ਕਦੇ ਸੁਣਿਆ ਹੈ ਕੰਜਰੀ ਵਾਲਾ ਪੁਲ ,ਕਿਸ ਸਿੱਖ ਮਹਾਰਾਜੇ ਨੇ ਕਰਵਾਇਆ ਸੀ ਨਿਰਮਾਣ,ਜਾਣੋ ਪੂਰਾ ਇਤਿਹਾਸ,ਵੇਖੋ ਵੀਡਿਓ 

By  Shaminder February 4th 2019 12:15 PM

ਕਦੇ ਪੁਲ ਕੰਜਰੀ ਬਾਰੇ ਸੁਣਿਆ ਹੈ । ਨਹੀਂ! ਤਾਂ ਅੱਜ ਅਸੀਂ ਤੁਹਾਨੂੰ ਇਸ ਪੁਲ ਬਾਰੇ ਦੱਸਣ ਜਾ ਰਹੇ ਹਾਂ । ਇਹ ਪੁਲ ਅੰਮ੍ਰਿਤਸਰ ਤੋਂ ਪੈਂਤੀ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ । ਇਸ ਪੁਲ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ ਸੀ । ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਇੱਕ ਨੱਚਣ ਵਾਲੀ ਹੁੰਦੀ ਸੀ ,ਜੋ ਦਰਬਾਰ 'ਚ ਲੋਕਾਂ ਦਾ ਮਨੋਰੰਜਨ ਕਰਦੀ ਸੀ । ਉਸ ਦਾ ਨਾਂਅ ਮੌਰਾਂ ਸੀ ,ਕਹਿੰਦੇ ਨੇ ਕਿ ਇੱਕ ਵਾਰ ਦਰਬਾਰ 'ਚ ਆਉਂਦੇ ਸਮੇਂ ਉਸ ਦੀ ਇੱਕ ਜੁੱਤੀ ਨਹਿਰ ਨੂੰ ਪਾਰ ਕਰਦੇ ਸਮੇਂ ਨਹਿਰ 'ਚ ਡਿੱਗ ਪਿਆ ।ਜਿਸ ਦੀ ਸ਼ਿਕਾਇਤ ਉਸ ਨੇ ਮਹਾਰਾਜਾ ਰਣਜੀਤ ਸਿੰਘ ਕੋਲ ਕੀਤੀ ।

ਹੋਰ ਵੇਖੋ :ਗੈਰੀ ਸੰਧੂ ਨੂੰ ਵੀ ਬੱਬੂ ਮਾਨ ਦਾ ਗਾਣਾ “ਪਿੰਡ ਪਹਿਰਾ ਲਗਦਾ” ਹੈ ਪਸੰਦ, ਗੈਰੀ ਨੇ ਗਾਇਆ ਆਪਣੇ ਅੰਦਾਜ਼ ‘ਚ, ਦੇਖੋ ਵੀਡਿਓ

संबंधित इमेज

 

ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਪੁਲ ਦੇ ਨਾਲ ਨਾਲ ਪਿੰਡ 'ਚ ਇੱਕ ਗੁਰਦੁਆਰਾ ਸਾਹਿਬ ਅਤੇ ਇੱਕ ਮਸਜਿਦ ਦਾ ਵੀ ਨਿਰਮਾਣ ਕਰਵਾਇਆ ਸੀ ।ਇਸ ਤੋਂ ਇਲਾਵਾ ਇਸ ਪੁਲ ਦਾ ਨਿਰਮਾਣ ਇੱਕ ਹੋਰ ਕਿੱਸਾ ਵੀ ਜਿਸ ਨੂੰ ਬਾਬਾ ਬੁੱਲ੍ਹੇ ਸ਼ਾਹ ਦੇ ਮੁਰਸ਼ਦ ਸ਼ਾਹ ਇਨਾਇਤ ਨਾਲ ਵੀ ਜੋੜਿਆ ਜਾਂਦਾ ਹੈ ਜੋ ਇਸ ਤਰ੍ਹਾ ਹੈ । ਬਾਬਾ ਬੁੱਲ੍ਹੇ ਸ਼ਾਹ ਜੀ ਦਾ ਆਪਣੇ ਮੁਰਸ਼ਦ ਨਾਲ ਕਿੰਨਾ ਪਿਆਰ ਸੀ ।

ਹੋਰ ਵੇਖੋ:ਵੈਲੇਨਟਾਈਨ-ਡੇ ਨੂੰ ਦੇਖਦੇ ਹੋਏ ਜੈਸਮੀਨ ਤੇ ਗੈਰੀ ਹੋਏ ਇੱਕਠੇ, ਮੈਕਲੋਡਗੰਜ ‘ਚ ਖਾ ਰਹੇ ਹਨ ਮੋਮੋਜ਼, ਵੀਡਿਓ ਹੋਇਆ ਵਾਇਰਲ

pul kanjari history के लिए इमेज परिणाम

 

ਇਹ ਉਨ੍ਹਾਂ ਦੀਆਂ ਕਾਫੀਆਂ ਤੋਂ ਪੜ੍ਹ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਉਨ੍ਹਾਂ ਨੇ ਆਪਣੇ ਮੁਰਸ਼ਦ ਨੂੰ ਮਨਾਉਣ ਲਈ ਪੈਰਾਂ 'ਚ ਘੁੰਗਰੂ ਬੰਨ ਕੇ ਨੱਚਣਾ ਤੱਕ ਸ਼ੁਰੂ ਕਰ ਦਿੱਤਾ ਸੀ । ਆਪਣੇ ਮੁਰਸ਼ਦ ਦੇ ਵੈਰਾਗ 'ਚ ਕਈ ਸਾਲ ਉਨ੍ਹਾਂ ਨੇ ਇਕਲਾਪੇ 'ਚ ਕੱਟੇ ,ਪਰ ਮੁਰਸ਼ਦ ਵੀ ਆਪਣੇ ਮੁਰੀਦਾਂ ਦੀ ਪ੍ਰੀਖਿਆ ਵੱਖੋ ਵੱਖ ਤਰੀਕੇ ਨਾਲ ਲੈਂਦੇ ਨੇ । ਇਸੇ ਤਰ੍ਹਾਂ ਜਦੋਂ ਬਾਬਾ ਬੁੱਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਤਾਂ ਬਾਬਾ ਬੁੱਲ੍ਹੇ ਸ਼ਾਹ ਦਾ ਪੂਰਾ ਪਰਿਵਾਰ ਇੱਕਠਾ ਹੋਇਆ ਸੀ ।

ਹੋਰ ਵੇਖੋ:ਗਾਇਕ ਸੋਨੀ ਪਾਬਲਾ ਨੂੰ ਯਾਦ ਕਰਕੇ ਅੱਜ ਵੀ ਰੋਂਦੇ ਹਨ ਲੋਕ, ਦੇਖੋ ਉਸ ਆਖਰੀ ਅਖਾੜੇ ਦੀ ਵੀਡਿਓ ਜਿਸ ‘ਚ ਹੋਈ ਸੀ ਮੌਤ

संबंधित इमेज

ਸ਼ਾਹ ਇਨਾਇਤ ਜੋ ਕਿ ਉਨ੍ਹਾਂ ਦੇ ਗੁਰੁ ਸਨ ਉਨ੍ਹਾਂ ਨੇ ਜਵਾਬ ਦਿੱਤਾ ਕਿ ਬੁਲ੍ਹਿਆ ਤੂੰ ਮੇਰੀ ਝਾਲ ਨਹੀ ਝੱਲ ਸਕੇਗਾ ।ਪਰ ਬੁੱਲ੍ਹੇ ਸ਼ਾਹ ਜੀ ਨਹੀਂ ਮੰਨੇ ,ਆਖਿਰਕਾਰ ਸ਼ਾਹ ਇਨਾਇਤ ਜੀ ਬੁੱਲ੍ਹੇ ਸ਼ਾਹ ਦੇ ਸੱਦੇ 'ਤੇ ਘਰ ਪਹੁੰਚੇ । ਬੁੱਲ੍ਹੇ ਸ਼ਾਹ ਜਿਨ੍ਹਾਂ ਦਾ ਸਾਰਾ ਖਾਨਦਾਨ ਬੁੱਲ੍ਹੇ ਸ਼ਾਹ ਦੇ ਗੁਰੁ ਨੂੰ ਮਿਲਣ ਲਈ ਇੱਕਠਾ ਹੋਇਆ ਸੀ । ਵੇਖਦੇ ਹਨ ਕਿ ਸ਼ਾਹ ਇਨਾਇਤ ਜੋ ਕਿ ਘੋੜੇ ਸਵਾਰ ਨੇ ਅਤੇ ਉਨ੍ਹਾਂ ਦੇ ਹੱਥ 'ਚ ਸ਼ਰਾਬ ਦੀ ਬੋਤਲ ਹੈ ਅਤੇ ਉਨ੍ਹਾਂ ਨੇ ਅੱਗੇ ਇੱਕ ਕੰਜਰੀ ਨੂੰ ਬਿਠਾਇਆ ਹੋਇਆ ਹੈ ।

ਹੋਰ ਵੇਖੋ:ਬੱਬੂ ਮਾਨ ਵੱਲੋਂ ਕੱਪੜਿਆਂ ਦੇ ਸ਼ੋਅ ਰੂਮ ਖੋਲਣ ਪਿੱਛੇ ਇਹ ਹੈ ਵੱਡੀ ਵਜ੍ਹਾ,ਵੇਖੋ ਵੀਡਿਓ

pul kanjari history के लिए इमेज परिणाम

 

ਸਾਰੇ ਰਿਸ਼ਤੇਦਾਰ ਬੁੱਲ੍ਹੇ ਸ਼ਾਹ ਨੂੰ ਕਹਿਣ ਲੱਗ ਪੈਂਦੇ ਨੇ ਕਿ ਇਹ ਹੈ ਤੇਰਾ ਮੁਰਸ਼ਦ ਤਾਂ ਬੁੱਲ੍ਹੇ ਸ਼ਾਹ ਨੀਵੀਂ ਪਾਈ ਖੜੇ ਰਹਿੰਦੇ ਨੇ।ਜਦੋਂ ਸ਼ਾਹ ਇਨਾਇਤ ਪਹੁੰਚ ਕੇ ਬੁੱਲ੍ਹੇ ਸ਼ਾਹ ਨੂੰ ਕਹਿੰਦੇ ਹਨ ਕਿ ਬੁੱਲ੍ਹਿਆ ਸਿਰ ਉਤਾਹ ਤਾਂ ਚੁੱਕ । ਪਰ ਬੁੱਲ੍ਹੇ ਸ਼ਾਹ ਸਿਰ ਨਹੀਂ ਚੁੱਕਦੇ । ਜਿਸ ਤੋਂ ਬਾਅਦ ਸ਼ਾਹ ਇਨਾਇਤ ਉੱਥੋਂ ਚਲੇ ਜਾਂਦੇ ਨੇ ।

ਹੋਰ ਵੇਖੋ:ਪ੍ਰਧਾਨ ਮੰਤਰੀ ਮੋਦੀ ਨੂੰ ਦੇਖ ਕੇ ਮੁਟਿਆਰ ਨੇ ਗਾਇਆ ਗਾਣਾ, ਦੇਖੋ ਵਾਇਰਲ ਵੀਡਿਓ

https://www.youtube.com/watch?v=0htRq4VvRRk

ਇਸ ਤੋਂ ਬਾਅਦ ਅਗਲੀ ਸਵੇਰ ਬੁੱਲ੍ਹੇ ਸ਼ਾਹ ਉਸ ਔਰਤ ਬਾਰੇ ਪੁੱਛਗਿੱਛ ਕਰਦਾ ਹੈ । ਪੁੱਛਗਿੱਛ ਕਰਨ 'ਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਔਰਤ ਤਾਂ ਸ਼ਾਹ ਇਨਾਇਤ ਦੀ ਸੇਵਕ ਸੀ ਤਾਂ ਬੁੱਲ੍ਹੇ ਸ਼ਾਹ ਨੂੰ ਅਹਿਸਾਸ ਹੁੰਦਾ ਹੈ ਕਿ ਮੇਰਾ ਗੁਰੁ ਤਾਂ ਮੇਰਾ ਇਮਤਿਹਾਨ ਹੀ ਲੈ ਰਿਹਾ ਸੀ । ਕਿਹਾ ਜਾਂਦਾ ਹੈ ਕਿ ਜਦੋਂ ਉਹ ਕੰਜਰੀ ਸ਼ਾਹ ਇਨਾਇਤ ਦੀ ਸ਼ਰਨ 'ਚ ਆਈ ਤਾਂ ਉਸ ਨੇ ਆਪਣਾ ਸਾਰਾ ਧੰਨ ਦੌਲਤ ਇੱਕ ਬੋਰੀ 'ਚ ਪਾ ਕੇ ਵਹਾਉਣ ਲਈ ਚਲੀ ਗਈ । ਜਿਸ ਤੋਂ ਬਾਅਦ ਸ਼ਾਹ ਇਨਾਇਤ ਨੇ ਉਸ ਨੂੰ ਸਮਝਾਇਆ ਕਿ ਇਸ ਪੈਸੇ ਨੂੰ ਲੋਕਾਂ ਦੀ ਭਲਾਈ 'ਚ ਖਰਚੇ । ਜਿਸ ਤੋਂ ਬਾਅਦ ਉਸ ਨੇ ਇਸ ਜਗ੍ਹਾ ਜੋ ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦੇ ਨਜ਼ਦੀਕ ਹੈ ਪੁਲ ਬਣਵਾਇਆ । ਜੋ ਅੱਜ ਵੀ ਉਸ ਦੇ ਨਾਂਅ 'ਤੇ ਪੁਲ ਕੰਜਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।

Related Post