ਪੰਜਾਬੀ ਗਾਇਕ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਇੱਕਠੇ ਮੈਕਲੋਡਗੰਜ ਵਿੱਚ ਛੁੱਟੀਆ ਮਨਾ ਰਹੇ ਹਨ । ਦੋਹਾਂ ਦੀਆਂ ਕੁਝ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇੱਕ ਵੀਡਿਓ ਵਿੱਚ ਜੈਸਮੀਨ ਨੂੰ ਗੈਰੀ ਮੋਮੋਜ਼ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ ।

Garry sandhu and Jasmine Sandlas
ਇੱਕ ਵੀਡਿਓ ਵਿੱਚ ਗੈਰੀ ਜੈਸਮੀਨ ਨੂੰ ਰਿੰਗ ਵੀ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ ਪਰ ਦੋਹਾਂ ਨੇ ਸਿੰਗਲ ਰਹਿਣ ਦਾ ਫੈਸਲਾ ਲਿਆ ਹੈ । ਗੈਰੀ ਇਸ ਵੀਡਿਓ ਵਿੱਚ ਕਹਿ ਰਹੇ ਹਨ ਕਿ ਜੈਸਮੀਨ ਦੀ ਸੋਚ ਵੱਖਰੀ ਹੈ ਜਿਸ ਕਰਕੇ ਉਹ ਦੋਵੇਂ ਇੱਕ ਨਹੀਂ ਹੋ ਸਕਦੇ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਵੈਲੇਨਟਾਈਨ-ਡੇ ਆਉਣ ਵਾਲਾ ਹੈ ਇਸ ਸਭ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਗੀਤ ਵੀ ਰਿਕਾਰਡ ਕਰਵਾਇਆ ਹੈ ਜਿਹੜਾ ਕਿ ਲਗਭਗ ਦੋਹਾਂ ਦੇ ਰਿਲੇਸ਼ਨਸ਼ਿਪ ‘ਤੇ ਢੁੱਕਦਾ ਹੈ ।