ ਹਾਸਿਲ ਕਰਨ ਦਾ ਰਿਕਾਰਡ ਵੀ ਬਣਾਇਆ ਹੈ।