ਬਚਪਨ ਤੋਂ ਹੀ ਸ਼ਰਾਰਤੀ ਸਨ ਗੁਰਚੇਤ ਚਿੱਤਰਕਾਰ,ਭਰੀ ਪੰਚਾਇਤ 'ਚ ਪਿਤਾ ਨੇ ਸਿਖਾਇਆ ਸੀ ਸਬਕ !

By  Shaminder April 26th 2019 03:28 PM -- Updated: April 26th 2019 03:43 PM

ਗੁਰਚੇਤ ਚਿੱਤਰਕਾਰ ਜੀ ਹਾਂ ਪਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੇ ਅਤੇ ਆਪਣੀ ਕਮੇਡੀ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਇਸ ਕਲਾਕਾਰ ਨੂੰ ਬਚਪਨ 'ਚ ਹੀ ਚਿੱਤਰਕਾਰੀ ਨਾਲ ਬੜਾ ਮੋਹ ਸੀ । ਬਚਪਨ 'ਚ ਹੀ ਉਹ ਅਕਸਰ ਕੰਧਾਂ ਕੋਲ੍ਹਿਆਂ 'ਤੇ ਲਕੀਰਾਂ ਉਲੀਕ ਕੇ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਰਦਾ ਰਹਿੰਦਾ ਸੀ ।ਬਚਪਨ 'ਚ ਹੀ ਸਕੂਲ ਦੇ ਸਮੇਂ ਦੌਰਾਨ ਉਸ ਦੀ ਡਰਾਇੰਗ ਬਹੁਤ ਵਧੀਆ ਸੀ । ਜਿਹੜੀ ਪ੍ਰਫੁੱਲਿਤ ਹੋਈ ਅਤੇ ਉਸ ਦੀਆਂ ਪੇਟਿੰਗਜ਼ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ  ਅਜਾਇਬ ਘਰ 'ਚ ਲਗਾਈਆਂ ਗਈਆਂ ਹਨ ।

ਹੋਰ ਵੇਖੋ :ਕਮੇਡੀ ਤੇ ਰੋਮਾਂਸ ਨਾਲ ਭਰਪੂਰ ਹੋਏਗੀ ਪੰਜਾਬੀ ਫ਼ਿਲਮ ‘ਲੁੱਕਣ ਮੀਚੀ’, ਪੋਸਟਰ ਰਿਲੀਜ਼

https://www.youtube.com/watch?v=7GwkJbHN9ew

ਉਸ ਨੂੰ ਸ਼੍ਰੋਮਣੀ ਚਿੱਤਰਕਾਰ ਹੋਣ ਦਾ ਮਾਣ ਵੀ ਹਾਸਲ ਹੈ ।ਗੁਰਚੇਤ ਚਿੱਤਰਕਾਰ ਦਾ ਅਸਲ ਨਾਂਅ ਗੁਰਚੇਤ ਸਿੰਘ ਸੰਧੂ ਹੈ । ਉਨ੍ਹਾਂ ਦੇ ਪਿਤਾ ਦਾ ਨਾਂਅ ਕਰਨੈਲ ਸਿੰਘ ਹੈ । ਜਿਸ ਦਾ ਇਸਤੇਮਾਲ ਉਹ ਆਪਣੇ ਡਰਾਮਿਆਂ ਦੇ ਕਿਰਦਾਰਾਂ 'ਚ  ਕਰਦੇ ਨਜ਼ਰ ਆ ਜਾਂਦੇ ਹਨ ।ਗੁਰਚੇਤ ਨੂੰ ਚਿੱਤਰਕਾਰੀ  ਦਾ ਏਨਾ ਸ਼ੌਕ ਸੀ ਕਿ ਉਸ ਨੇ ਆਪਣੀ ਇਸ ਕਲਾ ਨੂੰ ਨਿਖਾਰਨ ਲਈ ਉਸਤਾਦ ਵੀ ਧਾਰਨ ਕੀਤਾ ਹੋਇਆ ਸੀ ਅਤੇ ਉਹ ਸਵੇਰੇ ਸਾਢੇ ਛੇ ਵਜੇ ਹੀ ਆਪਣੇ ਉਸਤਾਦ ਕੋਲ ਪਹੁੰਚ ਜਾਂਦਾ ਸੀ ।

ਹੋਰ ਵੇਖੋ :ਪੰਜਾਬੀ ਗੀਤਾਂ ‘ਚ ਗੁਰਲੇਜ਼ ਅਖ਼ਤਰ ਦੀ ਚੜਤ,ਹਰ ਦਿਨ ਆ ਰਿਹਾ ਗੀਤ,ਨਵੇਂ ਗੀਤ ਨੂੰ ਮਿਲ ਰਿਹਾ ਹੁੰਗਾਰਾ

https://www.youtube.com/watch?v=LWqUupcF7A0

ਉਹ ਪਿੰਡਾਂ ਦੇ ਲੋਕਾਂ ਵੱਲੋਂ ਪੋਰਟਰੇਟ ਬਣਾਉਂਦੇ ਸਨ ਅਤੇ ਇੱਕ ਪੋਰਟਰੇਟ ਦਾ ਉਹ ਪੰਜ ਤੋਂ ਛੇ ਹਜ਼ਾਰ ਰੁਪਏ ਵਸੂਲ ਕਰਦੇ ਸਨ । ਗੁਰਚੇਤ ਚਿੱਤਰਕਾਰ ਸਿਰਫ਼ ਚਿੱਤਰਕਾਰੀ ਹੀ ਨਹੀਂ,ਬਲਕਿ ਲਿਖਣ ਦਾ ਸ਼ੌਕ ਵੀ ਰੱਖਦਾ ਹੈ ਅਤੇ ਉਸ ਦੀ ਅਠਾਰਾਂ ਸਾਲ ਦੀ ਉਮਰ 'ਚ ਉਨ੍ਹਾਂ ਦੀ ਪਹਿਲੀ ਨਜ਼ਮ ਅੰਮ੍ਰਿਤਾ ਪ੍ਰੀਤਮ ਵੱਲੋਂ ਕੱਢੇ ਜਾਂਦੇ ਮੈਗਜ਼ੀਨ 'ਨਾਗਮਣੀ' 'ਚ ਛਪੀ ਸੀ । ਜਿਸ ਤੋਂ ਬਾਅਦ ਗੁਰਚੇਤ ਚਿੱਤਰਕਾਰ ਨੇ ਅੰਮ੍ਰਿਤਾ ਪ੍ਰੀਤਮ ਨਾਲ ਮੁਲਾਕਾਤ ਵੀ ਕੀਤੀ ।

ਹੋਰ ਵੇਖੋ :ਜਾਣੋਂ ਕਿਸ ਦਾ ਨਾਮ ਲੈਂਦਿਆਂ ਹੀ ਜੁਗਰਾਜ ਸੰਧੂ ਦੀ ਜ਼ਿੰਦਗੀ ‘ਚ ਆਉਂਦੀ ਹੈ ਬਹਾਰ

https://www.youtube.com/watch?v=bvOr6DS-fpw

ਕਾਲਜ ਸਮੇਂ 'ਚ ਹੀ ਉਨ੍ਹਾਂ ਨੂੰ ਲਿਖਣ ਦੇ ਨਾਲ-ਨਾਲ ਐਕਟਿੰਗ ਦਾ ਸ਼ੌਕ ਵੀ ਜਾਗਿਆ ਅਤੇ ਉਨ੍ਹਾਂ ਨੇ ਕਈ ਨਾਟਕ ਖੇਡੇ । ਹਾਲ ਹੀ 'ਚ ਉਨ੍ਹਾਂ ਦੀਆਂ ਕਈ ਫ਼ਿਲਮਾਂ ਆ ਰਹੀਆਂ ਨੇ । ਜਿਸ 'ਚ ਨਾਢੂ ਖਾਂ,ਲੁੱਕਣ ਮੀਚੀ ਆ ਰਹੀਆਂ ਨੇ ।

ਹੋਰ ਵੇਖੋ :ਜੇਕਰ ਖ਼ੁਸ਼ਹਾਲ ਗ੍ਰਹਿਸਥ ਦਾ ਮਾਨਣਾ ਹੈ ਅਨੰਦ ਤਾਂ ਅਪਣਾਓ ਇਨ੍ਹਾਂ ਸੈਲੇਬ੍ਰੇਟੀਜ਼ ਵਰਗੀ ਸਟ੍ਰੈਟੀਜ਼

https://www.youtube.com/watch?v=fRSoA6pgwKc

ਫ਼ਿਲਮਾਂ 'ਚ ਕੰਮ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਆਪਣੇ ਘਰਦਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਪਰ ਗੁਰਚੇਤ ਚਿੱਤਰਕਾਰ ਪੈਸਿਆਂ ਦੇ ਜ਼ੋਰ 'ਤੇ ਅਕਸਰ ਆਪਣੇ ਪਰਿਵਾਰ ਵਾਲਿਆਂ ਦਾ ਮੂੰਹ ਬੰਦ ਕਰ ਦਿੰਦਾ ਸੀ । ਉਨ੍ਹਾਂ ਦੀ ਫ਼ਿਲਮ ਫੈਮਿਲੀ ਚਾਰ ਸੌ ਵੀਹ,ਫੌਜੀ ਦੀ ਫੈਮਿਲੀ,ਸੰਦੂਕ 'ਚ ਬੰਦੂਕ ਭਾਰਤ ਹੀ ਨਹੀਂ ਪਾਕਿਸਤਾਨ 'ਚ ਵੀ ਪਸੰਦ ਕੀਤੀਆਂ ਜਾਂਦੀਆਂ ਹਨ ।

ਹੋਰ ਵੇਖੋ :ਹਰ ਮਾਮਲੇ ‘ਚ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਟੱਕਰ ਦਿੰਦੀਆਂ ਹਨ ਪਾਲੀਵੁੱਡ ਦੀਆਂ ਇਹ ਹੀਰੋਇਨਾਂ

https://www.youtube.com/watch?v=FMPsbsV0Tw0

ਗੁਰਚੇਤ ਚਿੱਤਰਕਾਰ ਨੂੰ ਟੀਵੀ ਵੇਖਣ ਦਾ ਬਹੁਤ ਸ਼ੌਕ ਸੀ ਬਚਪਨ 'ਚ ਜਦੋਂ ਪਿੰਡਾਂ ਦੇ ਟਾਵੇਂ-ਟਾਵੇਂ ਘਰ 'ਚ ਟੀਵੀ ਹੁੰਦਾ ਸੀ ਉਹ ਆਪਣੇ ਗੁਆਂਢੀਆਂ ਦੇ ਘਰ ਟੀਵੀ ਵੇਖਣ ਜਾਂਦੇ ਸਨ । ਜਦੋਂ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਤਾਂ ਗੁਆਂਢੀਆਂ ਦੀ ਇੱਕ ਬਜ਼ੁਰਗ ਔਰਤ ਨੇ ਟੋਕਿਆ ਅਤੇ ਘਰੋਂ ਬਾਹਰ ਕੱਢ ਦਿੱਤਾ ਤਾਂ ਗੁਰਚੇਤ ਨੇ ਆਪਣੀ ਭੜਾਸ ਕੱਢਣ ਲਈ ਉਸ ਬਜ਼ੁਰਗ ਔਰਤ ਦੀ ਤਸਵੀਰ ਪਿੰਡ ਦੇ ਹੀ ਇੱਕ ਛੜੇ ਨਾਲ ਬਣਾ ਦਿੱਤੀ ।

ਹੋਰ ਵੇਖੋ :‘ਰੁਸਤਮ-ਏ-ਹਿੰਦ’, ‘ਰੁਸਤਮ-ਏ-ਪੰਜਾਬ’ ਅਤੇ ‘ਵਰਲਡ ਚੈਂਪੀਅਨ’ ਵਰਗੇ ਖਿਤਾਬ ਹਾਸਲ ਕੀਤੇ ਸਨ ਅੰਮ੍ਰਿਤਸਰ ਦੇ ਸ਼ੇਰ ਦਾਰਾ ਸਿੰਘ ਨੇ, ਇਸ ਤਰ੍ਹਾਂ ਹੋਈ ਸੀ ਬਾਲੀਵੁੱਡ ‘ਚ ਐਂਟਰੀ

https://www.youtube.com/watch?v=Xe4Eo098ThU

ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਬੁਲਾਈ ਗਈ ਅਤੇ ਫਿਰ ਗੁਰਚੇਤ ਦੇ ਪਿਤਾ ਨੇ ਉਨ੍ਹਾਂ ਨੂੰ ਥੱਪੜ ਵੀ ਮਾਰੇ ਸਨ । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤਾ ਸੀ ।

Related Post