ਗੀਤਕਾਰ ਵਿਜੈ ਧਾਮੀ ਨੇ ਲਿਖੇ ਹਨ ਕਈ ਹਿੱਟ ਗੀਤ 'ਪਵਾੜੇ ਸੋਹਣਿਆਂ ਦੀ ਵੰਗ' ਨੇ ਦਿਵਾਈ ਕੌਮਾਂਤਰੀ ਪੱਧਰ ਤੇ ਪਛਾਣ 

By  Shaminder May 4th 2019 04:06 PM

ਵਿਜੈ ਧਾਮੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਜਿਹਾ ਨਾਂਅ ਹੈ । ਜਿਸ ਦੇ ਲਿਖੇ ਗੀਤਾਂ ਨੂੰ ਲੱਗਪੱਗ ਹਰ ਗਾਇਕ ਨੇ ਗਾਇਆ ।ਉਨ੍ਹਾਂ ਨੇ ਆਪਣੀ ਲੇਖਣੀ ਨਾਲ ਅਜਿਹੀ ਛਾਪ ਛੱਡੀ ਹੈ ਕਿ ਹਰ ਕੋਈ ਉਨ੍ਹਾਂ ਦੀ ਲੇਖਣੀ ਦਾ ਕਾਇਲ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਬਾਕਮਾਲ ਲੇਖਣੀ ਸਦਕਾ ਉਨ੍ਹਾਂ ਨੇ ਅੰਬਰਾਂ ਦੀਆਂ ਉਚਾਈਆਂ ਨੂੰ ਨਾਪਿਆ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਗੀਤਾਂ ਦੀ ਇੱਕ ਪੁਸਤਕ ਵੀ ਕੱਢੀ ਹੈ ।

ਹੋਰ ਵੇਖੋ :ਸਿੱਖ ਕੌਮ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਰਹਿੰਦੀ ਹੈ ਅੱਗੇ, ਗੋਲਡੀ ਸਿੰਘ ਆਪਣੇ ਦਸਵੰਧ ਨਾਲ ਲੋਕਾਂ ਦੀ ਇਸ ਤਰ੍ਹਾਂ ਕਰਦਾ ਹੈ ਸੇਵਾ

https://www.youtube.com/watch?v=X0MWQBgX9rY

ਜੱਗ ਜਿਉਂਦਿਆਂ ਦੇ ਮੇਲੇ ਨਾਂਅ ਦੇ ਟਾਈਟਲ ਹੇਠ ਕੱਢੀ ਗਈ ਇਸ ਪੁਸਤਕ 'ਚ  ਕੁੱਲ ਬਹੱਤਰ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ ।ਸਾਹਿਬਦੀਪ ਪਬਲੀਕੇਸ਼ਨ ਭੀਖੀ ਵੱਲੋਂ ਛਾਪੀ ਗਈ ਇਸ ਕਿਤਾਬ 'ਚ ਉਹ ਗੀਤ ਸ਼ਾਮਿਲ ਨੇ ਜਿਨ੍ਹਾਂ ਨੂੰ ਪੰਜਾਬ ਦੇ ਨਾਮੀ ਗਾਇਕਾਂ ਨੇ ਗਾਇਆ ਹੈ । ਜਿਨ੍ਹਾਂ 'ਚ ਮੁੱਖ ਤੌਰ 'ਤੇ ਪਦਮ ਸ਼੍ਰੀ ਹੰਸ ਰਾਜ ਹੰਸ ,ਹਰਭਜਨ ਮਾਨ,ਉਹ ਸਖਸ਼ਿੰਦਰ ਸ਼ਿੰਦਾ,ਮਾਸਟਰ ਸਲੀਮ,ਦੁਰਗਾ ਰੰਗੀਲਾ,ਸਤਵਿੰਦਰ ਬੁੱਗਾ,ਵਿਨੋਦ ਸਹਿਗਲ, ਸਾਬਰਕੋਟੀ ਸਣੇ ਕਈ ਗਾਇਕਾਂ ਵੱਲੋਂ ਗਾਏ ਗਏ ਗੀਤ ਸ਼ਾਮਿਲ ਹਨ ।

ਹੋਰ ਵੇਖੋ:ਇਸ ਗੀਤਕਾਰ ਨੇ ਲਿਖਿਆ ਸੀ ਦਿਲਜੀਤ ਦਾ ਹਿੱਟ ਗੀਤ ‘ਲੱਕ 28 ਕੁੜੀ ਦਾ’, ਕਈ ਰਿਕਾਰਡ ਕਾਇਮ ਕੀਤੇ ਹਨ ਇਸ ਗੀਤਕਾਰ ਨੇ

https://www.youtube.com/watch?v=xxVBKxS4tAU

ਨਛਤੱਰ ਗਿੱਲ ਵੱਲੋਂ ਗਾਇਆ 'ਤਾਰਿਆਂ ਦੀ ਲੋਏ ਮੇਰੀ ਜਾਨ ਆਪਾਂ ਦੋਵੇਂ ਕਦੇ ਕੱਠੇ ਨਹੀਂ ਹੋਏ' ਵਰਗਾ ਉਦਾਸ ਗੀਤ ਹੋਵੇ ਜਾਂ ਫ਼ਿਰ ਹੰਸ ਰਾਹ ਹੰਸ ਵੱਲੋਂ ਗਾਇਆ ਗੀਤ 'ਲੇਖ' ਹੋਵੇ ਜਾਂ ਫਿਰ ਨੂਰਾਂ ਸਿਸਟਰਸ ਵੱਲੋਂ ਗਾਇਆ ਹੋਇਆ ਗੀਤ 'ਪੱਖੀਆਂ ਵੇ ਮੈਂ ਸਾਂਭ ਕੇ ਰੱਖੀਆਂ' ਹਰ ਗੀਤ 'ਚ ਉਨ੍ਹਾਂ ਨੇ ਆਪਣੀ ਕਲਮ ਦੇ ਨਾਲ ਨਵਾਂ ਰੰਗ ਭਰਨ ਦੀ ਕੋਸ਼ਿਸ਼ ਕੀਤੀ ਹੈ ।

ਹੋਰ ਵੇਖੋ:ਸੋਸ਼ਲ ਮੀਡੀਆ ‘ਤੇ ਉੱਡੀ ਇਸ ਅਦਾਕਾਰਾ ਦੀ ਮੌਤ ਦੀ ਅਫਵਾਹ,ਅਦਾਕਾਰਾ ਦੀ ਧੀ ਨੇ ਵੀਡੀਓ ਜਾਰੀ ਕਰਕੇ ਅਫਵਾਹਾਂ ਫੈਲਾਉਣ ਵਾਲੇ ਤੋਂ ਮੰਗਿਆ ਜਵਾਬ

https://www.youtube.com/watch?v=4Osfcxk_MpY

ਰੋਮਾਂਟਿਕ ਗੀਤ ਹੋਣ ਜਾਂ ਫਿਰ ਉਦਾਸ ਸਭ ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਮਿਲਿਆ ਹੈ । ਪੀਟੀਸੀ ਪੰਜਾਬੀ ਦੇ ਇੱਕ ਸ਼ੋਅ 'ਚ ਵੀ ਉਨ੍ਹਾਂ ਨੇ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਕਈ ਗੱਲਾਂ ਸਾਂਝੀਆਂ ਕੀਤੀਆਂ ।

ਹੋਰ ਵੇਖੋ:ਹਰੀ ਸਿੰਘ ਨਲਵਾ ਦੀ ਬਹਾਦਰੀ ਤੋਂ ਗੋਰੇ ਵੀ ਹਨ ਪ੍ਰਭਾਵਿਤ,ਨਲੂਆਂ ਦੀਆਂ ਨਿਸ਼ਾਨੀਆਂ ਕਰੋੜਾਂ ‘ਚ ਨੀਲਾਮ

https://www.facebook.com/Rpdchannel/videos/425432761339792?sfns=copylinkios

ਗਾਇਕ ਮਲਕੀਤ ਸਿੰਘ ਦੇ ਨਾਲ ਹੀ ਉਹ ਪੜ੍ਹਦੇ ਸਨ ਅਤੇ ਉਨ੍ਹਾਂ ਦਾ ਜੋ ਪਹਿਲਾ ਗੀਤ ਆਇਆ ਸੀ ਉਹ ਉੱਨੀ ਸੌ ਬਾਨਵੇਂ 'ਚ ਆਇਆ ਸੀ ।

ਹੋਰ ਵੇਖੋ:ਇਸ ਤਰ੍ਹਾਂ ਸੁਰਿੰਦਰ ਫਰਿਸ਼ਤਾ ਬਣਿਆ ਘੁੱਲੇ ਸ਼ਾਹ, ਇਸ ਸਖਸ਼ ਤੋਂ ਅਦਾਕਾਰੀ ਦੇ ਸਿੱਖੇ ਸਨ ਗੁਰ

https://www.youtube.com/watch?v=bb_5Ra9GFbc

ਜਿਸ ਨੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਦਿਵਾਈ । ਉਹ ਗੀਤ ਸੀ ਪਵਾੜੇ ਸੋਹਣਿਆਂ ਦੀ ਵੰਗ ਦੇ । ਇਸੇ ਗੀਤ ਦੀ ਬਦੌਲਤ ਹੀ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ ।

Related Post