ਕਿਉਂ ਲੱਗੇ ਰਾਖੀ ਸਾਵੰਤ ਦੇ ਵਿਆਹ ਦੇ ਕਿਆਸ, ਵੇਖੋ ਕੁੰਭ ਮੇਲੇ 'ਚ ਕਿਉੇਂ ਸੰਦੂਰ ਭਰ ਕੇ ਪਹੁੰਚੀ ਰਾਖੀ 

Written by  Shaminder   |  February 07th 2019 02:37 PM  |  Updated: February 07th 2019 02:37 PM

ਕਿਉਂ ਲੱਗੇ ਰਾਖੀ ਸਾਵੰਤ ਦੇ ਵਿਆਹ ਦੇ ਕਿਆਸ, ਵੇਖੋ ਕੁੰਭ ਮੇਲੇ 'ਚ ਕਿਉੇਂ ਸੰਦੂਰ ਭਰ ਕੇ ਪਹੁੰਚੀ ਰਾਖੀ 

ਰਾਖੀ ਸਾਵੰਤ ਆਪਣੇ ਬੜਬੋਲੇ ਸੁਭਾਅ ਕਰਕੇ ਜਾਣੀ ਜਾਂਦੀ ਹੈ । ਰਾਖੀ ਸਾਵੰਤ ਇੱਕ ਵਾਰ ਮੁੜ ਤੋਂ ਚਰਚਾ 'ਚ ਆਈ ਹੈ । ਇਸ ਵਾਰ ਉਹ ਆਪਣੇ ਕਿਸੇ ਬਿਆਨ ਕਰਕੇ ਨਹੀਂ, ਬਲਕਿ ਉਹ ਪ੍ਰਯਾਗ ਰਾਜ 'ਚ ਲੱਗੇ ਕੁੰਭ ਮੇਲੇ 'ਚ ਜਾਣ ਕਰਕੇ ਚਰਚਾ 'ਚ ਆਈ ਹੈ । ਚਰਚਾ ਇਸ ਲਈ ਨਹੀਂ ਕਿ ਕੁੰਭ ਮੇਲੇ 'ਚ ਜਾ ਕੇ ਉਸ ਨੇ ਕੋਈ ਬਿਆਨ ਮੁੜ ਤੋਂ ਦਿੱਤਾ ਹੈ । ਚਰਚਾ 'ਚ ਇਸ ਵਾਰ ਆਈ ਹੈ ਉਸ ਦੀ ਲੁੱਕ ।

ਹੋਰ ਵੇਖੋ :ਚਮਕੀਲੇ ਤੋਂ ਬਾਅਦ ਗਾਇਕੀ ਦੇ ਖੇਤਰ ‘ਚ ਅੰਮ੍ਰਿਤਾ ਵਿਰਕ ਨੇ ਬਣਾਏ ਸਨ ਕਈ ਰਿਕਾਰਡ, ਜਾਣੋਂ ਪੂਰੀ ਕਹਾਣੀ

क्या राखी सावंत ने कर ली है शादी? इसलिए लगाए जा रहे कयास

ਦਰਅਸਲ ਕੁੰਭ ਮੇਲੇ ਦੌਰਾਨ ਉਹ ਸਿੰਦੂਰ ਲਗਾ ਅਤੇ ਮੱਥੇ 'ਤੇ ਬਿੰਦੀ ਲਗਾ ਕੇ ਅਤੇ ਲਾਲ ਸਾੜ੍ਹੀ 'ਚ ਨਜ਼ਰ ਆਈ । ਜਿਸ ਕਾਰਨ ਹਰ ਕਿਸੇ ਦੀਆਂ ਨਜ਼ਰਾਂ ਰਾਖੀ 'ਤੇ ਸਨ । ਰਾਖੀ ਦੇ ਇਸ ਪਹਿਰਾਵੇ ਨੂੰ ਵੇਖ ਕੇ ਹਰ ਕੋਈ ਕਿਆਸ ਲਗਾ ਰਿਹਾ ਸੀ ਕਿ ਸ਼ਾਇਦ ਉਸ ਨੇ ਵਿਆਹ ਕਰਵਾ ਲਿਆ ਹੈ ।

ਹੋਰ ਵੇਖੋ:ਇਹ ਚੀਜ ਖਾ ਕੇ ਸੋਨੂੰ ਨਿਗਮ ਦੀ ਵਿਗੜੀ ਸਿਹਤ, ਸਾਹ ਲੈਣ ‘ਚ ਹੋ ਰਹੀ ਹੈ ਤਕਲੀਫ, ਅਵਾਜ਼ ਵੀ ਹੋ ਸਕਦੀ ਹੈ ਬੰਦ !

क्या राखी सावंत ने कर ली है शादी? इसलिए लगाए जा रहे कयास

ਰਾਖੀ ਨੂੰ ਜਦੋਂ ਉੱਥੇ ਮੌਜੂਦ ਮੀਡੀਆ ਕਰਮੀਆਂ ਨੇ ਇਸ ਤਰ੍ਹਾਂ ਦੇ ਪਹਿਰਾਵੇ 'ਚ ਆਉਣ ਬਾਰੇ ਪੁੱਛਿਆ ਤਾਂ ਉਸ ਦਾ ਜਵਾਬ ਸੀ ਕਿ ਉਹ ਪ੍ਰਯਾਗਰਾਜ 'ਚ ਰਿਵਾਇਤੀ ਪਹਿਰਾਵੇ 'ਚ ਹੀ ਆਉਣਾ ਚਾਹੁੰਦੀ ਸੀ ।

ਹੋਰ ਵੇਖੋ:ਫਿਲਮ ‘ਕਾਲਾ ਸ਼ਾਹ ਕਾਲਾ’ ਦਾ ਨਵਾਂ ਗੀਤ ਹੋਇਆ ਰਿਲੀਜ਼ ,ਵੇਖੋ ਕਿਸ ਤਰ੍ਹਾਂ ਮਨਾ ਰਹੇ ਨੇ ਬਿੰਨੂ ਢਿੱਲੋਂ ਆਪਣੀ ਹੀਰ

क्या राखी सावंत ने कर ली है शादी? इसलिए लगाए जा रहे कयास

ਦੱਸ ਦਈਏ ਕਿ ਪਿਛਲੇ ਦਿਨੀਂ ਦੀਪਕ ਕਲਾਲ ਨਾਲ ਵਿਆਹ ਦੀਆਂ ਖਬਰਾਂ ਕਾਰਨ ਰਾਖੀ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ ਅਤੇ ਆਖਿਰਕਾਰ ਦੋਨਾਂ ਦੇ ਵਿਆਹ ਦੀ ਖਬਰ ਵੀ ਝੂਠੀ ਨਿਕਲੀ ਸੀ । ਰਾਖੀ ਦਾ ਕਹਿਣਾ ਹੈ ਕਿ ਉੁਸ ਨੇ ਇਸ ਮੇਲੇ ਬਾਰੇ ਕਾਫੀ ਕੁਝ ਸੁਣ ਰੱਖਿਆ ਹੈ ਅਤੇ ਉਹ ਹਰ ਵਾਰ ਇਸ ਮੇਲੇ 'ਚ ਆਉਣ ਬਾਰੇ ਸੋਚਦੀ ਸੀ ,ਪਰ ਕਦੇ ਹਿੰਮਤ ਨਹੀਂ ਸੀ ਕਰ ਸਕੀ । ਪਰ ਆਖਿਰਕਾਰ ਉਸ ਨੂੰ ਪਾਇਲਟ ਬਾਬਾ ਨੇ ਸੱਦਾ ਭੇਜਿਆ ਅਤੇ ਉਹ ਕੁੰਭ 'ਚ ਆ ਗਈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network