ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਨੂੰ ਵਿਆਹ 'ਤੇ ਮਹਿੰਗੇ ਤੋਹਫ਼ੇ ਮਿਲਣ ਬਾਰੇ ਸ਼ੈੱਟੀ ਪਰਿਵਾਰ ਨੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚਾਈ

Written by  Pushp Raj   |  January 27th 2023 11:39 AM  |  Updated: January 27th 2023 11:39 AM

ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਨੂੰ ਵਿਆਹ 'ਤੇ ਮਹਿੰਗੇ ਤੋਹਫ਼ੇ ਮਿਲਣ ਬਾਰੇ ਸ਼ੈੱਟੀ ਪਰਿਵਾਰ ਨੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚਾਈ

Shetty family broke silence about expensive gifts: ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਵਿਆਹ ਤੋਂ ਬਾਅਦ ਵੀ ਇਹ ਜੋੜਾ ਮੀਡੀਆ ਦੀਆਂ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਰਾਹੁਲ ਅਤੇ ਆਥੀਆ ਨੂੰ ਵਿਆਹ 'ਚ ਕਈ ਮਹਿੰਗੇ ਤੋਹਫੇ ਮਿਲੇ ਹਨ, ਜਿਸ 'ਚ ਸਭ ਤੋਂ ਜ਼ਿਆਦਾ ਚਰਚਾ ਸੁਨੀਲ ਸ਼ੈੱਟੀ ਵਲੋਂ ਗਿਫਟ ਕੀਤੇ ਗਏ 50 ਕਰੋੜ ਦੇ ਅਪਾਰਟਮੈਂਟ ਦੀ ਹੈ ਪਰ ਹੁਣ ਸ਼ੈੱਟੀ ਪਰਿਵਾਰ ਨੇ ਅਜਿਹੀਆਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਹੈ।

image source instagram

ਸ਼ੈੱਟੀ ਪਰਿਵਾਰ ਨੇ ਕੀਤਾ ਮਹਿੰਗੇ ਤੋਹਫ਼ੇ ਲੈਣ ਤੋਂ ਇਨਕਾਰ

ਸੁਨੀਲ ਸ਼ੈੱਟੀ ਦੇ ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਮਹਿੰਗੇ ਤੋਹਫੇ ਮਿਲਣ ਨੂੰ ਲੈ ਕੇ ਮੀਡੀਆ 'ਚ ਜੋ ਵੀ ਖਬਰਾਂ ਚੱਲ ਰਹੀਆਂ ਹਨ, ਉਹ ਬੇਬੁਨਿਆਦ ਹਨ। ਕਿਰਪਾ ਕਰਕੇ ਅਜਿਹੀਆਂ ਖ਼ਬਰਾਂ ਦਿਖਾਉਣ ਤੋਂ ਪਹਿਲਾਂ ਇੱਕ ਵਾਰ ਉਨ੍ਹਾਂ ਦੀ ਪੁਸ਼ਟੀ ਜ਼ਰੂਰ ਕਰੋ। ਸ਼ੈੱਟੀ ਪਰਿਵਾਰ ਮੁਤਾਬਕ ਆਥੀਆ ਅਤੇ ਰਾਹੁਲ ਨੂੰ ਮਹਿੰਗੇ ਤੋਹਫੇ ਮਿਲਣ ਦੀਆਂ ਖਬਰਾਂ 'ਚ ਕੋਈ ਸੱਚਾਈ ਨਹੀਂ ਹੈ।

ਰਿਪੋਰਟਾਂ 'ਚ ਮਹਿੰਗੇ ਤੋਹਫ਼ੇ ਮਿਲਣ ਦੀ ਗੱਲ

ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟ 'ਚ ਇਹ ਖ਼ਬਰ ਆਈ ਸੀ ਕਿ ਸੁਨੀਲ ਸ਼ੈੱਟੀ ਨੇ ਆਪਣੀ ਬੇਟੀ ਦੇ ਵਿਆਹ 'ਚ 50 ਕਰੋੜ ਦਾ ਅਪਾਰਟਮੈਂਟ ਗਿਫ਼ਟ ਕੀਤਾ ਹੈ। ਇਸ ਤੋਂ ਇਲਾਵਾ ਕਈ ਹੋਰ ਮਹਿੰਗੇ ਤੋਹਫ਼ੇ ਮਿਲਣ ਦਾ ਮਾਮਲਾ ਵੀ ਸਾਹਮਣੇ ਆਇਆ।

ਕੀ ਸੀ ਮੀਡੀਆ ਰਿਪੋਰਟ ਦੀ ਖ਼ਬਰ

ਇਨ੍ਹਾਂ ਮੀਡੀਆ ਰਿਪੋਰਟਸ ਦੇ ਵਿੱਚ ਕਿਹਾ ਗਿਆ ਹੈ ਕਿ ਸਲਮਾਨ ਖ਼ਾਨ ਨੇ ਜੋੜੇ ਨੂੰ 1.64 ਕਰੋੜ ਦੀ ਔਡੀ ਕਾਰ ਤੋਹਫੇ 'ਚ ਦਿੱਤੀ ਹੈ। ਜਦੋਂ ਕਿ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ 2.17 ਕਰੋੜ ਦੀ BMW ਕਾਰ ਗਿਫਟ ਕੀਤੀ ਹੈ। ਇਸ ਤੋਂ ਇਲਾਵਾ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਥੀਆ ਅਤੇ ਰਾਹੁਲ ਨੂੰ ਕਾਵਾਸਾਕੀ ਨਿੰਜਾ ਬਾਈਕ ਗਿਫਟ ਕੀਤੀ, ਜਿਸ ਦੀ ਕੀਮਤ 80 ਲੱਖ ਰੁਪਏ ਹੈ। ਅਰਜੁਨ ਕਪੂਰ ਵੱਲੋਂ ਹੀਰੇ ਦਾ ਬਰੇਸਲੇਟ ਅਤੇ ਜੈਕੀ ਸ਼ਰੌਫ ਵੱਲੋਂ ਮਹਿੰਗੀ ਘੜੀ ਗਿਫਟ ਕਰਨ ਦੀਆਂ ਖਬਰਾਂ ਵੀ ਆਈਆਂ ਸਨ।

IPL ਤੋਂ ਬਾਅਦ ਰਿਸੈਪਸ਼ਨ ਹੋਵੇਗਾ

ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤੀ ਟੀਮ ਦੇ ਬੱਲੇਬਾਜ਼ ਕੇਐਲ ਰਾਹੁਲ ਅਤੇ ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਨੇ 23 ਫਰਵਰੀ ਨੂੰ ਸੁਨੀਲ ਸ਼ੈੱਟੀ ਦੇ ਖੰਡਾਲਾ ਫਾਰਮ ਹਾਊਸ 'ਤੇ ਸੱਤ ਫੇਰੇ ਲਏ। ਵਿਆਹ 'ਚ ਪਰਿਵਾਰ ਦੇ ਖ਼ਾਸ ਮੈਂਬਰ ਅਤੇ ਕੁਝ ਖ਼ਾਸ ਦੋਸਤ ਹੀ ਸ਼ਾਮਿਲ ਹੋਏ। ਵਿਆਹ ਤੋਂ ਬਾਅਦ ਆਥੀਆ ਅਤੇ ਰਾਹੁਲ ਨੇ ਆਪਣੀ ਪਹਿਲੀ ਫੋਟੋ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਸੁਨੀਲ ਸ਼ੈਟੀ ਨੇ ਸਮਾਰੋਹ ਤੋਂ ਬਾਅਦ ਦੱਸਿਆ ਕਿ ਰਿਸੈਪਸ਼ਨ ਪਾਰਟੀ ਆਈ.ਪੀ.ਐੱਲ. ਤੋਂ ਬਾਅਦ ਆਯੋਜਿਤ ਕੀਤੀ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network