ਪੰਜਾਬੀ ਗੀਤਾਂ 'ਚ ਗੁਰਲੇਜ਼ ਅਖ਼ਤਰ ਦੀ ਚੜਤ,ਹਰ ਦਿਨ ਆ ਰਿਹਾ ਗੀਤ,ਨਵੇਂ ਗੀਤ ਨੂੰ ਮਿਲ ਰਿਹਾ ਹੁੰਗਾਰਾ

written by Shaminder | April 25, 2019

ਗੁਰਲੇਜ਼ ਅਖ਼ਤਰ ਏਨੀਂ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪੂਰੀ ਤਰ੍ਹਾਂ ਛਾਏ ਹੋਏ ਹਨ ਅਤੇ ਹਰ ਗਾਇਕ ਨਾਲ ਉਨ੍ਹਾਂ ਦਾ ਆਏ ਦਿਨ ਕੋਈ ਨਾ ਕੋਈ ਗਾਣਾ ਰਿਲੀਜ਼ ਹੋ ਰਿਹਾ ਹੈ । ਹੁਣ ਮੁੜ ਤੋਂ ਉਨ੍ਹਾਂ ਦਾ ਇੱਕ ਗੀਤ ਰਿਲੀਜ਼ ਹੋਇਆ ਹੈ । ਗੁਰਲੇਜ਼ ਅਖ਼ਤਰ ਅਤੇ ਪ੍ਰੀਤ ਹਰਪਾਲ ਦਾ ਨਵਾਂ 'ਗੀਤ ਲੇਟ ਹੋ ਗਈ' ਆ ਚੁੱਕਿਆ ਹੈ ।ਇਸ ਗੀਤ ਨੂੰ ਮੈਂਡੀ ਤੱਖਰ ਅਤੇ ਪ੍ਰੀਤ ਹਰਪਾਲ 'ਤੇ ਫ਼ਿਲਮਾਇਆ ਗਿਆ ਹੈ । ਇਸ ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਨੇ ਲਿਖੇ ਨੇ ਜਦਕਿ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ ।

ਹੋਰ ਵੇਖੋ:ਗੁਰਲੇਜ਼ ਅਖ਼ਤਰ ਦੇ ਬੇਟੇ ਨੇ ਕੀਤੀ ਵਿਦੇਸ਼ ‘ਚ ਖੂਬ ਮਸਤੀ,ਗੁਰਲੇਜ਼ ਅਖ਼ਤਰ ਨੇ ਸਾਂਝਾ ਕੀਤਾ ਵੀਡੀਓ

https://www.youtube.com/watch?v=q3-bZr7BIkg

ਦੱਸ ਦਈਏ ਕਿ ਫ਼ਿਲਮ ਲੁੱਕਣ ਮੀਚੀ ਇਸ ਫ਼ਿਲਮ ਨੂੰ ਐੱਮ.ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਇਸ ਫ਼ਿਲਮ ਦੇ ਨਿਰਮਾਤਾ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ । ਫ਼ਿਲਮ ‘ਲੁੱਕਣ ਮੀਚੀ’ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 10 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।

0 Comments
0

You may also like