ਪਾਲੀਵੁੱਡ ਦੀ ਰੌਣਕ ਮੇਹਰ ਮਿੱਤਲ ਪੰਜਾਬੀ ਫਿਲਮਾਂ ਦੇ ਨਾਲ-ਨਾਲ ਮਸ਼ਹੂਰ ਟੀਵੀ ਸੀਰੀਅਲ 'ਚ ਲਗਾਉਂਦੇ ਸਨ ਰੌਣਕਾਂ ,ਵੇਖੋ ਵੀਡਿਓ 

By  Shaminder February 7th 2019 04:27 PM

ਸਮੇਂ ਦੇ ਨਾਲ ਨਾਲ ਕੁਝ ਲੋਕਾਂ ਦੀਆਂ ਯਾਦਾਂ ਅਕਸਰ ਧੁੰਦਲੀਆਂ ਪੈਣ ਲੱਗ ਜਾਂਦੀਆਂ ਹਨ। ਪਰ ਉਨਾਂ ਨੇ ਲੋਕਾਂ ਦੇ ਜ਼ਿਹਨ 'ਚ ਅਜਿਹੀ ਅੱਮਿਟ ਥਾਂ ਬਣਾਈ ਹੁੰਦੀ ਹੈ ਕਿ ਜਦੋਂ ਇਹੋ ਜਿਹੀਆਂ ਸ਼ਖਸ਼ੀਅਤਾਂ ਸਾਡੇ ਸਾਹਮਣੇ ਆਉਂਦੀਆਂ ਹਨ ਤਾਂ ਸਾਡੇ ਚੇਹਰੇ 'ਤੇ ਇੱਕ ਮੁਸਕਾਨ ਜਿਹੀ ਦੌੜ ਜਾਂਦੀ ਹੈ। ਅਜਿਹੀ ਹੀ ਇੱਕ ਸ਼ਖਸ਼ੀਅਤ ਹਨ ਜਿਸਦੀ ਅੱਜ ਮੈਂ ਗੱਲ ਕਰਨ ਲੱਗੀ ਹਾਂ ।ਉਹ ਹਨ ਮੇਹਰ ਮਿੱਤਲ ।ਜੀ ਹਾਂ ਮੇਹਰ ਮਿੱਤਲ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ ।

ਹੋਰ ਵੇਖੋ :ਇਸ ਤਰ੍ਹਾਂ ਦੀਆਂ ਫਿਲਮਾਂ ਰਿਕਾਰਡ ਕਰਨ ਤੇ ਖਰੀਦਣ ‘ਤੇ ਹੋਵੇਗੀ 3 ਸਾਲ ਦੀ ਸਜ਼ਾ, ਦੇਣਾ ਪਵੇਗਾ 10 ਲੱਖ ਦਾ ਜ਼ੁਰਮਾਨਾ

mehar mittal mehar mittal

ਉਨਾਂ ਦਾ ਜਨਮ 24 ਅਕਤੂਬਰ 1935 'ਚ ਬਠਿੰਡਾ 'ਚ ਹੋਇਆ । ਉਨਾਂ ਨੇ ਚੰਡੀਗੜ 'ਚ ਲਾਅ ਦੀ ਪੜਾਈ ਕੀਤੀ 'ਤੇ  ਅੱਠ ਸਾਲ ਤੱਕ ਵਕੀਲ ਦੇ ਤੋਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ।ਉਨਾਂ ਦੇ ਹਸੂ ਹਸੂ ਕਰਦੇ ਚਿਹਰੇ ਨੂੰ ਉਦੋਂ ਵੱਖਰੀ ਪਹਿਚਾਣ ਮਿਲੀ ਜਦੋਂ ਉਨਾਂ ਨੇ ਫਿਲਮੀ ਦੁਨੀਆਂ 'ਚ ਕਦਮ ਰੱਖਿਆ। 1975 'ਚ ਆਈ ਫਿਲਮ 'ਤੇਰੀ ਮੇਰੀ ਇੱਕ ਜਿੰਦੜੀ' 'ਚ ਉਨਾਂ ਵੱਲੋਂ ਬਿਖੇਰੇ ਗਏ ਹਾਸਿਆਂ ਨੂੰ ਭਲਾ ਕੌਣ ਭੁੱਲ ਸਕਦਾ ਹੈ।

ਹੋਰ ਵੇਖੋ:ਕਿਉਂ ਲੱਗੇ ਰਾਖੀ ਸਾਵੰਤ ਦੇ ਵਿਆਹ ਦੇ ਕਿਆਸ, ਵੇਖੋ ਕੁੰਭ ਮੇਲੇ ‘ਚ ਕਿਉੇਂ ਸੰਦੂਰ ਭਰ ਕੇ ਪਹੁੰਚੀ ਰਾਖੀ

https://www.youtube.com/watch?v=kBf4n9bdGKQ

ਮੇਹਰ ਮਿੱਤਲ ਨੇ ਤਿੰਨ ਦਹਾਕਿਆਂ ਤੱਕ ਆਪਣੇ ਫਿਲਮੀ ਸਫਰ 'ਚ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਅੱਲਗ ਪਹਿਚਾਣ ਬਣਾਈ । 'ਪੁੱਤ ਜੱਟਾਂ ਦੇ ' ਦਾ ਬਾਲਮ ਪ੍ਰਦੇਸੀ , 'ਇਸ਼ਕ ਨਿਮਾਣਾ ਦਾ' ਨੱਥੂਰਾਮ ,'ਚੰਨ ਪ੍ਰਦੇਸੀ' ਦਾ  ਪੱਪੂ ,ਅਤੇ ਫਿਲਮ 'ਲੌਂਗ ਦਾ ਲਿਸ਼ਕਾਰਾ' ਦਾ ਰੁੜਿਆ ਕੁੱਬਾ ਹੋਵੇ ਜਾਂ ਕੋਈ ਹੋਰ ਕਿਰਦਾਰ ਮੇਹਰ ਮਿੱਤਲ ਨੇ ਨਿਭਾਏ, ਇਨਾਂ ਕਿਰਦਾਰਾਂ 'ਚ ਏਨਾਂ ਡੁੱਬ ਜਾਂਦੇ ਕਿ ਇਨਾਂ ਕਿਰਦਾਰਾਂ ਨੂੰ  ਉਹ ਖੁਦ ਜਿਉਂਦੇ ।

ਹੋਰ ਵੇਖੋ:ਚਮਕੀਲੇ ਤੋਂ ਬਾਅਦ ਗਾਇਕੀ ਦੇ ਖੇਤਰ ‘ਚ ਅੰਮ੍ਰਿਤਾ ਵਿਰਕ ਨੇ ਬਣਾਏ ਸਨ ਕਈ ਰਿਕਾਰਡ, ਜਾਣੋਂ ਪੂਰੀ ਕਹਾਣੀ

https://www.youtube.com/watch?v=jiUUINY2yv0

ਫਿਲਮ ਕਹਿਰ 'ਚ ਉਨਾਂ ਨੇ ਡਾਕਟਰ ਦੀ ਭੂਮਿਕਾ ਅਦਾ ਕੀਤੀ ,ਜਿਸ ਨੂੰ ਬਹੁਤ ਸਰਾਹਿਆ ਗਿਆ।ਅਦਾਕਾਰ ਹੋਣ ਦੇ ਨਾਲ ਨਾਲ ਉਨਾਂ ਨੇ ਦੋ ਫਿਲਮਾਂ ਵੀ ਬਣਾਈਆਂ ਜਿਸ 'ਚ 1980 'ਚ ਆਈ 'ਅੰਬੇ ਮਾਂ ਜਗਦੰਬੇ ਮਾਂ' ਅਤੇ 1981  'ਚ ਆਈ 'ਵਿਲਾਇਤੀ ਬਾਬੂ' 'ਚ  ਉਨਾਂ ਨੇ ਬਿਹਤਰੀਨ ਅਦਾਕਾਰ ਦੇ ਨਾਲ ਨਾਲ ਕਾਮਯਾਬ ਪ੍ਰੋਡਿਊਸਰ ਦੀ ਵੀ ਭੂਮਿਕਾ ਨਿਭਾਈ ।ਤਿੰਨ ਦਹਾਕਿਆਂ 'ਚ ਉਨਾਂ  ਨੇ 100 ਤੋਂ ਵੀ ਜਿਆਦਾ ਫਿਲਮਾਂ 'ਚ ਕੰਮ ਕੀਤਾ ।ਇਸ ਤੋਂ ਇਲਾਵਾ ਉਨਾਂ ਨੇ ਕਈ ਬਾਲੀਵੁੱਡ ਕਲਾਕਾਰਾਂ ਨਾਲ ਵੀ  ਕੰਮ ਕੀਤਾ । ਉਨਾਂ ਦੀ ਇਸ ਅਦਾਕਾਰੀ ਲਈ ਉਨਾਂ ਨੂੰ ਦਾਦਾ ਸਾਹਿਬ ਫਾਲਕੇ ਦੀ ੧੩੬ਵੀਂ ਜਯੰਤੀ 'ਤੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ।

ਹੋਰ ਵੇਖੋ:ਵਾਇਸ ਆਫ ਪੰਜਾਬ ਸੀਜ਼ਨ -9 ‘ਚ ਦਿੱਸੇਗਾ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਦਾ ਜਲਵਾ

https://www.youtube.com/watch?v=n6UTks_pkzo

ਮੇਹਰ ਮਿੱਤਲ ਨੇ ਜਿਆਦਾਤਰ ਫਿਲਮਾਂ 'ਚ ਕਾਮੇਡੀਅਨ ਦਾ ਰੋਲ ਨਿਭਾਇਆ ।ਉਨਾਂ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਉਸ ਵੇਲੇ ਕਦਮ ਰੱਖਿਆ ਸੀ ਜਦੋਂ ਫਿਲਮਾਂ 'ਚ ਆਪਣਾ ਸਥਾਨ ਬਨਾਉਣਾ ਬਹੁਤ ਹੀ ਮੁਸ਼ਕਿਲ ਸੀ । ਪਰ ਪੰਜਾਬੀ ਫਿਲਮਾਂ  ਪ੍ਰਤੀ ਉਨਾਂ ਦੀ ਮਿਹਨਤ 'ਤੇ ਸਿਰੜ ਨੇ ਉਨਾਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ । ਕੋਈ ਸਮਾਂ ਸੀ ਜਦੋਂ ਸਕਰਿਪਟ ਰਾਈਟਰ ਮੇਹਰ ਮਿੱਤਲ ਨੂੰ ਧਿਆਨ 'ਚ ਰੱਖਦੇ ਹੋਏ ਸਕਰਿਪਟ ਲਿਖਦੇ ਸਨ। ਕਦੇ ਅਮਲੀ ਦਾ ਕਿਰਦਾਰ 'ਤੇ ਕਦੇ ਨਾਇਕ ਦੇ ਦੋਸਤ ਦਾ ਰੋਲ ।

ਹੋਰ ਵੇਖੋ:ਦਰਸ਼ਨ ਕਰੋ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਗ੍ਰੰਥ ਦੇ ,ਵੇਖੋ ਵੀਡਿਓ

https://www.youtube.com/watch?v=ahKZE5VloyU

ਹਰ ਤਰਾਂ ਦੇ ਰੋਲ 'ਚ ਉਹ ਫਿੱਟ ਸਨ ਫਿਲਮ ਵਿਲਾਇਤੀ ਬਾਬੂ ਦੇ ਉਸ ਅਨਪੜ ਕਿਰਦਾਰ ਵੱਲੋਂ ਪੜੇ ਲਿਖੇ ਹੀਰੋ ਦਾ  ਨਾਟਕ ਕਰਨ ਵਾਲੇ ਮੇਹਰ ਮਿੱਤਲ ਨੂੰ ਭਲਾ ਕੌਣ ਭੁਲਾ ਸਕਦਾ ਹੈ ਜਿਸ 'ਚ ਵਿਲਾਇਤੀ ਬਾਬੂ ਨੇ ਆਪਣੀ ਟੁੱਟੀ ਫੁੱਟੀ ਪੰਜਾਬੀ 'ਤੇ ਅੰਗਰੇਜ਼ੀ 'ਚ ਚਿੱਠੀ ਪੜ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ਸਨ । ਪੰਜਾਬੀ ਫਿਲਮ ਇੰਡਸਟਰੀ ਦੇ ਇਸ ਸਿਤਾਰੇ ਨੇ ਆਪਣੀ ਬੇਹਤਰੀਨ ਅਦਾਕਾਰੀ ਦੀ ਬਦੌਲਤ ਫਿਲਮ ਇੰਡਸਟਰੀ 'ਚ ਆਪਣੀ ਖਾਸ ਜਗਾ ਬਣਾਈ ਹੈ।

ਹੋਰ ਵੇਖੋ:ਤੁਹਾਨੂੰ ਵੀ ਮੰਜੇ ਬਿਸਤਰੇ ‘ਚ ਕੰਮ ਕਰਨ ਦਾ ਮਿਲ ਸਕਦਾ ਹੈ ,ਕਿਵੇਂ ਵੇਖੋ ਵੀਡਿਓ

https://www.youtube.com/watch?v=dZO6tN1ESEU&t=547s

ਮੇਹਰ ਮਿੱਤਲ ਆਪਣੇ ਸਮੇਂ 'ਚ ਮਸ਼ਹੂਰ ਰਹੇ ਟੀਵੀ ਸੀਰੀਅਲ 'ਬੁਨਿਆਦ' 'ਚ ਵੀ ਨਜ਼ਰ ਆ ਚੁੱਕੇ ਹਨ । ਇਸ ਸੀਰੀਅਲ 'ਚ ਵੀ ਉਨ੍ਹਾਂ ਨੇ ਕਾਫੀ ਰੋਚਕ ਕਿਰਦਾਰ ਨਿਭਾਇਆ ਸੀ । ਇਸ ਅਦਾਕਾਰ ਵੱਲੋਂ ਪੰਜਾਬੀ ਫਿਲਮਾਂ 'ਚ ਪਾਏ ਗਏ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਉਨਾਂ ਦੇ ਪ੍ਰਸ਼ੰਸਕ ਅੱਜ ਵੀ ਉਨਾਂ ਦੀਆਂ ਫਿਲਮਾਂ ਨੂੰ ਵੇਖਦੇ ਹਨ । ਬੇਸ਼ੱਕ ਉਹ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ,ਪਰ ਉਹ ਫਿਲਮਾਂ ਦੇ ਜ਼ਰੀਏ ਸਾਡੇ ਦਰਮਿਆਨ ਹਮੇਸ਼ਾ ਹੀ ਜਿੰਦਾ ਰਹਿਣਗੇ ।

Related Post