
Sushant Singh Rajput's birth anniversary: ਜ਼ਿੰਦਗੀ ਦੀ ਹਰ ਪਹਿਲੀ ਚੀਜ਼ ਬਹੁਤ ਖਾਸ ਹੁੰਦੀ ਹੈ। ਇੱਕ ਕਲਾਕਾਰ ਲਈ ਉਸਦੀ ਪਹਿਲੀ ਫ਼ਿਲਮ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਸਾਰਾ ਅਲੀ ਖ਼ਾਨ ਨੇ ਕੇਦਾਰਨਾਥ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਦੇ ਪਹਿਲੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਸਨ ਜੋ ਅੱਜ ਇਸ ਦੁਨੀਆ ਵਿੱਚ ਨਹੀਂ ਹਨ ਪਰ ਯਕੀਨੀ ਤੌਰ 'ਤੇ ਸਹੀ ਲੋਕਾਂ ਦੇ ਦਿਲਾਂ ਵਿੱਚ ਹਨ। ਸਾਰਾ ਨੇ ਵੀ ਸੁਸ਼ਾਂਤ ਦੇ ਨਾਲ ਖਾਸ ਬੰਧਨ ਸਾਂਝਾ ਕੀਤਾ, ਇਸ ਲਈ ਬੀਤੇ ਦਿਨੀਂ ਸੁਸ਼ਾਤ ਦੇ ਜਨਮਦਿਨ ਮੌਕੇ 'ਤੇ ਅਦਾਕਾਰਾ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਸੁਸ਼ਾਂਤ ਦੀ ਰੂਹ ਜ਼ਰੂਰ ਖੁਸ਼ ਹੋਈ ਹੋਵੇਗੀ। ਸਾਰਾ ਨੇ ਲੋੜਵੰਦ ਬੱਚਿਆਂ ਨਾਲ ਖ਼ਾਸ ਸਮਾਂ ਬਿਤਾਇਆ ਅਤੇ ਕੇਕ ਵੀ ਕੱਟਿਆ।


ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਛੋਟੇ ਬੱਚਿਆਂ ਨਾਲ ਘਿਰੀ ਨਜ਼ਰ ਆ ਰਹੀ ਹੈ। ਹਰ ਕੋਈ ਸੁਸ਼ਾਂਤ ਲਈ ਹੈਪੀ ਬਰਥਡੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਸਾਰਾ ਕੇਕ ਕੱਟ ਰਹੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਲਿਖਿਆ- ਮੈਂ ਜਾਣਦੀ ਹਾਂ ਕਿ ਦੂਜੇ ਲੋਕਾਂ ਦੀ ਮੁਸਕਰਾਹਟ ਤੁਹਾਡੇ ਲਈ ਕੀ ਮਾਇਨੇ ਰੱਖਦੀ ਸੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਤੁਹਾਨੂੰ ਅੱਜ ਖੁਸ਼ ਰਹਿਣ ਦਾ ਮੌਕਾ ਦਿੱਤਾ ਹੈ।

ਸਾਰਾ ਦੀ ਇਸ ਪੋਸਟ ਨੂੰ ਦੇਖ ਕੇ ਸੁਸ਼ਾਂਤ ਦੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ ਅਤੇ ਖੂਬ ਕਮੈਂਟ ਕਰਕੇ ਸੁਸ਼ਾਂਤ ਨੂੰ ਯਾਦ ਕਰ ਰਹੇ ਨੇ ਤੇ ਨਾਲ ਹੀ ਸਾਰਾ ਦੇ ਇਸ ਕੰਮ ਦੀ ਤਾਰੀਫ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 14 ਜੂਨ 2020 ਨੂੰ ਸੁਸ਼ਾਂਤ ਆਪਣੇ ਬੈੱਡਰੂਮ ਵਿੱਚ ਮ੍ਰਿਤਕ ਪਾਏ ਗਏ ਸਨ। ਹਾਲਾਂਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਕਿਉਂਕਿ ਇਹ ਕਤਲ ਸਾਜ਼ਿਸ਼ ਤਹਿਤ ਕੀਤਾ ਗਿਆ ਦੱਸਿਆ ਜਾ ਰਿਹਾ ਹੈ।

View this post on Instagram
View this post on Instagram