
Anita Devgan news: ਅਨੀਤਾ ਦੇਵਗਨ ਪੰਜਾਬੀ ਇੰਡਸਟਰੀ ਦੀ ਅਜਿਹੀ ਅਦਾਕਾਰਾ ਹੈ ਜਿਸ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਪੰਜਾਬੀ ਮਨੋਰੰਜਨ ਜਗਤ ਦੀ ਮੰਨੀ ਪ੍ਰਮੰਨੀ ਅਦਾਕਾਰਾ ਇਨ੍ਹੀਂ ਦਿਨੀਂ ਲੰਡਨ ਪਹੁੰਚੀ ਹੋਈ ਹੈ। ਉਹ ਆਪਣੇ ਪਤੀ ਦੇ ਨਾਲ ਆਪਣੀ ਛੁੱਟੀਆਂ ਦਾ ਲੁਤਫ਼ ਲੈ ਰਹੀ ਹੈ। ਪਰ ਲੰਡਨ ਦੀ ਠੰਡ ਨਾਲ ਅਦਾਕਾਰਾ ਦਾ ਬੁਰਾ ਹਾਲ ਹੋ ਗਿਆ ਹੈ। ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੀ ਅਨੀਤਾ ਦੇਵਗਨ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣਾ ਠੰਡ ਦੇ ਨਾਲ ਕੀ ਹਾਲ ਹੋ ਰਿਹਾ ਹੈ ਦਿਖਾਇਆ ਹੈ।

ਹੋਰ ਪੜ੍ਹੋ : ਸੁਸ਼ਾਂਤ ਦੇ ਜਨਮਦਿਨ 'ਤੇ ਸਾਰਾ ਅਲੀ ਖ਼ਾਨ ਨੇ ਛੋਟੇ ਬੱਚਿਆਂ ਨਾਲ ਮਿਲਕੇ ਕੱਟਿਆ ਕੇਕ, ਪ੍ਰਸ਼ੰਸਕਾਂ ਨੇ ਕਿਹਾ-'ਦਿਲ ਜਿੱਤ ਲਿਆ'

ਅਨੀਤਾ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਇੱਕ ਸੋਫੇ ਉੱਤੇ ਬੈਠੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸ਼ਾਲ ਦੇ ਨਾਲ ਆਪਣੇ ਆਪ ਨੂੰ ਚੰਗੀ ਤਰ੍ਹਾਂ ਲਪੇਟ ਰੱਖਿਆ ਹੈ, ਪੈਰਾਂ ਵਿੱਚ ਗਰਮ ਬੂਟ ਵੀ ਪਾਏ ਹੋਏ ਨੇ, ਪਰ ਫਿਰ ਵੀ ਠੰਡ ਦੇ ਨਾਲ ਉਹ ਠੁਰ-ਠੁਰ ਕਰ ਰਹੀ ਹੈ। ਫਿਰ ਉਹ ਕਿਸੇ ਨੂੰ ਅਵਾਜ਼ ਮਾਰ ਕੇ ਕਹਿੰਦੀ ਹੈ ਕਿ ਗਰਮਾ-ਗਰਮ ਕੌਫੀ ਲੈ ਕੇ ਤੇ ਨਾਲ ਹੀ ਨਮਕੀਨ ਵੀ ਲੈ ਆਵੇ, ਤਾਂ ਜੋ ਧਿਆਨ ਕਿਸੇ ਹੋਰ ਪਾਸੇ ਜਾਵੇ..ਠੰਡ ਹੀ ਬਹੁਤ ਲੱਗੀ ਜਾਂਦੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਆਪਣੀਆਂ ਮਜ਼ੇਦਾਰ ਟਿੱਪਣੀਆਂ ਦੇ ਰਹੇ ਹਨ।

ਦੱਸ ਦਈਏ ਅਨੀਤਾ ਦੇਵਗਨ ਨੇ ਹਰ ਤਰ੍ਹਾਂ ਦੇ ਕਿਰਦਾਰ ਫ਼ਿਲਮਾਂ ‘ਚ ਨਿਭਾਏ ਹਨ । ਭਾਵੇਂ ਉਹ ਗੰਭੀਰ ਕਿਰਦਾਰ ਹੋਣ, ਹਲਕੀ ਫੁਲਕੀ ਕਾਮੇਡੀ ਜਾਂ ਫਿਰ ਨੈਗੇਟਿਵ ਕਿਰਦਾਰ ਹੋਣ, ਉਹ ਹਰ ਕਿਰਦਾਰ ‘ਚ ਫਿੱਟ ਬੈਠਦੀ ਹੈ। ਉਨ੍ਹਾਂ ਦੇ ਪਤੀ ਹਰਦੀਪ ਗਿੱਲ ਵੀ ਨਾਮੀ ਐਕਟਰ ਨੇ। ਜਿਸ ਕਰਕੇ ਉਹ ਕਈ ਫ਼ਿਲਮਾਂ ਵਿੱਚ ਇਕੱਠੇ ਵੀ ਕੰਮ ਕਰ ਚੁੱਕੇ ਹਨ। ਫੈਨਜ਼ ਇਸ ਜੋੜੀ ਨੂੰ ਖੂਬ ਪਸੰਦ ਕਰਦੇ ਹਨ।
View this post on Instagram