ਪੰਜਾਬੀ ਦੀ ਮਸ਼ਹੂਰ ਅਖਾਣ ਜੋ ਸੁੱਖ ਛੱਜੂ ਦੇ ਚੁਬਾਰੇ ਬਲਖ ਨਾ ਬੁਖਾਰੇ ਕਿਵੇਂ ਹੋਈ ਸੀ ਸ਼ੁਰੂ,ਜਾਣੋ ਇਤਿਹਾਸ,ਵੇਖੋ ਵੀਡੀਓ 

By  Shaminder March 6th 2019 10:23 AM

ਘਰ ਸਿਰਫ਼ ਇੱਟਾਂ ਵੱਟਿਆਂ ਦਾ ਬਣੀ ਇੱਕ ਇਮਾਰਤ ਹੀ ਨਹੀਂ ਹੁੰਦੀ,ਬਲਕਿ ਇੱਕ ਅਜਿਹੀ ਸਕੂਨ ਦੇਣ ਵਾਲੀ ਜਗ੍ਹਾ ਹੁੰਦੀ ਹੈ ਜਿੱਥੇ ਕਿਸੇ ਇਨਸਾਨ ਦੇ ਚਾਅ ਅਤੇ ਸੱਧਰਾਂ ਪਲਦੀਆਂ ਨੇ ।ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ਼ ਨਾ ਬੁਖ਼ਾਰੇ । ਭਾਵ ਕਿ ਇਨਸਾਨ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਏ ਪਰ ਆਖਿਰ 'ਚ ਅਸਲੀ ਸੁੱਖ ਆਪਣੇ ਘਰ 'ਚ ਆ ਕੇ ਹੀ ਮਿਲਦਾ ਹੈ ।

ਹੋਰ ਵੇਖੋ :ਸੁਖਸ਼ਿੰਦਰ ਸ਼ਿੰਦਾ ਨਾਲ ਬਹੁਤ ਜਲਦ ਕੁਝ ਨਵਾਂ ਲੈ ਕੇ ਆਏਗੀ ਜੈਸਮੀਨ ਸੈਂਡਲਾਸ,ਵੇਖੋ ਵੀਡੀਓ

chajju da chubara के लिए इमेज परिणाम

ਜੋ ਸੁੱਖ ਛੱਜੂ ਦੇ ਚੁਬਾਰੇ ਇਸ ਕਹਾਵਤ 'ਚ ਵਰਤਿਆ ਗਿਆ ਛੱਜੂ ਦਾ ਚੁਬਾਰਾ ਪਾਕਿਸਤਾਨ ਦੇ ਅਨਾਰ ਕਲੀ ਬਜ਼ਾਰ 'ਚ ਮੌਜੂਦ ਹੈ ।ਬਲਖ ਬੁਖਾਰਾ ਅਫ਼ਗਾਨਿਸਤਾਨ ਦੇ ਬਹੁਤ ਹੀ ਖ਼ੂਬਸੂਰਤ ਸ਼ਹਿਰ ਸਨ। ਇਹ ਇਮਾਰਤ ਪਿਕਸਤਾਨ 'ਚ ਅੱਜ ਵੀ ਮੌਜੂਦ ਹੈ । ਇਸ ਇਮਾਰਤ ਦਾ ਨਿਰਮਾਣ ਛੱਜੂ ਭਾਟੀਆ ਨੇ ਜਹਾਂਗੀਰ ਦੇ ਸਮੇਂ ਕਰਵਾਇਆ ਸੀ ਜੋ ਕਿ ਲਹੌਰ ਦੇ ਬਹੁਤ ਵੱਡੇ ਸੋਨੇ ਦੇ ਵਪਾਰੀ ਸਨ ।

ਹੋਰ ਵੇਖੋ:ਗਾਇਕ ਕਮਲ ਖ਼ਾਨ ਅਤੇ ਸਚਿਨ ਅਹੁਜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ

https://www.youtube.com/watch?v=pILG3r7t0rE

ਉਨ੍ਹਾਂ ਦੀ ਮੌਤ ੧੬੪੦ ਤੋਂ ਬਾਅਦ ਇਸ ਥਾਂ 'ਤੇ ਉਨ੍ਹਾਂ ਦੀ ਯਾਦਗਾਰ ਬਣਾਈ ਗਈ । ਭੰਗੀ ਮਿਸਲ ਦਾ ਕਬਜ਼ਾ ਹੋਣ ਤੋਂ ਬਾਅਦ ਇਸ ਦਾ ਨਾਂਅ ਛੱਜੂ ਦਾ ਚੁਬਾਰਾ ਪੈ ਗਿਆ ਸੀ । ਇਸ ਜਗ੍ਹਾ 'ਤੇ ਹੀ ਛੱਜੂ ਦਾ ਅੰਤਮ ਸਸਕਾਰ ਕੀਤਾ ਗਿਆ ਸੀ ।ਇਹ ਇਮਾਰਤ ਲਹੌਰ ਦੀ ਸ਼ਾਨ ਬਣ ਚੁੱਕੀ ਹੈ,ਪਰ ਅਫਸੋਸ ਦੀ ਗੱਲ ਇਹ ਗੱਲ ਹੈ ਕਿ ਸਾਡੇ ਪੰਜਾਬ ਦੀ ਮਸ਼ਹੂਰ ਅਖਾਣ ਦੀ ਪਹਿਚਾਣ ਗੁਆਚਦੀ ਜਾ ਰਹੀ ਹੈ ।ਜ਼ਰੂਰਤ ਹੈ ਅੱਜ ਪੰਜਾਬ ਦੀ ਇਸ ਅਨਮੋਲ ਵਿਰਾਸਤ ਨੂੰ ਬਚਾਉਣ ਦੀ ।

chajju da chubara के लिए इमेज परिणाम

Related Post