ਸੁਹਾਨਾ ਖਾਨ ਨੇ ਸ਼ੇਅਰ ਕੀਤੀ ਸੈਲਫੀ, ਬੇਹੱਦ ਖੂਬਸੂਰਤ ਨਜ਼ਰ ਆਈ ਸ਼ਾਹਰੁਖ ਖ਼ਾਨ ਦੀ ਲਾਡਲੀ

written by Pushp Raj | August 04, 2022

Shuhana Khan shares mirror selfie: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਜਿਥੇ ਇੱਕ ਪਾਸੇ ਆਪਣੀ ਆਉਣ ਵਾਲੀ ਫਿਲਮਾਂ 'ਪਠਾਨ' ਤੇ 'ਜਵਾਨ' ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਉਥੇ ਹੀ ਦੂਜੇ ਪਾਸੇ ਸ਼ਾਹਰੁਖ ਖ਼ਾਨ ਦੀ ਲਾਡਲੀ ਧੀ ਸੁਹਾਨਾ ਖਾਨ ਵੀ ਜਲਦ ਹੀ ਅਦਾਕਾਰੀ ਦੇ ਖ਼ੇਤਰ ਵਿੱਚ ਆਉਣ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ਵਿੱਚ ਸੁਹਾਨਾ ਨੇ ਆਪਣੀ ਇੱਕ ਸੈਲਫੀ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image From instagram

ਸ਼ਾਹਰੁਖ ਖ਼ਾਨ ਦੀ ਲਾਡਲੀ ਧੀ ਸੁਹਾਨਾ ਖ਼ਾਨ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਹਾਲ ਹੀ 'ਚ ਸੁਹਾਨਾ ਖ਼ਾਨ ਨੂੰ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਅਤੇ ਬੇਟੇ ਅਗਸਤਿਆ ਨੰਦਾ ਨਾਲ ਦੇਖਿਆ ਗਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਸੁਹਾਨਾ ਨੇ ਹੁਣ ਆਪਣੀ ਮਿਰਰ ਸੈਲਫੀ ਨਾਲ ਫੈਨਤਜ਼ ਨੂੰ ਖੁਸ਼ ਕਰ ਦਿੱਤਾ ਹੈ।

ਸੁਹਾਨਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸੈਲਫੀ ਸ਼ੇਅਰ ਕੀਤੀ ਹੈ। ਇਹ ਇੱਕ ਮਿਰਰ ਸੈਲਫੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੁਹਾਨਾ ਖ਼ਾਨ ਨੇ ਕੈਪਸ਼ਨ ਵਿੱਚ ਲਿਖਿਆ, "Get ready w me! 😋"

ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੁਹਾਨਾ ਖ਼ਾਨ ਨੇ ਨੈਕਲਾਈਨ ਟੌਪ ਪਾਇਆ ਹੋਇਆ ਹੈ ਤੇ ਉਸ ਨੇ ਅੱਖਾਂ ਦੇ ਵਿੱਚ ਕਾਜਲ ਲਾਇਆ ਹੈ ਤੇ ਲਾਈਟ ਮੇਅਕਪ ਕੀਤਾ ਹੋਇਆ ਹੈ। ਇਸ ਤਸਵੀਰ ਦੇ ਨਾਲ ਉਸ ਨੇ ਲਿਖਿਆ ਹੈ, 'ਮੇਰੇ ਨਾਲ ਤਿਆਰ ਹੋ ਜਾਓ'।

image From instagram

ਸੁਹਾਨਾ ਦੀ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਸੁਹਾਨਾ ਖ਼ਾਨ ਦੇ ਕਈ ਪ੍ਰਸ਼ੰਸਕਾਂ ਨੇ ਇਸ ਸੈਲਫੀ 'ਤੇ ਦਿਲ ਵਾਲੇ ਈਮੋਜੀਸ ਸ਼ੇਅਰ ਕੀਤੇ ਹਨ। ਇਸ ਦੇ ਨਾਲ ਹੀ ਸੁਹਾਨਾ ਖ਼ਾਨ ਦੀ ਡੈਬਿਊ ਸੀਰੀਜ਼ 'ਦਿ ਆਰਚੀਜ਼' ਦੇ ਸਹਿ-ਅਦਾਕਾਰਾ ਨੇ ਵੀ ਆਈ ਲਵ ਇਹ ਕਮੈਂਟ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸੁਹਾਨਾ ਖ਼ਾਨ ਅਤੇ ਅਗਸਤਿਯਾ ਨੰਦਾ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ ਸ਼ੇਅਰ ਕਰਦੇ ਹਨ ਤੇ ਇਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਦੋਵਾਂ ਨੂੰ ਲੈ ਕੇ ਕਈ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ।

image From instagram

ਹੋਰ ਪੜ੍ਹੋ: ਬਿੱਗ ਬੌਸ ਫੇਮ ਪ੍ਰਿਆਂਕ ਸ਼ਰਮਾ 'ਤੇ ਹਸਪਤਾਲ 'ਚ ਹੋਇਆ ਹਮਲਾ, ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਦੋਵੇਂ ਜਲਦ ਹੀ ਫਿਲਮ 'ਦਿ ਆਰਚੀਜ਼' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਜ਼ੋਇਆ ਅਖ਼ਤਰ ਨੇ ਕੀਤਾ ਹੈ ਅਤੇ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ।ਫਿਲਮ ਆਰਚੀ ਕਾਮਿਕਸ 'ਤੇ ਆਧਾਰਿਤ ਹੈ ਅਤੇ ਪ੍ਰਸ਼ੰਸਕ ਇਸ ਫਿਲਮ ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਜਾਹਨਵੀ ਕਪੂਰ ਦੀ ਭੈਣ ਖੁਸ਼ੀ ਕਪੂਰ ਵੀ ਇਸ ਫਿਲਮ ਤੋਂ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ।

 

View this post on Instagram

 

A post shared by Suhana Khan (@suhanakhan2)

You may also like