ਦਲਜੀਤ ਕੌਰ ਨੇ ਨਿਖਿਲ ਪਟੇਲ ਦੇ ਖਿਲਾਫ ਹਾਸਲ ਕੀਤਾ ਸਟੇਅ ਆਰਡਰ, ਹੁਣ ਨਿਖਿਲ ਪਟੇਲ ਨਹੀਂ ਕੱਢ ਸਕਦੇ ਦਲਜੀਤ ਦਾ ਸਮਾਨ
ਅਦਾਕਾਰਾ ਦਲਜੀਤ ਕੌਰ ਆਪਣੇ ਪਤੀ ਤੋਂ ਵੱਖ ਹੋ ਚੁੱਕੀ ਹੈ। ਕੁਝ ਸਮਾਂ ਪਹਿਲਾਂ ਦਲਜੀਤ ਕੌਰ ਦੇ ਪਤੀ ਨਿਖਿਲ ਪਟੇਲ ਨੇ ਅਦਾਕਾਰਾ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਆਪਣਾ ਸਮਾਨ ਚੁੱਕ ਕੇ ਲੈ ਜਾਵੇ ਨਹੀਂ ਤਾਂ ਉਹ ਉਸ ਦਾ ਸਮਾਨ ਘਰੋਂ ਬਾਹਰ ਕੱਢ ਦੇਣਗੇ । ਪਰ ਹੁਣ ਨਿਖਿਲ ਪਟੇਲ ਅਜਿਹਾ ਕੁਝ ਵੀ ਨਹੀਂ ਕਰ ਪਾਉਣਗੇ ।
ਦਲਜੀਤ ਕੌਰ ਨੇ ਨਿਖਿਲ ਪਟੇਲ ਦੇ ਖਿਲਾਫ ਹਾਸਲ ਕੀਤਾ ਸਟੇਅ ਆਰਡਰ, ਹੁਣ ਨਿਖਿਲ ਪਟੇਲ ਨਹੀਂ ਕੱਢ ਸਕਦੇ ਦਲਜੀਤ ਦਾ ਸਮਾਨ
ਅਦਾਕਾਰਾ ਦਲਜੀਤ ਕੌਰ (Dalljiet Kaur) ਆਪਣੇ ਪਤੀ ਤੋਂ ਵੱਖ ਹੋ ਚੁੱਕੀ ਹੈ। ਕੁਝ ਸਮਾਂ ਪਹਿਲਾਂ ਦਲਜੀਤ ਕੌਰ ਦੇ ਪਤੀ ਨਿਖਿਲ ਪਟੇਲ ਨੇ ਅਦਾਕਾਰਾ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਆਪਣਾ ਸਮਾਨ ਚੁੱਕ ਕੇ ਲੈ ਜਾਵੇ ਨਹੀਂ ਤਾਂ ਉਹ ਉਸ ਦਾ ਸਮਾਨ ਘਰੋਂ ਬਾਹਰ ਕੱਢ ਦੇਣਗੇ । ਪਰ ਹੁਣ ਨਿਖਿਲ ਪਟੇਲ ਅਜਿਹਾ ਕੁਝ ਵੀ ਨਹੀਂ ਕਰ ਪਾਉਣਗੇ । ਮੀਡੀਆ ਰਿਪੋਰਟਸ ਮੁਤਾਬਕ ਅਦਾਲਤ ਨੇ ਨਿਖਿਲ ਨੂੰ ਦਲਜੀਤ ਤੇ ਉਨ੍ਹਾਂ ਦੇ ਬੇਟੇ ਨੂੰ ਬੇਦਖਲ ਕਰਨ ਤੋਂ ਰੋਕ ਦਿੱਤਾ ਹੈ ਅਤੇ ਕੀਨੀਆ ‘ਚ ਉਨ੍ਹਾਂ ਦੇ ਘਰੋਂ ਦਲਜੀਤ ਦਾ ਸਮਾਨ ਬਾਹਰ ਸੁੱਟਣ ਦੇ ਖਿਲਾਫ ਚਿਤਾਵਨੀ ਜਾਰੀ ਕਰ ਦਿੱਤੀ ਹੈ। ਕੋਰਟ ਨੇ ਨਵਾਂ ਸਟੇਅ ਆਰਡਰ ਜਾਰੀ ਕੀਤਾ ਹੈ। ਜੋ ਨਿਖਿਲ ਨੂੰ ਦਲਜੀਤ ਦਾ ਸਮਾਨ ਉਨ੍ਹਾਂ ਦੇ ਘਰ ਤੋਂ ਬੇਦਖਲ ਕਰਨ ਦੇ ਲਈ ਕੋਈ ਵੀ ਕਦਮ ਚੁੱਕਣ ਤੋਂ ਰੋਕੇਗਾ।
ਹੋਰ ਪੜ੍ਹੋ : ਕੈਂਸਰ ਦਾ ਇਲਾਜ ਕਰਵਾ ਰਹੀ ਹਿਨਾ ਖ਼ਾਨ ਨੇ ਜੁੰਮੇ ਦੀ ਨਮਾਜ਼ ਅਦਾ ਕੀਤੀ, ਕਿਹਾ ‘ਮੇਰੀਆਂ ਲੱਤਾਂ ਸੁੰਨ ਹੋ ਰਹੀਆਂ ਹਨ’
2023 ‘ਚ ਦਲਜੀਤ ਕੌਰ ਨੇ ਕਰਵਾਇਆ ਸੀ ਵਿਆਹ
ਅਦਾਕਾਰਾ ਦਲਜੀਤ ਕੌਰ ਨੇ 2023 ‘ਚ ਨਿਖਿਲ ਪਟੇਲ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਕੁਝ ਦਿਨ ਤੱਕ ਤਾਂ ਸਭ ਕੁਝ ਠੀਕ ਰਿਹਾ ਪਰ ਕੁਝ ਮਹੀਨੇ ਬਾਅਦ ਹੀ ਦੋਵਾਂ ਦਰਮਿਆਨ ਝਗੜੇ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਪਈਆਂ ਅਤੇ ਆਖਿਰਕਾਰ ਦੋਵਾਂ ਦਰਮਿਆਨ ਰਿਸ਼ਤੇ ‘ਚ ਆਈ ਇਸ ਖਟਾਸ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ।ਦੱਬੀ ਜ਼ੁਬਾਨ ‘ਚ ਸਭ ਕੋਈ ਇਸ ਰਿਸ਼ਤੇ ਨੂੰ ਲੈ ਕੇ ਗੱਲਾਂ ਕਰ ਰਿਹਾ ਸੀ ।
_089ebb25f1d963b148b395c099edfc2f_1280X720.webp)
ਪਰ ਇਨ੍ਹਾਂ ਖਬਰਾਂ ਤੇ ਉਦੋਂ ਮੁਹਰ ਲੱਗ ਗਈ ਜਦੋਂ ਦਲਜੀਤ ਕੌਰ ਬੇਟੇ ਦੇ ਨਾਲ ਭਾਰਤ ਪਰਤ ਆਈ ਸੀ। ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਦੋਵਾਂ ਨੇ ਇੱਕ ਦੂਜੇ ‘ਤੇ ਇਲਜ਼ਾਮ ਲਗਾਏ ਅਤੇ ਨਿਖਿਲ ਪਟੇਲ ‘ਤੇ ਦਲਜੀਤ ਨੇ ਹੋਰਨਾਂ ਔਰਤਾਂ ਦੇ ਨਾਲ ਸਬੰਧ ਹੋਣ ਦੀ ਗੱਲ ਆਖੀ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
