ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਪਪਰਾਜ਼ੀ ਨੂੰ ਦਿਖਾਈ 2 ਮਹੀਨੇ ਦੀ ਬੇਟੀ ਰਾਹਾ ਦੀ ਪਹਿਲੀ ਝਲਕ, ਪਰ ਫੋਟੋ ਕਲਿੱਕ ਕਰਨ ਬਾਰੇ ਆਖੀ ਇਹ ਗੱਲ....

written by Lajwinder kaur | January 08, 2023 04:26pm

Ranbir Kapoor-Alia Bhatt show first picture of daughter 'Raha': ਬਾਲੀਵੁੱਡ ਦੇ ਕਈ ਕਲਾਕਾਰ ਅਕਸਰ ਆਪਣੇ ਬੱਚਿਆਂ ਦਾ ਚਿਹਰਾ ਛੁਪਾਉਂਦੇ ਹੋਏ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਅਨੁਸ਼ਕਾ ਸ਼ਰਮਾ ਤੇ ਸੋਨਮ ਕੂਪਰ ਤੋਂ ਬਾਅਦ ਇਸ ਲਿਸਟ 'ਚ ਆਲੀਆ ਭੱਟ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਪਪਰਾਜ਼ੀ ਨੂੰ ਬੇਟੀ ਰਾਹਾ ਦੀ ਪਹਿਲੀ ਫੋਟੋ ਦਿਖਾ ਦਿੱਤੀ ਹੈ, ਪਰ ਨਾਲ ਹੀ ਜੋੜੇ ਨੇ ਪਪਰਾਜ਼ੀ ਨੂੰ ਫੋਟੋਆਂ ਨਾ ਖਿੱਚਣ ਦੀ ਬੇਨਤੀ ਵੀ ਕੀਤੀ। ਇਸ ਦੇ ਨਾਲ ਹੀ ਜੋੜੇ ਨੇ ਪਪਰਾਜ਼ੀ ਨੂੰ ਕਈ ਗੱਲਾਂ ਕੀਤੀਆਂ। ਇਸ ਦੌਰਾਨ ਆਲੀਆ ਅਤੇ ਰਣਬੀਰ ਨਾਲ ਰਾਹਾ ਦੀ ਦਾਦੀ ਨੀਤੂ ਸਿੰਘ ਵੀ ਨਜ਼ਰ ਆਈ।

ਹੋਰ ਪੜ੍ਹੋ  : ਪਲੱਸ ਸਾਈਜ਼ ਮਾਡਲ ਨੇ 'ਬੇਸ਼ਰਮ ਰੰਗ' 'ਤੇ ਕੀਤਾ ਸ਼ਾਨਦਾਰ ਡਾਂਸ, ਯੂਜ਼ਰਸ ਕਰ ਰਹੇ ਨੇ ਖੂਬ ਤਾਰੀਫ਼

ਆਲੀਆ ਅਤੇ ਰਣਬੀਰ ਕਪੂਰ ਬੀਤੀ ਰਾਤ ਪਪਰਾਜ਼ੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਦੋ ਮਹੀਨੇ ਦੀ  ਰਾਹਾ ਕਪੂਰ ਦੀ ਫੋਟੋ ਨਾ ਕਲਿੱਕ ਕਰਨ।

alia and ranbir

ਦਰਅਸਲ, ਸੈਲੀਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਬੀਤੀ ਰਾਤ ਯਾਨੀ ਸ਼ਨੀਵਾਰ ਨੂੰ ਇੰਸਟਾਗ੍ਰਾਮ 'ਤੇ ਵੀਡੀਓ ਅਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ''ਖੂਬਸੂਰਤ ਜੋੜੇ ਰਣਬੀਰ ਕਪੂਰ ਆਲੀਆ ਭੱਟ ਅਤੇ ਨੀਤੂ ਕਪੂਰ ਨੇ ਮੀਡੀਆ ਫੋਟੋਗ੍ਰਾਫਰਾਂ ਲਈ ਇਕ ਖਾਸ ਮੁਲਾਕਾਤ ਦੀ ਮੇਜ਼ਬਾਨੀ ਕੀਤੀ’’।

ਇਸ ਦੇ ਨਾਲ ਹੀ ਜੋੜੇ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਉਹ ਰਾਹਾ ਦੀਆਂ ਤਸਵੀਰਾਂ ਨਾ ਖਿੱਚਣ। ਇਸ ਦੇ ਨਾਲ, ਗੈਰ ਰਸਮੀ ਗੱਲਬਾਤ ਦੌਰਾਨ, ਰਣਬੀਰ ਨੇ ਸਭ ਨੂੰ ਆਪਣੇ ਫੋਨ 'ਤੇ ਬੇਬੀ ਰਾਹਾ ਦੀਆਂ ਖੂਬਸੂਰਤ ਤਸਵੀਰਾਂ ਵੀ ਦਿਖਾਈਆਂ ਅਤੇ ਬਾਅਦ ਵਿੱਚ ਉਨ੍ਹਾਂ ਨੇ ਸਾਨੂੰ ਕੁਝ ਸ਼ਾਨਦਾਰ ਭੋਜਨ ਵੀ ਖਵਾਇਆ। ਇਹ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ, ਜਿਸ ਤੋਂ ਬਾਅਦ ਦੋਵਾਂ ਨੇ ਪਿਛਲੇ ਸਾਲ ਅਪ੍ਰੈਲ 2022 ਵਿੱਚ ਵਿਆਹ ਕਰ ਲਿਆ। ਇਸ ਦੇ ਨਾਲ ਹੀ, ਸਾਲ 6 ਨਵੰਬਰ 2022 ਨੂੰ ਇਹ ਜੋੜਾ ਇੱਕ ਪਿਆਰੀ ਜਿਹੀ ਬੱਚੀ ਦੇ ਮਾਪੇ ਬਣੇ। ਦੋਵਾਂ ਨੇ ਆਪਣੀ ਧੀ ਦੇ ਨਾਮ ਦਾ ਖੁਲਾਸਾ ਕਰ ਦਿੱਤਾ ਸੀ, ਪਰ ਅਜੇ ਤੱਕ ਦੋਵਾਂ ਨੇ ਬੱਚੀ ਦਾ ਚਿਹਰਾ ਨਹੀਂ ਦਿਖਾਇਆ ਹੈ।

 

View this post on Instagram

 

A post shared by Viral Bhayani (@viralbhayani)

 

View this post on Instagram

 

A post shared by Viral Bhayani (@viralbhayani)

You may also like