ਦਲਜੀਤ ਕੌਰ ਨੂੰ ਨਿਖਿਲ ਪਟੇਲ ਦੇ ਖਿਲਾਫ ਮਿਲਿਆ ਸਟੇ-ਆਰਡਰ, ਅਦਾਕਾਰਾ ਤੇ ਉਸ ਦੇ ਪੁੱਤ ਨੁੰ ਬੇਦਖਲ ਕਰਨ ‘ਤੇ ਲੱਗੀ ਰੋਕ

ਦਲਜੀਤ ਕੌਰ ਨੇ ਪਤੀ ‘ਤੇ ਕਿਸੇ ਹੋਰ ਔਰਤ ਦੇ ਨਾਲ ਅਫੇਅਰ ਦੇ ਇਲਜ਼ਾਮ ਲਗਾਏ ਸਨ । ਨਿਖਿਲ ਨੇ ਇਸ ਵਿਆਹ ਨੂੰ ਕੋਈ ਮਹੱਤਵ ਨਹੀਂ ਦਿੱਤਾ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਵਿਆਹ ਕਾਨੂੰਨੀ ਨਹੀਂ ਸੀ ।

Reported by: PTC Punjabi Desk | Edited by: Shaminder  |  June 15th 2024 04:00 PM |  Updated: June 15th 2024 04:00 PM

ਦਲਜੀਤ ਕੌਰ ਨੂੰ ਨਿਖਿਲ ਪਟੇਲ ਦੇ ਖਿਲਾਫ ਮਿਲਿਆ ਸਟੇ-ਆਰਡਰ, ਅਦਾਕਾਰਾ ਤੇ ਉਸ ਦੇ ਪੁੱਤ ਨੁੰ ਬੇਦਖਲ ਕਰਨ ‘ਤੇ ਲੱਗੀ ਰੋਕ

  ਅਦਾਕਾਰਾ ਦਲਜੀਤ ਕੌਰ (Dalljiet kaur)ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਪ੍ਰੇਸ਼ਾਨ ਚੱਲ ਰਹੀ ਹੈ। ਕਿਉਂਕਿ ਉਹ ਆਪਣੇ ਪਤੀ ਨਾਲੋਂ ਵੱਖ ਹੋ ਗਈ ਹੈ। ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਦੋਵਾਂ ‘ਚ ਅਣਬਣ ਸ਼ੁਰੂ ਹੋ ਗਈ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦੇ ਬਾਰੇ ਖ਼ਬਰਾਂ ਆਉਣ ਲੱਗੀਆਂ ਕਿ ਦਲਜੀਤ ਕੌਰ ਪਤੀ ਤੋਂ ਵੱਖ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਦਲਜੀਤ ਨੇ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ । ੨੦੨੩ ‘ਚ ਅਦਾਕਾਰਾ ਪਤੀ ਦੇ ਨਾਲ ਵਿਆਹ ਤੋਂ ਕੀਨੀਆ ਸ਼ਿਫਟ ਹੋ ਗਈ ਸੀ। ਹਾਲਾਂਕਿ ਜਨਵਰੀ ੨੦੨੪ ‘ਚ ਉਹ ਭਾਰਤ ਪਰਤ ਆਈ ਸੀ ।

ਹੋਰ ਪੜ੍ਹੋ  : ਧੀ ਵਾਮਿਕਾ ਦੇ ਨਾਲ ਆਈਸ ਕਰੀਮ ਡੇਟ ‘ਤੇ ਨਿਕਲੀ ਅਨੁਸ਼ਕਾ ਸ਼ਰਮਾ, ਵੀਡੀਓ ਹੋ ਰਿਹਾ ਵਾਇਰਲ

ਜਿਸ ਤੋਂ ਬਾਦ ਦੋਵਾਂ ਦਰਮਿਆਨ ਤਲਾਕ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਸਨ। ਦਲਜੀਤ ਕੌਰ ਨੇ ਪਤੀ ‘ਤੇ ਕਿਸੇ ਹੋਰ ਔਰਤ ਦੇ ਨਾਲ ਅਫੇਅਰ ਦੇ ਇਲਜ਼ਾਮ ਲਗਾਏ ਸਨ । ਨਿਖਿਲ ਨੇ ਇਸ ਵਿਆਹ ਨੂੰ ਕੋਈ ਮਹੱਤਵ ਨਹੀਂ ਦਿੱਤਾ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਵਿਆਹ ਕਾਨੂੰਨੀ ਨਹੀਂ ਸੀ ।

ਇਸ ਦਾ ਸਿਰਫ਼ ਸੱਭਿਆਚਾਰਕ ਮਹੱਤਵ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਕੀਨੀਆ ਦੀ ਅਦਾਲਤ ‘ਚ ਨਿਖਿਲ ਖਿਲਾਫ ਮਾਮਲਾ ਦਰਜ ਕਰਬਾਇਆ ਹੈ ਅਤੇ ਕੋਰਟ ਨੇ ਸਟੇ ਦਾ ਹੁਕਮ ਜਾਰੀ ਕਰ ਦਿੱਤਾ ਹੈ। ਹਾਲ ਹੀ ‘ਚ ਮੀਡੀਆ ਰਿਪੋਟ ‘ਚ ਦੱਸਿਆ ਗਿਆ ਹੈ ਕਿ ਕਿਵੇਂ ਉਨ੍ਹਾਂ ਨੂੰ ਕੀਨੀਆ ਦੀ ਇੱਕ ਅਦਾਲਤ ਦੇ ਵੱਲੋਂ ਕਾਨੂੰਨੀ ਨੋਟਿਸ ਮਿਲਿਆ ਸੀ ਅਤੇ ਸਟੇ ਆਰਡਰ ਨਿਖਿਲ ਨੂੰ ਆਂਪਣੀ ਪਤਨੀ ਦਲਜੀਤ ਕੌਰ ਅਤੇ ਉਨ੍ਹਾਂ ਦੇ ਬੇਟੇ ਨੂੰ ਬੇਦਖਲ ਕਰਨ ਤੋਂ ਰੋਕਦਾ ਹੈ।

 

 

  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network