KL Rahul Athiya Shetty Wedding: ਕੇ.ਐੱਲ ਰਾਹੁਲ-ਆਥੀਆ ਦੇ ਵਿਆਹ ਤੋਂ ਪਹਿਲਾਂ 'ਲਾੜੀ ਦੇ ਪਿਤਾ' ਸੁਨੀਲ ਸ਼ੈੱਟੀ ਨੇ ਮੀਡੀਆ ਨਾਲ ਕੀਤੀ ਗੱਲ, ਕਿਹਾ- ਕੱਲ...

By  Lajwinder kaur January 22nd 2023 05:25 PM

KL Rahul-Athiya Shetty Wedding: ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਲੰਬੇ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ, ਪਰ ਅਜੇ ਤੱਕ ਨਾ ਤਾਂ ਜੋੜੇ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਇਸ ਦੀ ਪੁਸ਼ਟੀ ਕੀਤੀ ਸੀ। ਪਰ ਹੁਣ ਸੁਨੀਲ ਸ਼ੈੱਟੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕੱਲ ਨੂੰ ਆਥੀਆ ਤੇ ਕੇ.ਐੱਲ ਰਾਹੁਲ ਦਾ ਵਿਆਹ ਹੈ।

ਤੁਹਾਨੂੰ ਦੱਸ ਦੇਈਏ ਕਿ ਖਬਰਾਂ ਮੁਤਾਬਕ ਕੇਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਦੀ ਤਰੀਕ 23 ਜਨਵਰੀ 2023 ਹੈ ਅਤੇ ਵਿਆਹ ਦਾ ਸਥਾਨ ਅਦਾਕਾਰ ਸੁਨੀਲ ਸ਼ੈੱਟੀ ਦਾ ਖੰਡਾਲਾ ਫਾਰਮ ਹਾਊਸ ਹੈ, ਜਿਸ ਨੂੰ ਵਿਆਹ ਲਈ ਸਜਾਇਆ ਗਿਆ ਹੈ। ਹੁਣ ਵਿਆਹ ਤੋਂ ਇੱਕ ਦਿਨ ਪਹਿਲਾਂ 'ਦੁਲਹਨ ਕੇ ਪਾਪਾ' ਸੁਨੀਲ ਸ਼ੈੱਟੀ ਨੇ ਵਿਆਹ ਦੀ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

image Source : Instagram

ਹੋਰ ਪੜ੍ਹੋ : ਅਨੀਤਾ ਦੇਵਗਨ ਦਾ ਠੰਡ ਨਾਲ ਹੋਇਆ ਬੁਰਾ ਹਾਲ; ਸਰਦੀ ਤੋਂ ਬਚਣ ਲਈ ਅਪਣਾਇਆ ਇਹ ਢੰਗ, ਦੇਖੋ ਵੀਡੀਓ

sunile shetty image Source : Instagram

ਸੁਨੀਲ ਸ਼ੈੱਟੀ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਬੇਟੀ ਦੇ ਵਿਆਹ ਨੂੰ ਲੈ ਕੇ ਮੀਡੀਆ ਨਾਲ ਗੱਲ ਕੀਤੀ ਹੈ। ਪਰਿਵਾਰ ਨੇ ਆਥੀਆ ਸ਼ੈੱਟੀ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਸੀ ਅਤੇ ਨਾ ਹੀ ਕੋਈ ਡਿਟੇਲ ਦਿੱਤੀ ਸੀ ਪਰ ਹੁਣ ਸੁਨੀਲ ਸ਼ੈੱਟੀ ਨੇ ਵਿਆਹ ਨੂੰ ਲੈ ਕੇ ਮੀਡੀਆ ਨੂੰ ਕੁਝ ਅਹਿਮ ਗੱਲਾਂ ਕਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਮੀਡੀਆ ਅਤੇ 'ਲਾੜੀ ਦੇ ਪਿਤਾ' ਵਿਚਕਾਰ ਇਹ ਗੱਲਬਾਤ ਖੰਡਾਲਾ 'ਚ ਉਨ੍ਹਾਂ ਦੇ ਫਾਰਮ ਹਾਊਸ ਯਾਨੀ ਵਿਆਹ ਸਥਾਨ ਦੇ ਬਾਹਰ ਹੋਈ।

 

image Source : Instagram

ਇਸ ਵੀਡੀਓ 'ਚ ਸੁਨੀਲ ਸ਼ੈੱਟੀ ਆਪਣੀ ਕਾਰ ਤੋਂ ਹੇਠਾਂ ਉਤਰੇ ਹਨ, ਉਨ੍ਹਾਂ ਨੇ ਖੰਡਾਲਾ ਸਥਿਤ ਫਾਰਮ ਹਾਊਸ ਦੇ ਬਾਹਰ ਮੀਡੀਆ ਦੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਕਿਹਾ ਹੈ- 'ਕੱਲ੍ਹ ਮੈਂ ਤੁਹਾਨੂੰ ਸਭ ਨੂੰ ਮਿਲਾਉਣ ਲਈ ਬੱਚਿਆਂ ਨੂੰ ਲੈ ਕੇ ਆਵਾਂਗਾ...ਤੁਹਾਨੇ ਸਭ ਨੇ ਜਿੰਨਾ ਪਿਆਰ ਦਿੱਤਾ ਹੈ, ਉਸ ਲਈ ਧੰਨਵਾਦ। ਇਸ ਦੇ ਨਾਲ, ਇੱਕ ਤਰ੍ਹਾਂ ਨਾਲ, ਸੁਨੀਲ ਸ਼ੈੱਟੀ ਨੇ ਪੁਸ਼ਟੀ ਕੀਤੀ ਹੈ ਕਿ ਆਥੀਆ ਅਤੇ ਕੇਐਲ KL ਯਾਨੀ ਕਿ 23 ਜਨਵਰੀ, 2023 ਨੂੰ ਵਿਆਹ ਕਰਨਗੇ।

 

 

View this post on Instagram

 

A post shared by Viral Bhayani (@viralbhayani)

Related Post