Advertisment

 ਗਾਇਕ ਕਮਲ ਖ਼ਾਨ ਅਤੇ ਸਚਿਨ ਅਹੁਜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ ਹੋਏ ਨਤਮਸਤਕ

author-image
By Shaminder
New Update
 ਗਾਇਕ ਕਮਲ ਖ਼ਾਨ ਅਤੇ ਸਚਿਨ ਅਹੁਜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ ਹੋਏ ਨਤਮਸਤਕ
Advertisment
ਗਾਇਕ ਕਮਲ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਕਮਲ ਖਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਲਈ ਪਹੁੰਚੇ ਹੋਏ ਨੇ । ਉਨ੍ਹਾਂ ਦੇ ਨਾਲ ਸਚਿਨ ਆਹੁਜਾ ਵੀ ਨਜ਼ਰ ਆ ਰਹੇ ਨੇ । ਕਮਲ ਖ਼ਾਨ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੀ ਗਾਇਕੀ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹੋਰ ਵੇਖੋ :
Advertisment
ਕਲੇਰ ਕੰਠ ਨੇ ਦੁਬਈ ਦੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ ਤਸਵੀਰਾਂ ਕੀਤੀਆਂ ਸਾਂਝੀਆਂ kamal khan kamal khan ਕਮਲ ਖਾਨ ਦਾ ਜਨਮ ਪਟਿਆਲਾ ਜ਼ਿਲੇ ਦੇ ਨਜ਼ਦੀਕ ਪਿੰਡ ਰੀਠਖੇੜੀ ‘ਚ 25 ਅਪ੍ਰੈਲ 1989 ‘ਚ ਹੋਇਆ ।ਉਨਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਪੰਜਾਬ ‘ਚ ਰਹਿ ਕੇ ਹੀ ਇੱਕ ਫੈਕਟਰੀ ‘ਚ ਕੰਮ ਕਰ ਕੇ ਘਰ ਦੇ ਕੰਮ ‘ਚ ਉਨ੍ਹਾਂ ਦਾ ਹੱਥ ਵਟਾਉਣ । ਪਰ ਕਮਲ ਖਾਨ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੇ ਸਨ। ਉਹ ਮਿਊਜ਼ਿਕ ਇੰਡਸਟਰੀ ‘ਚ ਜਾ ਕੇ ਨਾਮ ਕਮਾਉਣਾ ਚਾਹੁੰਦੇ ਸਨ । ਉਨਾਂ ਨੇ ਕਈ ਥਾਵਾਂ ‘ਤੇ ਆਪਣੀ ਪਰਫਾਰਮੈਂਸ ਦਿੱਤੀ । ਪਰ ਉਨਾਂ ਨੂੰ ਇੱਕ ਬਿਹਤਰੀਨ ਮੌਕੇ ਦੀ ਭਾਲ ਸੀ ‘ਤੇ ਇਹ ਮੌਕਾ ਉਨਾਂ ਨੂੰ ਮਿਲਿਆ ੨੦੧੦ ‘ਚ । ਜਦੋਂ ਉਨਾਂ ਨੂੰ ਸਾਰੇਗਾਮਾਪਾ ‘ਚ ਗਾਉਣ ਦਾ ਮੌਕਾ ਮਿਲਿਆ ।
kamal khan

ਉਨਾਂ ਦੇ ਪਿਤਾ ਸਿਹਤ ਵਿਭਾਗ ‘ਚ ਕਰਮਚਾਰੀ ਹਨ। ਕਮਲ ਖਾਨ ਦਾ ਰੁਝਾਨ ਪੰਜ ਸਾਲ ਦੀ ਉਮਰ ਤੋਂ ਹੀ ਸੰਗੀਤ ਵੱਲ ਸੀ ‘ਤੇ ਉਨਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਆਪਣੇ ਚਾਚੇ ਸ਼ੌਕਤ ਅਲੀ ਦੀਵਾਨਾ ਤੋਂ ਲਈ । ਉਸ ਤੋਂ ਬਾਅਦ ਉਨਾਂ ਨੇ  ਸੰਗੀਤਕ ਮੁਕਾਬਲਿਆਂ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ।ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਅਤੇ ਉਨ੍ਹਾਂ ਨੇ ਜ਼ਿੰਦਗੀ 'ਚ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।

 
Advertisment

Stay updated with the latest news headlines.

Follow us:
Advertisment
Advertisment
Latest Stories
Advertisment