Kisi Ka Bhai Kisi Ki Jaan:ਸਲਮਾਨ ਖ਼ਾਨ ਨਾਲ ਸਾਊਥ ਲੁੱਕ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

By  Pushp Raj January 27th 2023 12:38 PM -- Updated: January 27th 2023 01:41 PM

Kisi Ka Bhai Kisi Ki Jaan teaser: ਪੌਲੀਵੁੱਡ ਤੋਂ ਲੈ ਕੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਨਾਉਣ ਵਾਲੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਅੱਜ ਜਨਮਦਿਨ ਹੈ। ਜਲਦ ਹੀ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਨਾਲ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ ਵਿੱਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ 'ਚ ਦਰਸ਼ਕਾਂ ਨੂੰ ਸ਼ਹਿਨਾਜ਼ ਦਾ ਨਵਾਂ ਅਵਤਾਰ ਬੇਹੱਦ ਪਸੰਦ ਆ ਰਿਹਾ ਹੈ।

image Source : Instagram

ਪੰਜਾਬ ਦੀ 'ਕੈਟਰੀਨਾ ਕੈਫ' ਕਹੀ ਜਾਣ ਵਾਲੀ ਐਕਸਟ੍ਰੇਸ-ਮਾਡਲ ਸ਼ਹਿਨਾਜ ਗਿੱਲ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 'ਬਿੱਗ ਬੌਸ' ਤੋਂ ਫੈਨਜ਼ ਦੇ ਦਿਲਾਂ 'ਚ ਰਾਜ ਕਰਨ ਮਗਰੋਂ ਹੁਣ ਸ਼ਹਿਨਾਜ਼, ਬਾਲੀਵੁੱਡ ਦੇ 'ਦਬੰਗ' ਸਟਾਰ ਸਲਮਾਨ ਖ਼ਾਨ ਦੀ ਫਿਲਮ 'ਕਿਸੀ ਦਾ ਭਰਾ ਕਿਸੀ ਕੀ ਜਾਨ' ਵਿੱਚ ਨਜ਼ਰ ਆਵੇਗੀ।

ਹਾਲ ਹੀ ਵਿੱਚ ਇਸ ਫ਼ਿਲਮ ਦਾ ਨਵਾਂ ਟੀਜ਼ਰ ਵੀ ਸਾਹਮਣੇ ਆਇਆ ਹੈ। ਜਿੱਥੇ ਸਲਮਾਨ ਖ਼ਾਨ ਇਸ 'ਚ ਆਪਣੇ ਪੁਰਾਣੇ ਐਕਸ਼ਨ ਅਵਤਾਰ ਵਿੱਚ ਨਜ਼ਰ ਆ ਰਹੇ ਹਨ, ਉੱਥੇ ਹੀ ਫ਼ਿਲਮ ਦੇ ਇਸ ਟੀਜ਼ਰ ਵਿੱਚ ਸ਼ਹਿਨਾਜ ਗਿੱਲ ਦਾ ਵੀ ਲੁਕ ਸਾਹਮਣੇ ਆਈ ਹੈ, ਇਸ 'ਚ ਸ਼ਹਿਨਾਜ਼ ਦਾ ਸਾਊਥ ਇੰਡੀਅਨ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਨਾਜ ਗਿੱਲ ਨੂੰ ਸਲਮਾਨ ਦੇ ਨਾਲ ਵੇਖ ਕੇ ਫੈਨਸ ਬੇਹੱਦ ਖੁਸ਼ ਹਨ।

image Source : Instagram

ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਰਵਾਇਤੀ ਸੁਨਹਿਰੀ ਗਹਿਣਿਆਂ ਦੇ ਨਾਲ ਹਲਕੇ ਹਰੇ ਅਤੇ ਗੁਲਾਬੀ ਰੰਗ ਦੀ ਸਾੜੀ ਪਹਿਨੀ ਹੋਈ ਹੈ। ਸ਼ਹਿਨਾਜ਼ ਟੀਜ਼ਰ ਦੇ ਵਿੱਚ ਸਲਮਾਨ ਖ਼ਾਨ ਦੇ ਨਾਲ ਐਂਟਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਟੀਜ਼ਰ ਵਿੱਚ ਫ਼ਿਲਮ ਦੇ ਹੋਰ ਕਲਾਕਾਰਾਂ ਜਿਸ 'ਚ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ, ਸਿਧਾਰਥ ਨਿਗਮ, ਰਾਘਵ ਜੁਆਲ ਅਤੇ ਪਲਕ ਤਿਵਾਰੀ ਦਾ ਲੁੱਕ ਵੀ ਵੇਖਣ ਨੂੰ ਮਿਲਿਆ।

ਦੱਸ ਦਈਏ ਕਿ ਸ਼ਹਿਨਾਜ਼ ਸਣੇ ਇਹ ਸਾਰੇ ਹੀ ਕਲਾਕਾਰ ਸਲਮਾਨ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨਗੇ। ਸ਼ਹਿਨਾਜ਼ ਦੇ ਪ੍ਰਸ਼ੰਸਕ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਉਸ ਦੀ ਪਹਿਲੀ ਝਲਕ ਦੇਖ ਕੇ ਬਹੁਤ ਖੁਸ਼ ਹੋਏ। ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਮੈਂ ਉਸ ਤੋਂ ਅੱਖਾਂ ਨਹੀਂ ਹਟਾ ਸਕਦਾ।"

image Source : Instagram

ਹੋਰ ਪੜ੍ਹੋ: ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਨੂੰ ਵਿਆਹ 'ਤੇ ਮਹਿੰਗੇ ਤੋਹਫ਼ੇ ਮਿਲਣ ਬਾਰੇ ਸ਼ੈੱਟੀ ਪਰਿਵਾਰ ਨੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚਾਈ

ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਫ਼ਿਲਮ ਦਾ ਟੀਜ਼ਰ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦੇ ਨਾਲ ਰਿਲੀਜ਼ ਕੀਤਾ ਗਿਆ ਸੀ। ਜਿਵੇਂ ਹੀ ਥੀਏਟਰਸ ਵਿੱਚ ਟੀਜ਼ਰ ਰਿਲੀਜ਼ ਹੋਇਆ ਇਸ ਦੌਰਾਨ ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਦੀ ਇੱਕ ਝਲਕ ਦੇਖਣ ਨੂੰ ਮਿਲੀ। ਅਦਾਕਾਰਾ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਸੀਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਲੋਕਾਂ ਨੇ ਟੀਜ਼ਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ।

Related Post