ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖਤਾਂ ਨੂੰ ਕਈ ਗਾਇਕਾਂ ਨੇ ਗਾਇਆ ਜਾਣੋ ਉਨ੍ਹਾਂ ਦੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਬਾਰੇ

By  Shaminder April 3rd 2019 05:20 PM

ਸਾਡੇ ਦੇਸ਼ 'ਚ ਬਹੁਤ ਹੀ ਮਹਾਨ ਕਵੀ ਹੋਏ ਪਰ ਅਜਿਹੇ ਕਵੀ ਬਹੁਤ ਹੀ ਘੱਟ ਹਨ ਜਿਨਾਂ ਨੂੰ ਸ਼ਾਇਦ ਹੀ ਏਨਾ ਪਿਆਰ ਮਿਲਿਆ ਹੋਵੇ ਜਿਨਾਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ । ਸ਼ਿਵ ਕੁਮਾਰ ਬਟਾਲਵੀ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਸਾਹਿਤ ਜਗਤ  'ਚ ਆਪਣੀ ਜਗਾ ਬਣਾਈ ।ਉਨਾਂ ਦੀ ਬਿਰਹਾ ਪ੍ਰਤੀ ਦੀਵਾਨਗੀ ਏਨੀ ਸੀ ਕਿ ਇਹ ਪੀੜਾਂ ਉਨਾਂ ਨੇ ਖੁਦ ਹੰਢਾਈਆਂ ਸਨ 'ਤੇ ਇਹ ਦਰਦ ਉਨਾਂ ਦੀਆਂ ਕਵਿਤਾਵਾਂ 'ਚ ਉਕੇਰੇ ਲਫਜ਼ਾਂ 'ਚੋਂ ਫੁਟ ਫੁਟ ਪੈਂਦਾ ਸੀ।ਉਨਾਂ ਨੇ ਆਪਣੀ ਕਵਿਤਾ 'ਚ ਆਪਣੇ ਮਨ ਵਿਚਲੇ ਦਰਦ ਨੂੰ ਕੁਝ ਇਸ ਤਰਾਂ ਬਿਆਨ ਕੀਤਾ ਹੈ।

ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ

ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ

ਇੱਕ ਹੋਰ ਕਵਿਤਾ 'ਚ ਉਨਾਂ ਨੇ ਇਸ ਦਰਦ ਨੂੰ ਕੁਝ ਇਸ ਤਰਾਂ ਬਿਆਨ ਕੀਤਾ ਹੈ।

ਜੋਬਨ ਰੁੱਤੇ ਜੋ ਵੀ ਮਰਦਾ ,ਫੁੱਲ ਬਣੇ ਜਾਂ ਤਾਰਾ

ਜੋਬਨ ਰੁੱਤੇ ਆਸ਼ਕ ਮਰਦਾ ,ਜਾਂ ਫਿਰ ਕਰਮਾਂ ਵਾਲਾ

ਹਮੇਸ਼ਾ ਹੀ ਆਪਣੀਆਂ ਕਵਿਤਾਵਾਂ 'ਚ ਪੀੜ 'ਤੇ ਦਰਦ ਦੀ ਗੱਲ ਕਰਨ ਵਾਲੇ ਬਟਾਲਵੀ ਦੀ ਅਸਲ ਜ਼ਿੰਦਗੀ 'ਚ ਪਤਾ ਨਹੀਂ ਕਿੰਨਾ ਕੁ ਦਰਦ ਸੀ ਕਿ ਇਸ ਦਰਦ ਨੂੰ ਉਨਾਂ ਨੇ ਆਪਣੀਆਂ ਕਵਿਤਾਵਾਂ 'ਚ ਬਿਆਨ ਕਰ ਦਿੱਤਾ । ਬਿਰਹਾ ਦੇ ਸੁਲਤਾਨ ਨੇ ਇਸ ਦਰਦ ਨੂੰ ਆਪਣੇ ਪਿੰਡੇ 'ਤੇ ਹੰਡਾਇਆ ਸੀ ਇਹੀ ਵਜਾ ਹੈ ਕਿ ਉਨਾਂ ਦੀਆਂ ਕਵਿਤਾਵਾਂ 'ਚ ਇਸ ਦਰਦ ਦੀ ਝਲਕ ਸਾਫ ਵੇਖਣ ਨੂੰ ਮਿਲਦੀ ਹੈ । ਇਹ ਦਰਦ ਸੀ ਉਨਾਂ ਦੀ ਮੁੱਹਬਤ ਦੇ ਵਿਛੜਨ ਦਾ । ਅੱਜ ਅਸੀਂ ਤੁਹਾਨੂੰ ਬਿਰਹਾ ਦੇ ਸੁਲਤਾਨ ਦੇ ਬਾਰੇ ਦੱਸਾਂਗੇ 'ਤੇ ਉੇਨਾਂ ਦੀ ਜ਼ਿੰਦਗੀ 'ਤੇ ਸਾਹਿਤਿਕ ਸਫਰ 'ਤੇ ਝਾਤ ਪਾਵਾਂਗੇ।

ਹੋਰ ਵੇਖੋ:ਪੰਜਾਬੀ ਗੀਤਾਂ ਦੇ ਨਾਲ-ਨਾਲ ਦਿਲਰਾਜ ਕੌਰ ਨੇ ਹਿੰਦੀ,ਗੁਜਰਾਤੀ,ਮਰਾਠੀ ਭਾਸ਼ਾਵਾਂ ‘ਚ ਵੀ ਗਾਏ ਹਨ ਗੀਤ

https://www.youtube.com/watch?v=-c7Kkpq7ick

ਬਿਰਹਾ ਦੇ ਇਸ ਸੁਲਤਾਨ ਦਾ ਜਨਮ ਪਾਕਿਸਤਾਨ 'ਚ ਇੱਕ ਬ੍ਰਾਹਮਣ ਘਰਾਣੇ 'ਚ ਬੜਾ ਪਿੰਡ ਲੋਹਟੀਆਂ ਤਹਿਸੀਲ ਸ਼ੱਕਰਗੜ ਜ਼ਿਲਾ ਸਿਆਲਕੋਟ ਪੱਛਮੀ ਪੰਜਾਬ ਪਾਕਿਸਤਾਨ 'ਚ ੨੩ ਜੁਲਾਈ ੧੯੩੬ 'ਚ ਹੋਇਆ ਸੀ । ਉਨਾਂ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਤਹਿਸੀਲਦਾਰ 'ਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਅਦ ਉਨਾਂ ਦਾ ਪਰਿਵਾਰ ਗੁਰਦਾਸਪੁਰ ਆ ਗਿਆ ।

ਹੋਰ ਵੇਖੋ:ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਗਗਨ ਕੋਕਰੀ ਕਰਦਾ ਹੈ ਸਮਾਜ ਸੇਵਾ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

https://www.youtube.com/watch?v=WWgmnG8hcmY

ਇੱਥੇ ਹੀ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਉਨਾਂ ਨੇ ਕਾਦੀਆਂ ਦੇ ਐਸ ਐਨ ਕਾਲਜ ਦੇ ਕਲਾ ਵਿਭਾਗ 'ਚ ਦਾਖਲਾ ਲਿਆ ਪਰ ਇੱਥੇ ਵੀ ਉਨਾਂ ਦਾ ਮਨ ਜਿਆਦਾ ਦਿਨ ਤੱਕ ਨਹੀਂ ਲੱਗਿਆ ਉਨਾਂ ਨੇ ਦੂਸਰੇ ਹੀ ਸਾਲ ਕਾਲਜ ਛੱਡ ਦਿੱਤਾ । ਉਸ ਤੋਂ ਬਾਅਦ ਉਹ ਹਿਮਾਚਲ ਪ੍ਰਦੇਸ਼ ਦੇ ਬੈਜਨਾਥ ਦੇ ਇੱਕ ਸਕੂਲ 'ਚ ਸਿਵਲ ਇੰਜੀਨਅਰਿੰਗ 'ਚ ਡਿਪਲੋਮਾ ਕਰਨ ਲਈ ਦਾਖਲ ਹੋਏ ਪਰ ਉਨਾਂ ਨੇ ਇਸ ਨੂੰ ਵੀ ਵਿਚਾਲੇ ਹੀ ਛੱਡ ਦਿੱਤਾ। ਇਸ ਤੋਂ ਬਾਅਦ ਉਨਾਂ ਨੇ ਸਰਕਾਰੀ ਰਿਪੁਦਮਨ ਕਾਲਜ ਨਾਭਾ 'ਚ ਦਾਖਲਾ ਲਿਆ ,ਪਰ ਇੱਥੇ ਵੀ ਉਨਾਂ ਦਾ ਮਨ ਨਹੀਂ ਲੱਗਿਆ ।ਇਸੇ ਦੋਰਾਨ ਉਨਾਂ ਨੂੰ ਕਿਸੇ ਲੇਖਕ ਦੀ ਲੜਕੀ ਨਾਲ ਪਿਆਰ ਹੋ ਗਿਆ । ਪਰ ਜਾਤੀ ਦੇ ਬੰਧਨਾਂ ਨੇ ਇਸ ਰਿਸ਼ਤੇ ਨੂੰ ਇੱਕ ਨਹੀਂ ਹੋਣ ਦਿੱਤਾ ,ਪਿਆਰ ਤੋਂ ਅਲੱਗ ਹੋਣ ਦੀ ਇਹ ਟੀਸ ਉਨਾਂ ਦੀਆਂ ਕਵਿਤਾਵਾਂ 'ਚ ਵੀ ਵੇਖਣ ਨੂੰ ਮਿਲਦੀ ਹੈ। ਉਨਾਂ ਦੇ ਪਿਤਾ ਨੂੰ ਕਾਦੀਆਂ 'ਚ ਪਟਵਾਰੀ ਦੀ ਨੌਕਰੀ ਮਿਲ ਗਈ ।

ਹੋਰ ਵੇਖੋ:ਕਿਸਾਨਾਂ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੱਸ ਨਿੱਝਰ ਨੇ ‘ਜੱਟ ਸਿਰ ਕਰਜ਼ਾ’ ਗੀਤ ‘ਚ

https://www.youtube.com/watch?v=vJW-QYRAesI

ਇਸ ਦੋਰਾਨ ਉਨਾਂ ਨੇ ਕਾਦੀਆਂ 'ਚ ਹੀ ਰਹਿ ਕੇ  ਬਹੁਤ ਹੀ ਵਧੀਆ ਸਾਹਿਤ ਰਚਿਆ।੧੯੬੦ 'ਚ ਉਨਾਂ ਦੀਆਂ ਕਵਿਤਾਵਾਂ ਦਾ ਪਹਿਲਾ ਸੰਗ੍ਰਿਹ 'ਪੀੜਾਂ ਦਾ ਪਰਾਗਾ' ਪ੍ਰਕਾਸ਼ਿਤ ਹੋਈ, ਜੋ ਕਾਫੀ ਲੋਕਪ੍ਰਿਯ ਹੋਇਆ ।੧੯੬੫ 'ਚ ਉਨਾਂ ਦੀ ਬਹੁਤ ਹੀ ਮਹੱਤਵਪੂਰਨ ਮਹਾਂਕਾਵ 'ਲੂਣਾਂ' ਲਈ ਉਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ।ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਸਭ ਤੋਂ ਘੱਟ ਉਮਰ ਦੇ ਸਾਹਿਤਕਾਰ ਬਣੇ।ਆਪਣੀ ਕਵਿਤਾ ਨੂੰ ਗਾ ਕੇ ਪੇਸ਼ ਕਰਨ ਕਰਕੇ ਉਹ ਬਹੁਤ ਹੀ ਘੱਟ ਸਮੇਂ 'ਚ ਲੋਕਾਂ 'ਚ ਕਾਫੀ ਮਸ਼ਹੂਰ ਹੋਏ । ੫ ਫਰਵਰੀ ੧੯੬੭ ਨੂੰ ਉਨਾਂ ਦਾ ਵਿਆਹ ਗੁਰਦਾਸਪੁਰ ਜ਼ਿਲੇ ਦੇ ਕਿਰੀ ਮਾਂਗਿਆਲ ਦੀ ਬ੍ਰਾਹਮਣ ਕੁੜੀ ਅਰੁਨਾ ਨਾਲ ਹੋਇਆ।ਪਰ ਉਨਾਂ ਦਾ ਸ਼ਾਦੀ ਸ਼ੁਦਾ ਜੀਵਨ ਜਿਆਦਾ ਸੁਖੀ ਨਹੀਂ ਸੀ ।ਸ਼ਿਵ ਕੁਮਾਰ ਬਟਾਲਵੀ ਨੂੰ ਪੰਜਾਬੀ ਸਾਹਿਤ ਦੇ ਕੀਟਸ ਵੀ ਕਿਹਾ ਜਾਂਦਾ ਹੈ ।ਉਨਾਂ ਦੀਆਂ ਕਵਿਤਾਵਾਂ 'ਚ ਬਿਰਹਾ ਦਾ ਦਰਦ ਸਾਫ ਝਲਕਦਾ ਹੈ।ਇਸ ਦਰਦ ਕਾਰਨ ਹੀ ਇਸ ਮਹਾਨ ਸਾਹਿਤਕਾਰ ਨੇ ਸ਼ਰਾਬ ਨੂੰ ਆਪਣਾ ਸਹਾਰਾ ਬਣਾ ਲਿਆ ਸੀ ।

ਹੋਰ ਵੇਖੋ:ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ‘ਦਬੰਗ-3’ ਦਾ ਗਾਣਾ ਹੋਇਆ ਲੀਕ, ਦੇਖੋ ਵੀਡਿਓ

https://www.youtube.com/watch?v=rXvqr9wvNqc

7  ਮਈ 1973 'ਚ ਉਨਾਂ ਦਾ ਦੇਹਾਂਤ ਹੋ ਗਿਆ । ਸ਼ਿਵ ਕੁਮਾਰ ਬਟਾਲਵੀ ਦਾ ਜਦੋਂ ਦੇਹਾਂਤ ਹੋਇਆ ਉਨਾਂ ਦੀ ਉਮਰ ਸਿਰਫ 36ਸਾਲ ਸੀ ।ਉਨਾਂ ਨੇ ਸਿਰਫ 10 ਸਾਲ ਤੱਕ ਕਵਿਤਾਵਾਂ ਲਿਖੀਆਂ 'ਤੇ ਇਨਾਂ 10 ਸਾਲਾਂ 'ਚ ਉਨਾਂ ਦੀਆਂ ਉਨਾਂ ਦੀਆਂ ਕਵਿਤਾਵਾਂ ਹਰ ਕਿਸੇ ਦੀ ਜ਼ੁਬਾਨ 'ਤੇ ਚੜ ਗਈਆਂ ਸਨ । ਉਨ੍ਹਾਂ ਦੀਆਂ ਕਈ ਲਿਖਤਾਂ ਨੂੰ ਗੀਤਾਂ ਦੇ ਰੂਪ 'ਚ ਕਈ ਗਾਇਕਾਂ ਨੇ ਵੀ ਗਾਇਆ । ਜਿਵੇਂ ਕਿ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਤੁਰੇ ਪਰਛਾਵਾਂ ਜਿੰਦੇ ਮੇਰੀਏ,"ਮਾਏ ਨੀ ਮੈਂ ਇੱਕ ਸ਼ਿਕਰਾ ਯਾਰ ਬਣਾਇਆ" ਜਿਸ ਨੂੰ ਕਿ ਹੰਸ ਰਾਜ ਹੰਸ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਸੀ ਮੈਂ ਕੰਡਿਆਲੀ ਥੋਰ ਵੇ ਸੱਜਣਾ ਜਿਸ ਨੂੰ ਮਸ਼ਹੂਰ ਗਾਇਕ ਜਗਜੀਤ  ਨੇ ਆਪਣੀ ਅਵਾਜ਼ ਦਿੱਤੀ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ਨੇ ਉਨ੍ਹਾਂ ਦੀਆਂ ਲਿਖਤਾਂ ਨੂੰ ਗਾਇਆ ਅਤੇ ਕਈ ਫ਼ਿਲਮਾਂ 'ਚ ਵੀ ਗੀਤਾਂ ਦੇ ਰੂਪ 'ਚ ਸ਼ਾਮਿਲ ਕੀਤਾ ਗਿਆ ਸੀ ।

Related Post